ਗੈਜੇਟ ਡੈਸਕ- ਦੇਸ਼ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰੀਤ ਏਅਰਟੈੱਲ ਨੇ ਕੁਝ ਮਹੀਨੇ ਪਹਿਲਾਂ 5ਜੀ ਸਰਵਿਸ ਨੂੰ ਪੇਸ਼ ਕੀਤਾ ਸੀ। ਹੁਣ 5ਜੀ ਦੀ ਰੇਸ 'ਚ ਇਹ ਕਾਫੀ ਅੱਗੇ ਚੱਲ ਰਹੀ ਹੈ। ਇਸ ਸਰਵਿਸ ਨੂੰ ਲੜੀਵਾਰ ਤਰੀਕੇ ਨਾਲ ਲਾਂਚ ਕੀਤਾ ਜਾ ਰਿਹਾ ਹੈ। ਏਅਰਟੈੱਲ ਨੇ ਹੁਣ ਇਕ ਹੋਰ ਸ਼ਹਿਰ 'ਚ 5ਜੀ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਅਜੇ 4ਜੀ ਪਲਾਨ ਦੇ ਨਾਲ ਹੀ 5ਜੀ ਸਰਵਿਸ ਦੇ ਰਹੀ ਹੈ।
ਏਅਰਟੈੱਲ ਨੇ ਪੁਣੇ 'ਚ 5ਜੀ ਨੂੰ ਪੇਸ਼ ਕੀਤਾ ਹੈ। ਏਅਰਟੈੱਲ 5ਜੀ ਪਲੱਸ ਗਾਹਕ ਹਾਈ ਸਪੀਡ ਇੰਟਰਨੈੱਟ ਬਿਨਾਂ ਵਾਧੂ ਪੈਸੇ ਖਰਚੇ ਇਸਤੇਮਾਲ ਕਰ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਪੂਰੇ ਦੇਸ਼ 'ਚ 5ਜੀ ਪੇਸ਼ ਕਰਨ ਤੋਂ ਬਾਅਦ ਹੀ ਪਲਾਨਜ਼ ਨੂੰ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪੁਰਾਣੇ 4ਜੀ ਪਲਾਨਜ਼ ਦੇ ਨਾਲ ਹੀ ਤੁਸੀਂ ਏਅਰਟੈੱਲ 5ਜੀ ਪਲੱਸ ਦਾ ਫਾਇਦਾ ਚੁੱਕ ਸਕਦੇ ਹੋ।
ਕੰਪਨੀ ਨੇ 5ਜੀ ਨੂੰ ਅਜੇ ਫਿਲਹਾਲ ਪੁਣੇ ਦੇ ਕੋਰੇਗਾਂਓ ਪਾਰਕ, ਕਲਿਆਣ ਨਗਰ, ਬਾਨੇਰ, ਹਿੰਜੇਵਾੜੀ, ਮਗਰਪੱਟਾ, ਹੜਪਸਰ 'ਚ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਪੁਣੇ ਦੇ ਖਰਾੜੀ, ਮਾਡਲ ਕਲੋਨੀ, ਸਵਾਰਗੇਟ, ਪਿੰਪਰੀ ਚਿੰਚਵਾੜ ਅਤੇ ਦੂਜੀਆਂ ਕੁਝ ਥਾਵਾਂ 'ਤੇ ਇਸ ਸਰਵਿਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
Year Ender 2022: ਵਟਸਐਪ 'ਤੇ ਇਸ ਸਾਲ ਖ਼ੂਬ ਪਸੰਦ ਕੀਤੇ ਗਏ ਇਹ 5 ਨਵੇਂ ਫੀਚਰਜ਼
NEXT STORY