ਗੈਜੇਟ ਡੈਸਕ- ਭਾਰਤ ਦੀ ਚੋਟੀ ਦੀ ਸਾਈਬਰ ਸੁਰੱਖਿਆ ਏਜੰਸੀ CERT-In ਨੇ ਗੂਗਲ ਕ੍ਰੋਮ ਯੂਜ਼ਰਜ਼ ਨੂੰ ਇੱਕ ਗੰਭੀਰ ਸੁਰੱਖਿਆ ਖਾਮੀ ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਇਹ ਚਿਤਾਵਨੀ ਖਾਸ ਤੌਰ 'ਤੇ Windows ਅਤੇ macOS 'ਤੇ Chrome ਦੀ ਵਰਤੋਂ ਕਰਨ ਵਾਲਿਆਂ ਲਈ ਹੈ। ਰਿਪੋਰਟ ਦੇ ਅਨੁਸਾਰ ਇਹ ਜੋਖਮ "High Severity" ਯਾਨੀ ਬਹੁਤ ਗੰਭੀਰਤਾ ਵਾਲਾ ਹੈ।
ਕੀ ਹੈ ਇਹ Chrome ਸੁਰੱਖਿਆ ਅਲਰਟ
10 ਮਈ 2025 ਨੂੰ ਜਾਰੀ ਕੀਤੇ ਗਏ ਇਸ ਅਲਰਟ ਵਿੱਚ ਕ੍ਰੋਮ ਬ੍ਰਾਊਜ਼ਰ ਵਿੱਚ ਕਈ ਸੁਰੱਖਿਆ ਕਮਜ਼ੋਰੀਆਂ ਦੀ ਪਛਾਣ ਕੀਤੀ ਗਈ ਹੈ, ਜਿਵੇਂ- Heap buffer overflow in HTML, Out-of-bounds memory access, DevTools ਵਿੱਚ ਗਲਤ ਇੰਪਲੀਮੈਂਟੇਸ਼ਨ, ਡਾਟਾ ਵੈਲੀਡਿਟੀ ਦੀ ਘਾਟ CERT-In ਦੇ ਅਨੁਸਾਰ, ਹੈਕਰ ਇਨ੍ਹਾਂ ਖਾਮੀਆਂ ਦਾ ਫਾਇਦਾ ਉਠਾ ਕੇ ਯੂਜ਼ਰਜ਼ ਨੂੰ ਖਤਰਨਾਕ ਵੈੱਬਸਾਈਟਾਂ 'ਤੇ ਲਿਜਾ ਸਕਦੇ ਹਨ। ਇਸ ਰਾਹੀਂ ਉਹ ਸੰਵੇਦਨਸ਼ੀਲ ਡਾਟਾ ਤੱਕ ਪਹੁੰਚ ਕਰ ਸਕਦੇ ਹਨ ਜਾਂ ਤੁਹਾਡੇ ਸਿਸਟਮ 'ਤੇ ਕੰਟਰੋਲ ਵੀ ਹਾਸਲ ਕਰ ਸਕਦੇ ਹਨ।
ਇਹ ਵੀ ਪੜ੍ਹੋ- ਅੱਧੇ ਰੇਟ 'ਚ AC ਖ਼ਰੀਦਣ ਦਾ ਸ਼ਾਨਦਾਰ ਮੌਕਾ!
ਇਹ ਖਾਮੀ ਉਨ੍ਹਾਂ ਯੂਜ਼ਰਜ਼ ਨੂੰ ਪ੍ਰਭਾਵਿਤ ਕਰ ਸਕਦੀ ਹੈ ਜੋ ਕ੍ਰੋਮ ਦੇ ਪੁਰਾਣੇ ਵਰਜ਼ਨ ਇਸਤੇਮਾਲ ਕਰ ਰਹੇ ਹਨ। Linux: 136.0.7103.59 ਤੋਂ ਪਹਿਲਾਂ ਦੇ ਵਰਜ਼ਨ ਨੂੰ ਖਤਰਾ ਹੈ, Windows ਅਤੇ macOS ਦੇ ਯੂਜ਼ਰਜ਼ ਨੂੰ 136.0.7103.48/49 ਤੋਂ ਪਹਿਲਾਂ ਦੇ ਵਰਜ਼ਨ 'ਤੇ ਖਤਰਾ ਹੈ। ਜੇਕਰ ਤੁਹਾਡਾ ਕ੍ਰੋਮ ਇਸ ਤੋਂ ਪੁਰਾਣਾ ਹੈ ਤਾਂ ਤੁਸੀਂ ਖ਼ਤਰੇ 'ਚ ਪੈ ਸਕਦਾ ਹੋ।
ਕਿਵੇਂ ਰਹੋ ਸੁਰੱਖਿਅਤ
ਗੂਗਲ ਨੂੰ ਇਸ ਖ਼ਤਰੇ ਦੀ ਜਾਣਾਕਰੀ ਦਿੱਤੀ ਜਾ ਚੁੱਕੀ ਹੈ ਅਤੇ ਉਹ ਇਸ ਲਈ ਸੁਰੱਖਿਆ ਪੈਚ ਜਾਰੀ ਕਰ ਚੁੱਕਾ ਹੈ। ਯੂਜ਼ਰਜ਼ ਨੂੰ ਤੁਰੰਤ Chrome ਅਪਡੇਟ ਕਰਨ ਦੀ ਸਲਾਹ ਦਿੱਤੀ ਗਈ ਹੈ। ਕ੍ਰੋਮ ਅਪਡੇਟ ਲਈ ਕ੍ਰੋਮ ਖੋਲ੍ਹੋ, ਉਪਰ ਸੱਜੇ ਪਾਸੇ ਤਿੰਨ ਡਾਟਸ 'ਤੇ ਕਲਿੱਕ ਕਰੋ, Settings > About Chrome 'ਤੇ ਜਾਓ, Chrome ਆਪਣੇ ਆਪ ਅਪਡੇਟ ਚੈੱਕ ਕਰੇਗਾ, ਅਪਡੇਟ ਹੋਣ ਤੋਂ ਬਾਅਦ ਬ੍ਰਾਊਜ਼ਰ ਨੂੰ ਰੀਸਟਾਰਟ ਕਰੋ।
ਇਹ ਸਿਰਫ ਇਕ ਸਾਧਾਰਣ ਅਪਡੇਟ ਨਹੀਂ ਹੈ। ਇਸ ਵਿਚ Remote Code Execution ਵਰਗੀਆਂ ਖ਼ਤਰਨਾਕ ਕਮਜ਼ੋਰੀਆਂ ਹਨ, ਜਿਨ੍ਹਾਂ ਦੀ ਵਰਤੋਂ ਸਾਈਬਰ ਅਪਰਾਧੀ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਕਰਨ ਜਾਂ ਡਿਵਾਈਸ ਨੂੰ ਕੰਟਰੋਲ ਕਰਨ ਲਈ ਕਰ ਸਕਦੇ ਹਨ। CERT-In ਦੀ ਹਾਈ-ਸੇਵੇਰਿਟੀ ਚਿਤਾਵਨੀ ਦੱਸਦੀ ਹੈ ਕਿ ਇਹ ਅਪਡੇਟ ਬੇਹੱਦ ਜ਼ਰੂਰੀ ਹੈ।
ਇਹ ਵੀ ਪੜ੍ਹੋ- ਫੈਕਟਰੀ 'ਚ ਕੰਮ ਕਰ ਰਹੇ ਲੋਕਾਂ 'ਤੇ ਰੋਬੋਟ ਨੇ ਕਰ'ਤਾ ਜਾਨਲੇਵਾ ਹਮਲਾ! ਹੋਸ਼ ਉਡਾ ਦੇਵੇਗੀ ਵੀਡੀਓ
ਬਿਨਾਂ ਕਲੱਚ ਦਬਾਏ ਬਦਲੋ 'ਗੇਅਰ'! ਦੇਸ਼ 'ਚ ਲਾਂਚ ਹੋਈ ਇਹ ਧਾਂਸੂ ਬਾਈਕ
NEXT STORY