ਜਲੰਧਰ - ਮੋਬਾਇਲ ਚਿਪਸੈੱਟ ਨਿਰਮਾਤਾ ਕੰਪਨੀ ਕਵਾਲਕਾਮ ਅਤੇ ਅਮਰੀਕੀ ਟੈਕਨਾਲੋਜੀ ਕੰਪਨੀ ਮਾਇਕ੍ਰੋਸਾਫਟ ਨੇ ਸਨੈਪਡ੍ਰੈਗਨ ਪ੍ਰੋਸੈਸਰ 'ਤੇ ਚੱਲ ਰਹੀ ਮੋਬਾਇਲ ਡਿਵਾਈਸਿਸ 'ਚ ਵਿੰਡੋਜ਼ 10 ਨੂੰ ਸਾਥ ਦੇਣ ਲਈ ਹੱਥ ਮਿਲਾਇਆ ਹੈ। ਸਨੈਪਡ੍ਰੈਗਨ ਪ੍ਰੋਸੈਸਰ 'ਤੇ ਆਧਾਰਿਤ ਵਿੰਡੋਜ਼ 10 'ਤੇ ਕੰਮ ਕਰਨ ਵਾਲੇ ਪਹਿਲਾਂ ਪੀ. ਸੀ ਦੇ ਅਗਲੇ ਸਾਲ ਨਾਲ ਉਪਲੱਬਧ ਹੋਣ ਦੀ ਸੰਭਾਵਨਾ ਹੈ। ਨਵੇਂ ਵਿੰਡੋਜ਼ 10 ਪੀ. ਸੀ 'ਚ ਅਡੋਬ ਫੋਟੋਸ਼ਾਪ, ਮਾਇਕ੍ਰੋਸਾਫਟ ਆਫਿਸ ਅਤੇ ਵਿੰਡੋਜ਼ 10 ਦੀ ਗੇਮਜ਼ ਆਦਿ ਪਹਿਲਾਂ ਤੋਂ ਹੀ ਸ਼ਾਮਿਲ ਹੋਣਗੀਆਂ।
ਮਾਇਕ੍ਰੋਸਾਫਟ ਦੇ ਵਿੰਡੋਜ਼ ਅਤੇ ਡਿਵਾਇਸ ਸਮੂਹ ਦੇ ਕਾਰਜਕਾਰੀ ਉਪ-ਪ੍ਰਧਾਨ ਟੇਰੀ ਮੇਅਰਸਨ ਦਾ ਕਹਿਣਾ ਹੈ,“ਅਸੀਂ ਵਿੰਡੋਜ਼ 10 ਨੂੰ ਪਤਲੇ, ਹੱਲਕੇ ਅਤੇ ਐਫੀਸ਼ਿਐਂਟ ਡਿਵਾਇਸ ਦੇ ਰੂਪ 'ਚ ਕਵਾਲਕਾਮ ਸਨੈਪਡ੍ਰੈਗਨ ਪਲੇਟਫਾਰਮ ਦੀ ਸ਼ਕਤੀ ਦੇ ਨਾਲ ਲਿਆ ਰਹੇ ਹਾਂ ਅਤੇ ਇਹ ਸਾਡੇ ਗਾਹਕਾਂ ਤੱਕ ਇਨੋਵੇਸ਼ਨ ਨੂੰ ਪਹੁੰਚਾਉਣ ਦਾ ਸਾਡਾ ਅਗਲਾ ਕਦਮ ਹੈ।
ਅਗਲੇ ਸਾਲ ਲਾਂਚ ਹੋਵੇਗਾ OLED ਡਿਸਪਲੇ ਵਾਲਾ ਆਈਫੋਨ : ਰਿਪੋਰਟ
NEXT STORY