ਜਲੰਧਰ-ਲੋਕਾਂ ਨੂੰ 4G ਨੈੱਟਵਰਕ ਮਿਲਣ ਤੋਂ ਬਾਅਦ ਦੇਸ਼ 'ਚ ਯੂਜ਼ਰਸ ਕਾਫੀ ਵੱਡੇ ਪੱਧਰ 'ਤੇ ਆਪਣੇ ਮੋਬਾਇਲ ਫੋਨ ਵੀਡੀਓ ਅਤੇ ਮੂਵੀਜ਼ ਦੇਖਣ ਲਈ ਕਰਦੇ ਹਨ। ਵੀਡੀਓ ਸਟਰੀਮਿੰਗ 'ਚ ਜਿਆਦਾ ਡਾਟਾ ਦੀ ਖਪਤ ਹੁੰਦੀ ਹੈ। ਇਸ ਦਾ ਸਿੱਧਾ ਮਤਲਬ ਹੈ ਤੁਹਾਡਾ ਡਾਟਾ ਪਲਾਨ ਤੁਹਾਡੀ ਉਮੀਦ ਤੋਂ ਪਹਿਲਾਂ ਹੀ ਖਤਮ ਹੋ ਜਾਂਦਾ ਹੈ। ਪਰ ਕੁਝ ਟੂਲਸ ਦੀ ਵਰਤੋਂ ਕਰਕੇ ਤੁਸੀਂ ਇਸ ਸਮੱਸਿਆ ਦਾ ਹੱਲ ਕੱਢ ਸਕਦੇ ਹੈ ਜਿਸ ਨਾਲ ਤੁਹਾਡਾ ਡਾਟਾ ਘੱਟ ਖਰਚ ਹੋਵੇਗਾ।
ਵੀਡੀਓ ਸਟਰੀਮਿੰਗ ਸਾਈਟ ਦੇ ਲਈ ਟੂਲਸ
Youtube, Amazon Prime, and Netflix ਵਰਗੀਆਂ ਜਿਆਦਾਤਰ ਵੀਡੀਓ ਸਟਰੀਮਿੰਗ ਸਾਈਟਸ ਕੁਝ ਤਰ੍ਹਾਂ ਦੇ ਡਾਟਾ ਪ੍ਰਬੰਧਨ ਦੀ ਪੇਸ਼ਕਸ਼ ਕਰਦੀ ਹੈ। ਐਮਾਜ਼ਨ ਪ੍ਰਾਈਮ ਆਪਣੇ ਗਾਹਕਾਂ ਨੂੰ ਐਪ ਦੇ ਸੈਟਿੰਗਸ ਪੇਜ 'ਚ ਸਟਰੀਮ ਜਾਂ ਡਾਊਨਲੋਡ ਦੀ ਕਵਾਲਿਟੀ ਨੂੰ ਕਸਟਮਾਈਜ਼ ਕਰਨ ਦੀ ਇਜਾਜਤ ਦਿੰਦੇ ਹੈ। ਇਸ ਨਾਲ ਯੂਜ਼ਰਸ 100MB ਡਾਟਾ 'ਚ 1 ਘੰਟੇ ਦੀ ਵੀਡੀਓ ਦੇਖ ਸਕਦੇ ਹਨ।
Net6lix ਆਪਣੇ ਯੂਜ਼ਰਸ ਨੂੰ ਸੈਲੂਲਰ ਨੈੱਟਵਰਕ 'ਤੇ ਲੋਅਰ ਕੁਵਾਲਿਟੀ ਦੀ ਵੀਡੀਓ ਦੇਖਣ ਦੀ ਇਜਾਜਤ ਦਿੰਦਾ ਹੈ। ਇਸ 'ਤੇ 1GB ਡਾਟਾ 'ਚ ਯੂਜ਼ਰਸ 4 ਘੰਟੇ ਦੀ ਵੀਡੀਓ ਦੇਖ ਸਕਦੇ ਹਨ।Youtube 'ਚ ਡਾਟਾ ਨੂੰ ਬਚਾਉਣ ਲਈ ਕੋਈ ਵਿਕਲਪ ਨਹੀਂ ਮਿਲਦਾ ਹੈ ਪਰ ਜਦੋਂ ਸਮਾਰਟਫੋਨ ਸੈਲੂਲਰ ਨੈੱਟਵਰਕ 'ਤੇ ਚਲ ਰਿਹਾ ਹੁੰਦਾ ਹੈ। ਤਾਂ ਇਹ ਖੁਦ-ਬ-ਖੁਦ ਹੀ ਵੀਡੀਓ ਦਾ ਰੈਜ਼ੋਲੂਸ਼ਨ ਘੱਟ ਕਰ ਦਿੰਦਾ ਹੈ।
ਸੋਸ਼ਲ ਮੀਡੀਆ ਨੂੰ ਇਸ ਤਰ੍ਹਾਂ ਕਰੋ ਮੈਸੇਜ
ਅੱਜ-ਕੱਲ੍ਹ ਸੋਸ਼ਲ ਮੀਡੀਆ ਅਤੇ ਮੈਸੇਜਿੰਗ ਐਪਸ ਵਰਗੇ Facebook, Instagram and Whatsapp 'ਤੇ ਕਾਫੀ ਵੀਡੀਓ ਦੇਖੇ ਜਾਂਦੇ ਹਨ। ਇਨ੍ਹਾਂ ਸਾਰੇ ਸੋਸ਼ਲ ਨੈੱਟਵਰਕਸ 'ਚ ਡਾਟਾ ਦੀ ਖਪਤ ਨੂੰ ਘੱਟ ਕਰਨ ਦੇ ਲਈ ਬਿਲਟ ਇਨ ਟੂਲਸ ਹੁੰਦੇ ਹਨ। ਇੰਸਟਾਗ੍ਰਾਮ 'ਚ ਇਕ ਵਿਕਲਪ ਹੈ ਜਿਸ 'ਚ ਮੋਬਾਇਲ ਦਾ ਡਾਟਾ ਘੱਟ ਯੂਸ ਹੁੰਦਾ ਹੈ। ਵੱਟਸਐਪ 'ਤੇ ਤੁਸੀਂ ਮੋਬਾਇਲ ਦੇ ਡਾਟਾ ਖਰਚ ਹੋਣ ਦੀ ਸਥਿਤੀ 'ਚ ਵੀਡੀਓ ਦੀ ਡਾਊਨਲੋਡਿੰਗ ਨੂੰ ਰੋਕ ਸਕਦੇ ਹਨ।
ਫੇਸਬੁੱਕ 'ਤੇ Scroll ਕਰਨ ਨਾਲ ਵੀਡੀਓਜ ਆਪਣੇ ਆਪ ਹੀ ਪਲੇ ਹੋਣ ਲੱਗਦਾ ਹੈ। ਪਰ ਐਪ ਦੀ ਸੈਟਿੰਗਸ 'ਚ ਜਾ ਕੇ ਤੁਸੀਂ ਇਸ ਨੂੰ ਬੰਦ ਕਰ ਸਕਦੇ ਹੈ ਜਿਸ ਨਾਲ ਮੋਬਾਇਲ ਦਾ ਡਾਟਾ ਦੀ ਬੱਚਤ ਹੋ ਸਕੇਗੀ। ਘੱਟ ਡਾਟਾ ਦੀ ਖਪਤ ਦੇ ਲਈ ਕੁਝ ਸੋਸ਼ਲ ਨੈੱਟਵਰਕ ਵਰਗੇ ਫੇਸਬੁਕ ਅਤੇ ਟਵਿੱਟਰ ਲਾਈਟ ਵਰਜ਼ਨ ਮੌਜ਼ੂਦ ਹੈ। ਇਸ 'ਚ ਵੀਡੀਓਜ ਨੂੰ ਸਟਰੀਮ ਕਰਨ 'ਤੇ ਘੱਟ ਡਾਟਾ ਦਾ ਇਸਤੇਮਾਲ ਹੁੰਦੀ ਹੈ।
ਡਾਟਾ ਮੈਨੇਜਮੈਂਟ ਟੂਲਸ
Opera max or onavo ਵਰਗੇ ਡਾਟਾ ਮੈਨੇਜ਼ਰ ਐਪ ਦਾ ਇਸਤੇਮਾਲ ਕਰਕੇ ਯੂਜ਼ਰਸ ਡਾਟਾ ਦੀ ਖਪਤ ਨੂੰ ਘੱਟ ਕਰ ਸਕਦੇ ਹਨ। ਇਹ ਐਪ ਨਾ ਸਿਰਫ ਵੀਡੀਓਜ ਦੀ ਸਟਰੀਮਿੰਗ ਦੇ ਦੌਰਾਨ ਡਾਟਾ ਦੀ ਖਪਤ ਨੂੰ ਘੱਟ ਕਰਦੇ ਹਨ। ਬਲਕਿ ਬੈਂਕਗ੍ਰਾਊਡ 'ਚ ਵੀ ਡਾਟਾ ਦੀ ਖਪਤ ਕਰਨ ਨਾਲ ਐਪ ਨੂੰ ਰੋਕ ਦਿੰਦੇ ਹਨ। ਓਪੇਰਾ ਮੈਕਸ ਨੇ ਇਕ ਕਦਮ ਅੱਗੇ ਚੁੱਕਦੇ ਹੋਏ Youtube and netflix ਦੇ ਵੀਡੀਓ ਦੀ ਕੁਵਾਲਿਟੀ 'ਚ ਕੋਈ ਵੀ ਵੱਡਾ ਸਮਝੌਤਾ ਕੀਤੇ ਬਿਨ੍ਹਾਂ ਵੀਡੀਓ ਨੂੰ Compress ਕਰ ਸਕਦੇ ਹਨ। Onavo ਡਾਟਾ ਮੈਨੇਜ਼ਰ ਤੋਂ ਯੂਜ਼ਰਸ ਉਨ੍ਹਾਂ ਐਪ ਦੇ ਰਾਹੀਂ ਅਲਰਟ ਸੈਟ ਕਰਨ ਦੀ ਸੁਵਿਧਾ ਦਿੰਦਾ ਹੈ। ਜੋ ਡਾਟਾ ਲਿਮਿਟ ਤੋਂ ਜਿਆਦਾ ਦੀ ਖਪਤ ਕਰ ਰਿਹਾ ਹੁੰਦਾ ਹੈ.
Samsung Galaxy S8 'ਚ ਆ ਰਹੀ Random Reboot ਦੀ ਸਮੱਸਿਆ ਤੋਂ ਯੂਜ਼ਰਸ ਪਰੇਸ਼ਾਨ (ਵੀਡੀਓ)
NEXT STORY