ਜਲੰਧਰ- ਸੈਮਸੰਗ ਨੇ ਹਾਲ ਹੀ 'ਚ ਆਪਣੇ ਦੋ ਨਵੇਂ ਫਲੈਗਸ਼ਿਪ ਸਮਾਰਟਫੋਨ ਸੈਮਸੰਗ ਗਲੈਕਸੀ ਐੱਸ 8 ਅਤੇ ਗਲੈਕਸੀ ਐੱਸ 8 ਪਲੱਸ ਨੂੰ ਬਾਜ਼ਾਰ 'ਚ ਉਤਾਰਿਆ ਹੈ। ਸੈਮਸੰਗ ਗੈਲੇਕਸੀ ਐੱਸ 8 ਦੇ ਲਾਂਚ ਤੋਂ ਬਾਅਦ ਹੀ ਸਮਾਰਟਫੋਨ ਦੇ ਬਹੁਤ ਸਾਰੇ ਮੁੱਦੇ ਸਾਹਮਣੇ ਆਉਣ ਲਗ ਪਏ ਹਨ। ਸਭ ਤੋਂ ਪਹਿਲਾਂ ਫ਼ੋਨ ਦੀ ਡਿਸਪਲੇ 'ਚ ਰੈੱਡ-ਟਿੰਟ ਡਿਸਪਲੇ ਅਤੇ ਵਾਇਰਲੈੱਸ ਚਾਰਜਿੰਗ ਨਾਲ ਜੁੜੀਆਂ ਸਮੱਸਿਆਵਾਂ ਦੇ ਮੁੱਦੇ ਸਾਹਮਣੇ ਆ ਚੁੱਕੇ ਹਨ। ਪਰ ਹਾਲ ਹੀ 'ਚ ਹੁਣ ਬਹੁਤ ਸਾਰੇ ਯੂਜ਼ਰਸ ਇੱਕ ਬਹੁਤ ਹੀ ਗੰਭੀਰ ਸਮੱਸਿਆ ਨਾਲ ਜੁੜੇ ਮੁੱਦੇ ਦੀ ਸ਼ਿਕਾਇਤ ਕਰ ਰਹੇ ਹਨ ਜੋ ਕਿ ਰੈਂਡਮ ਰਿਬੂਟ ਦੀ ਹੈ। ਹਾਲਾਂਕ ਸੈਮਸੰਗ ਨੇ ਜਲਦ ਹੀ ਇਸ ਸਮੱਸਿਆ ਦਾ ਹੱਲ ਕਰਨ ਲਈ ਕਿਹਾ ਹੈ।
ਸੈਮਸੰਗ ਦੇ ਕੰਮਿਉਨਿਟੀ ਹੈਲਪ ਫੋਰਮ ਨੇ ਉਨ੍ਹਾਂ ਪੇਜ਼ਸ ਨੂੰ ਰਿਵੀਲ ਕੀਤਾ ਹੈ ਜਿਨ੍ਹਾਂ 'ਤੇ ਬਹੁਤ ਸਾਰੇ ਯੂਜ਼ਰਸ ਨੇ ਸੈਮਸੰਗ ਦੇ ਫ਼ੋਨ ਦੇ ਰੈਂਡਮ ਰਿਬੂਟ ਦੀ ਗੱਲ ਕਹੀ ਹੈ। ਇਕ ਯੂਜ਼ਰ ਦੇ ਮੁਤਾਬਕ ਉਸ ਦਾ ਫ਼ੋਨ 10 ਘੰਟੇ 'ਚ 7 ਵਾਰ ਰਿਬੂਟ ਹੋਇਆ ਜਦ ਕਿ ਇਕ ਹੋਰ ਐਸਟੀਮੇਟ ਮੁਤਾਬਕ ਫ਼ੋਨ 1 ਹਫਤੇ 'ਚ ਦਰਜਨਾਂ ਵਾਰ ਰੀ-ਬੂਟ ਹੋਇਆ।
ਹੇਠਾਂ ਦਿੱਤੇ ਗਏ ਵੀਡੀਓ 'ਚ ਵਿਖਾਇਆ ਗਿਆ ਹੈ ਕਿ ਡਿਵਾਇਸ 4 ਮਿੰਨਟਸ 'ਚ 3 ਵਾਰ ਰਿਬੂਟ ਹੋਇਆ ਹੈ ਇਕ ਤੋਂ ਬਾਅਦ ਇਕ ਰੀ-ਬੂਟ ਹੋਣ ਨਾਲ ਸਮਾਰਟਫੋਨ ਦਾ ਮਾਲਕ ਡਿਵਾਇਸ ਨੂੰ ਅਨਲਾਕ ਵੀ ਨਹੀਂ ਕਰ ਪਾ ਰਿਹਾ ਸੀ। ਕੁੱਝ ਯੂਜ਼ਰਸ ਜੋ ਕਿ ਆਪਣੇ ਫੋਨ 'ਚ ਵਾਪਸ ਆ ਪਾ ਰਹੇ ਸਨ ਉਹ ਰਿਕਗਨਾਇਜ਼ਡ ਹੋਮ ਸਕ੍ਰੀਨ ਦੀ ਰਿਪੋਰਟ ਕਰ ਰਹੇ ਸਨ।
ਨਤੀਜੇ ਵਜੋਂ, ਕਈ ਲੋਕਾਂ ਨੇ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਕੇ ਹਾਰਡ ਰਿਸੇਟ ਅਤੇ ਫੈਕਟਰੀ ਸੈਟਿੰਗਸ ਲਈ ਆਪਣੇ ਡਿਵਾਇਸ ਵਾਪਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਇਸ ਮੈਥਡਸ ਨੇ ਕੁੱਝ ਵਿਅਕਤੀਆਂ ਲਈ ਰਾਹਤ ਪ੍ਰਦਾਨ ਕੀਤੀ ਹੈ, ਪਰ ਇਹ ਮੈਥਡਸ ਵੀ ਸਾਰਿਆਂ ਲਈ ਕੰਮ ਨਹੀਂ ਕਰਦੇ ਹਨ। ਕਈ ਗਾਹਕਾਂ ਨੇ ਆਪਣੇ ਕੈਰੀਅਰ ਜਾਂ ਰਿਟੇਲਰ ਦੇ ਰਾਹੀਂ ਆਪਣੇ ਫੋਨ ਨੂੰ ਐਕਸਚੇਂਜ ਕਰਨ ਦੀ ਵੀ ਸ਼ਿਕਾਇਤ ਕੀਤੀ ਹੈ।
ਬਹੁਤ ਸਾਰੇ ਲੋਕ ਇਸ ਰਿਬੂਟ ਦੇ ਮੁੱਦੇ ਦੀ ਵਜ੍ਹਾ ਲਈ ਬਹੁਤ ਸਾਰੇ ਅਨੁਮਾਨ ਲਗਾ ਰਹੇ ਹਨ ਪਰ ਇਸ 'ਚ ਕੋਈ ਵੀ ਠੀਕ ਵਜ੍ਹਾ ਨਹੀਂ ਹੈ। ਕੁੱਝ ਲੋਕਾਂ ਨੇ ਅਨੁਮਾਨ ਲਗਾਇਆ ਹੈ ਕਿ ਇਹ ਮੁੱਦਾ ਇਸ ਵਜ੍ਹਾ ਨਾਲ ਹੈ ਕਿਉਂਕਿ ਗਲੈਕਸੀ S8 'ਚ ਮਾਇਕ੍ਰੋ SD ਕਾਰਡ ਲਗਾਉਣ ਦੇ ਬਾਅਦ ਫ਼ੋਨ ਮਾਇਕ੍ਰੋ S4 ਕਾਰਡ ਦੇ ਡਾਟਾ ਨੂੰ ਐਕਸੇਸ ਜਾਂ ਕੈਰੀ ਨਹੀਂ ਕਰ ਪਾਉਂਦਾ ਹੈ। ਕੁੱਝ ਦਾ ਮੰਨਣਾ ਹੈ ਕਿ ਖਾਸ ਐਪਸ ਜਾਂ ਡਾਟਾ ਮਾਲਵੇਅਰ ਜਾਂ ਵਾਇਰਸ ਕਾਰਨ ਹੋ ਸਕਦੀ ਹੈ। ਹਾਲਾਂਕਿ ਸੈਮਸੰਗ ਨੇ ਇਸ ਬਾਰੇ 'ਚ ਆਪਣੀ ਕੋਈ ਅਧਿਕਾਰਕ ਟਿੱਪਣੀ ਨਹੀਂ ਕੀਤੀ ਹੈ। ਹੁਣ ਤੱਕ ਜੋ ਕੁੱਝ ਵੀ ਜਾਣ ਸਕੇ ਹਾਂ ਉਹ ਕੇਵਲ ਇਕ ਅਨੁਮਾਨ ਹੈ।
ਜਲਦ ਹੀ ਡਊਨਲੋਡਿੰਗ ਦਾ ਨਵਾਂ ਰਿਕਾਰਡ ਬਣਾਉਣ ਵਾਲੀ ਹੈ Super Mario Run ਗੇਮ
NEXT STORY