ਗੈਜੇਟ ਡੈਸਕ - ਸੈਮਸੰਗ ਗਲੈਕਸੀ ਜਲਦੀ ਹੀ ਆਪਣਾ ਨਵਾਂ ਸਮਾਰਟਫੋਨ ਸੈਮਸੰਗ ਗੈਲੇਕਸੀ ਐੱਮ36 ਭਾਰਤ 'ਚ ਲਾਂਚ ਕਰਨ ਜਾ ਰਿਹਾ ਹੈ। ਦੱਸ ਦਈਏ ਕਿ ਫੋਨ ਨੂੰ ਆਨਲਾਈਨ ਸ਼ਾਪਿੰਗ ਪਲੇਟਫਾਰਮ ਐਮਾਜ਼ਾਨ 'ਤੇ ਟੀਜ਼ ਕੀਤਾ ਗਿਆ ਹੈ ਤੇ ਇਹ ਫੋਨ ਦੀ ਟੀਜ਼ਰ ਇਮੇਜ ਇਸਦੇ ਡਿਜ਼ਾਈਨ ਅਤੇ ਕੈਮਰਾ ਮੋਡਿਊਲ ਦੀ ਝਲਕ ਦਿੰਦੀ ਹੈ। ਫਿਲਹਾਲ ਸੈਮਸੰਗ ਨੇ ਗਲੈਕਸੀ ਐਮ36 ਦੀ ਭਾਰਤ 'ਚ ਲਾਂਚ ਮਿਤੀ ਦਾ ਐਲਾਨ ਨਹੀਂ ਕੀਤਾ ਹੈ। ਇਹ ਸੰਭਵ ਹੈ ਕਿ ਕੰਪਨੀ ਜਲਦੀ ਹੀ ਗਲੈਕਸੀ ਐਮ36 ਸਮਾਰਟਫੋਨ ਦੀ ਭਾਰਤ 'ਚ ਲਾਂਚ ਮਿਤੀ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਨਾਲ ਇਸ ਸਮਾਰਟਫੋਨ ਦੇ ਫੀਚਰਜ਼ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਸੈਮਸੰਗ ਗਲੈਕਸੀ ਐਮ36 ਸਮਾਰਟਫੋਨ ਦੇ ਭਾਰਤ ਲਾਂਚ ਨੂੰ ਐਮਾਜ਼ਾਨ 'ਤੇ ਟੀਜ਼ ਕੀਤਾ ਗਿਆ ਹੈ। ਇਸ ਫੋਨ ਦੀ ਟੀਜ਼ਰ ਫੋਟੋ 'ਚ, ਕੰਪਨੀ ਨੇ ਮੌਨਸਟਰ ਏਆਈਕੋਨ ਲਿਖਿਆ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਸੈਮਸੰਗ ਦੇ ਬਜਟ ਸਮਾਰਟਫੋਨ ਵਿਚ ਏਆਈ ਫੀਚਰ ਦਿੱਤੇ ਜਾਣਗੇ। ਲਾਂਚ ਹੋਣ ਦੀ ਮਿਤੀ ਫਿਲਹਾਲ ਸਾਹਮਣੇ ਨਹੀਂ ਆਈ ਹੈ। ਇਸਦੇ ਟੀਜ਼ਰ ਪੋਸਟਰ ਤੋਂ ਪਤਾ ਚੱਲਦਾ ਹੈ ਕਿ ਇਸ ਫੋਨ ਵਿਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੋਵੇਗਾ।
ਇਸ ਸਮਾਰਟਫੋਨ 'ਚ ਕੀ ਹੈ ਖਾਸ
ਇਸ ਸਮਾਰਟਫੋਨ ਦੀ ਖਾਸੀਅਤ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਨੂੰ ਗੀਕਬੈਂਚ ਲਿਸਟਿੰਗ 'ਚ ਦੇਖਿਆ ਗਿਆ ਹੈ। ਇਹ ਸੈਮਸੰਗ ਫੋਨ ਕੰਪਨੀ ਦੇ ਐਕਸੀਨੋਸ 1380 ਚਿੱਪਸੈੱਟ ਨਾਲ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ, ਕੰਪਨੀ ਨੇ ਗਲੈਕਸੀ ਐਮ35 'ਚ ਵੀ ਇਹੀ ਚਿੱਪਸੈੱਟ ਦਿੱਤਾ ਹੈ। ਇਹ ਸੈਮਸੰਗ ਫੋਨ ਬਜਟ ਮਿਡ ਰੇਂਜ ਵਿੱਚ ਲਾਂਚ ਕੀਤਾ ਜਾਵੇਗਾ। ਜੇਕਰ ਅਸੀਂ ਅਪਗ੍ਰੇਡ ਦੀ ਗੱਲ ਕਰੀਏ ਤਾਂ ਗਲੈਕਸੀ ਐਮ36 'ਚ ਦਿੱਤੇ ਗਏ ਏਆਈ ਫੀਚਰ ਇਸ ਫੋਨ ਦੇ ਮੁੱਖ ਅੰਸ਼ ਹੋਣਗੇ। ਗੀਕਬੈਂਚ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਗਲੈਕਸੀ ਐਮ36 ਨੇ ਸਿੰਗਲ ਕੋਰ ਟੈਸਟ 'ਚ 1004 ਅੰਕ ਅਤੇ ਮਲਟੀ ਕੋਰ ਟੈਸਟ 'ਚ 2886 ਅੰਕ ਪ੍ਰਾਪਤ ਕੀਤੇ ਹਨ। ਆਉਣ ਵਾਲਾ ਗਲੈਕਸੀ ਐਮ36 ਸਮਾਰਟਫੋਨ ਐਂਡਰਾਇਡ 15 'ਤੇ ਅਧਾਰਤ 6GB ਰੈਮ ਅਤੇ ਵਨ ਯੂਆਈ 7 'ਤੇ ਚੱਲੇਗਾ। ਇਸ ਸੈਮਸੰਗ ਫੋਨ ਬਾਰੇ ਫਿਲਹਾਲ ਜ਼ਿਆਦਾ ਜਾਣਕਾਰੀ ਉਪਲਬਧ ਨਹੀਂ ਹੈ।
ਕਿੰਨੀ ਹੈ ਕੀਮਤ
ਦੱਸ ਦਈਏ ਕਿ Galaxy M36 ਸਮਾਰਟਫੋਨ ਪਿਛਲੇ ਸਾਲ ਲਾਂਚ ਕੀਤੇ ਗਏ Galaxy M35 ਦੀ ਥਾਂ ਲਵੇਗਾ, ਜਿਸ ਨੂੰ ਕੰਪਨੀ ਨੇ ਜੁਲਾਈ 2024 'ਚ ਲਾਂਚ ਕੀਤਾ ਸੀ। ਇਹ ਫੋਨ 19, 999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਪੇਸ਼ ਕੀਤਾ ਗਿਆ ਸੀ। ਇਹ ਸੰਭਵ ਹੈ ਕਿ ਨਵਾਂ Galaxy M36 ਸਮਾਰਟਫੋਨ 20 ਹਜ਼ਾਰ ਰੁਪਏ ਤੱਕ ਦੀ ਰੇਂਜ 'ਚ ਵੀ ਲਿਆਂਦਾ ਜਾ ਸਕਦਾ ਹੈ।
ਲੱਗ ਗਈਆਂ ਮੌਜਾਂ! ਚਾਹ ਦੇ ਕੱਪ ਨਾਲੋਂ ਵੀ ਸਸਤਾ ਹੋਇਆ Mobile recharge
NEXT STORY