ਜਲੰਧਰ - ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਨਿਸਾਨ ਦੀ ਜੀ. ਟੀ-ਆਰ ਭਾਰਤ 'ਚ ਲਾਂਚ ਹੋ ਚੁੱਕੀ ਹੈ, ਕਰੀਬ ਦੋ ਕਰੋੜ ਰੁਪਏ ਦੀ ਇਸ ਸਸੁਪਰਕਾਰ ਨੂੰ ਟੈਕਨਾਲੋਜੀ ਅਤੇ ਪਰਫਾਰਮੇਨਸ ਦੀ ਬਿਹਤਰੀਨ ਪੇਸ਼ਕਸ਼ ਕਿਹਾ ਜਾ ਰਿਹਾ ਹੈ। ਅੱਜ ਅਸੀ ਤੁਹਾਨੂੰ ਕੁੱਝ ਅਜਿਹੀਆਂ ਗੱਲਾਂ ਦਸਣ ਜਾ ਰਹੇ ਹਾਂ ਜੋ ਇਸ ਕਾਰ ਨੂੰ ਹੋਰ ਵੀ ਖਾਸ ਬਣਾਉਂਦੀਆਂ ਹਨ।
ਕਰੀਬ 50 ਸਾਲ ਪੁਰਾਨਾ ਹੈ ਜੀ. ਟੀ-ਆਰ ਬਰਾਂਡ-
ਜੀ. ਟੀ-ਆਰ ਬਰਾਂਡਿੰਗ ਦਾ ਇਸਤੇਮਾਲ ਸਾਲ 1947 'ਚ ਪਹਿਲੀ ਵਾਰ ਨਿਸਾਨ ਦੀ ਸਕਾਈਲਾਈਨ ਕਾਰ 'ਚ ਹੋਇਆ ਸੀ। ਇਸ ਕਾਰ 'ਚ 2.0 ਲਿਟਰ ਦਾ ਇੰਜਣ ਲਗਾ ਹੋਇਆ ਸੀ, ਇਸ ਦੀ ਤਾਕਤ 160 ਪੀ. ਐੱਸ ਕੀਤੀ ਸੀ।
ਇੰਝ ਮਿਲਿਆ ਗਾਡਜ਼ਿਲਾ ਨਾਮ -
ਜਾਪਾਨ 'ਚ ਜੀ. ਟੀ-ਆਰ ਕਾਰ ਨੂੰ ਓਬਾਕੇਮੋਨੋ ਵੀ ਕਿਹਾ ਜਾਂਦਾ ਹੈ। ਇਸ ਦਾ ਮਤਲਬ ਹੁੰਦਾ ਹੈ ਰੁਪ ਬਦਲਨ ਵਾਲਾ ਦਾਨਵ। ਆਸਟ੍ਰੇਲਿਅਨ ਮੋਟਰਿੰਗ ਮੈਗਜ਼ੀਨ ਵ੍ਹੀਲਸ ਨੇ ਇਕ ਕਦਮ ਅਗੇ ਵਧਦੇ ਹੋਏ ਆਰ32 ਜੀ. ਟੀ-ਆਰ ਨੂੰ ਗਾਡਜ਼ਿਲਾ (ਇਕ ਤਰ੍ਹਾਂ ਦਾ ਡਾਇਨਾਸੋਰ) ਵਰਗਾ ਦੱਸਿਆ ਜੋ ਫੋਰਡ ਦੀ ਸਿਏਰਾ ਨੂੰ ਪਛਾੜਨ ਦੀ ਤਾਕਤ ਰੱਖਦੀ ਸੀ, ਉਦੋਂ ਤੋਂ ਜੀ. ਟੀ-ਆਰ ਦਾ ਦੂਜਾ ਮਸ਼ਹੂਰ ਨਾਮ ਗਾਡਜ਼ਿਲਾ ਪੈ ਗਿਆ।
ਸਿਲਵਰ ਸਕ੍ਰੀਨ ਨੇ ਪ੍ਰਸ਼ੰਸਕਾਂ 'ਚ ਕੀਤਾ ਵਾਧਾ-
ਨਿਸਾਨ ਜੀ. ਟੀ-ਆਰ ਨੂੰ ਦੁਨੀਆ 'ਚ ਇਨ੍ਹੇ ਸਾਰੇ ਫੈਂਸ ਦਵਾਉਣ ਦਾ ਪੁੰਨ ਸਿਲਵਰ ਸਕ੍ਰੀਨ ਨੂੰ ਵੀ ਜਾਂਦਾ ਹੈ। ਇਸ ਤੋਂ ਇਲਾਵਾ ਇਸ ਕਾਰ ਨੂੰ ਫਿਲਮਾਂ, ਐਨੀਮੇਸ਼ਨ ਸੀਰੀਜ਼ ਅਤੇ ਗੇਮਿੰਗ 'ਚ ਇਸਤੇਮਾਲ ਕੀਤਾ ਗਿਆ ਹੈ ਜਿੱਥੋਂ ਇਸ ਦੇ ਪ੍ਰਸ਼ੰਸਕਾਂ 'ਚ ਕਾਫ਼ੀ ਵਾਧਾ ਹੋਈ ਹੈ।
ਸਿਰਫ ਜਾਪਾਨ 'ਚ ਹੀ ਬਣਾਈ ਜਾਂਦੀ ਹੈ ਜੀ. ਟੀ-ਆਰ -
ਨਿਸਾਨ ਦੀ ਜੀ. ਟੀ-ਆਰ ਅਜ ਵੀ 100 ਫੀਸਦੀ ਜਾਪਾਨੀ ਕਾਰ ਹੈ ਕਿਉਂਕਿ ਇਸਨੂੰ ਸਿਰਫ ਜਾਪਾਨ 'ਚ ਹੀ ਬਣਾਇਆ ਜਾਂਦਾ ਹੈ।
ਹੱਥ ਨਾਲ ਹੁੰਦੀ ਹੈ ਅਸੈਂਬਲ ਜੀ. ਟੀ. ਆਰ -
ਜੀ. ਟੀ-ਆਰ ਦੀ ਸਭ ਤੋਂ ਵੱਡੀ ਖਾਸਿਅਤ ਹੈ ਕਿ ਇਸ ਦੀ ਪਰਫਾਰਮੇਨਸ, ਪੰਜ਼ ਖਾਸ ਇੰਜੀਨੀਅਰਾਂ ਦੁਆਰਾ ਸੈੱਟ ਕੀਤੀ ਜਾਂਦੀ ਹੈ। ਇਸ ਕਾਰ ਦੇ 3. 8 ਲਿਟਰ ਵੀ-8 ਇੰਜਣ ਨੂੰ ਇਕਦਮ ਸੀਲ ਪੈਕ ਕਮਰੇ 'ਚ ਹੱਥ ਨਾਲ ਅਸੈਂਬਲ ਕੀਤਾ ਜਾਂਦਾ ਹੈ ਅਤੇ ਇਹ ਗੱਲ ਇਸ ਕਾਰ ਨੂੰ ਬਾਕੀ ਦੀਆਂ ਕਾਰਾਂ ਤੋਂ ਵੱਖ ਬਣਾਉਂਦੀ ਹੈ।
ਕਵਾਲਕਾਮ ਅਤੇ ਮਾਇਕ੍ਰੋਸਾਫਟ ਨੇ ਕੀਤਾ ਸਮਝੌਤਾ, ਮਿਲ ਕੇ ਬਣਾਉਣਗੇ ਬਿਹਤਰੀਨ ਵਿਡੋਜ਼ 10 ਡਿਵਾਈਸਿਜ਼
NEXT STORY