ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ 56 ਸਾਲਾ ਯੂਟਿਊਬਰ ਕੋਡੀ ਕਰੋਨ ਨੇ ਆਪਣੀ ਫਿਟਨੈੱਸ ਜ਼ਿੰਦਗੀ 'ਚ ਕਮਾਲ ਕਰ ਦਿਖਾਇਆ ਹੈ। ਕੋਡੀ ਨੇ ਨਾਂ ਕਿਸੇ ਡਾਇਟੀਸ਼ਨ ਦੀ ਮਦਦ ਲਈ, ਨਾਂ ਹੀ ਕਿਸੇ ਫਿਟਨੈੱਸ ਟ੍ਰੇਨਰ ਦੀ – ਉਨ੍ਹਾਂ ਨੇ ਸਿਰਫ਼ ਚੈਟਜੀਪੀਟੀ ਦੀ ਮਦਦ ਨਾਲ ਆਪਣੇ ਲਈ ਪਰਸਨਲ ਡਾਇਟ ਤੇ ਵਰਕਆਉਟ ਰੂਟੀਨ ਤਿਆਰ ਕਰਵਾਇਆ। ਨਤੀਜਾ ਇਹ ਰਿਹਾ ਕਿ ਸਿਰਫ਼ 46 ਦਿਨਾਂ 'ਚ 11 ਕਿਲੋ ਭਾਰ ਘਟਾ ਲਿਆ।
ਆਪਣੇ ਲਾਈਫਸਟਾਈਲ ਅਨੁਸਾਰ ਬਣਵਾਇਆ ਰੂਟੀਨ
ਕੋਡੀ ਪਹਿਲਾਂ ਆਪਣੀ ਫਿਟਨੈੱਸ ਨੂੰ ਲੈ ਕੇ ਸ਼ਰਮਿੰਦਗੀ ਮਹਿਸੂਸ ਕਰਦੇ ਸਨ। ਫਿਰ ਉਨ੍ਹਾਂ ਨੇ ਚੈਟਜੀਪੀਟੀ ਨਾਲ ਗੱਲ ਕਰ ਕੇ ਆਪਣੇ ਵਜ਼ਨ, ਉਮਰ, ਆਦਤਾਂ ਤੇ ਟੀਚਿਆਂ ਦੇ ਅਨੁਸਾਰ ਇਕ ਰੋਜ਼ਾਨਾ ਰੂਟੀਨ ਬਣਵਾਇਆ। ਇਸ ਵਿੱਚ ਸ਼ਾਮਲ ਸੀ:
ਹੈਲਥੀ ਡਾਇਟ
ਨਿਯਮਤ ਵਰਕਆਉਟ
ਚੰਗੀ ਨੀਂਦ
4 ਲੀਟਰ ਪਾਣੀ ਦਿਨ 'ਚ
ਆਪਣੇ ਘਰ ਦੇ ਗੈਰੇਜ 'ਚ ਬਣਾਇਆ ਜਿਮ
ਕੋਡੀ ਨੇ ਘਰ ਦੇ ਗੈਰੇਜ ਨੂੰ ਜਿਮ ਵਿਚ ਬਦਲ ਲਿਆ। ਉਥੇ ਉਨ੍ਹਾਂ ਕੋਲ ਬੈਂਡ, ਕੇਟਲਬੈਲ, ਵਜ਼ਨੀ ਜੈਕਟ ਵਰਗੇ ਸਧਾਰਨ ਸਾਜੋ-ਸਾਮਾਨ ਸਨ। ਉਹ ਸਵੇਰੇ 4:30 ਵਜੇ ਉਠਦੇ ਅਤੇ 60 ਤੋਂ 90 ਮਿੰਟ ਵਰਕਆਉਟ ਕਰਦੇ। ਇਹ ਰੂਟੀਨ ਉਹ ਹਫਤੇ ’ਚ ਛੇ ਦਿਨ ਫਾਲੋ ਕਰਦੇ।
ਸੂਚਜਨਾਤਮਕ ਡਾਇਟ:
ਕੋਡੀ ਦੀ ਖੁਰਾਕ 'ਚ ਸਿਰਫ਼ ਅੰਗ੍ਰੇਜ਼ੀ ਢੰਗ ਨਾਲ ਪਾਲੇ ਜਾਨਵਰਾਂ ਦਾ ਮਾਸ, ਸਟੀਲ ਕੱਟ ਓਟਸ, ਜੈਸਮਿਨ ਚੌਲ, ਓਲਿਵ ਆਇਲ ਅਤੇ ਹਰੀਆਂ ਸਬਜ਼ੀਆਂ ਹੁੰਦੀਆਂ। ਉਨ੍ਹਾਂ ਨੇ ਸ਼ੁਗਰ, ਡੇਅਰੀ, ਸੀਡ ਆਇਲ ਅਤੇ ਪ੍ਰੋਸੈੱਸਡ ਫੂਡ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ।
ਨੀਂਦ ਤੇ ਸਕਰੀਨ ਟਾਈਮ ’ਤੇ ਫੋਕਸ
ਕੋਡੀ ਨੇ ਚੈਟਜੀਪੀਟੀ ਦੀ ਮਦਦ ਨਾਲ ਇਹ ਵੀ ਸਿੱਖਿਆ ਕਿ ਸੋਣ ਤੋਂ ਪਹਿਲਾਂ ਸਕਰੀਨ ਤੋਂ ਦੂਰ ਰਹਿਣਾ, ਨੈਚੁਰਲ ਬੈਡਿੰਗ ਵਰਤਣੀ ਅਤੇ ਇੱਕ ਚਮਚੀ ਸ਼ਹਿਦ ਲੈਣਾ ਚੰਗੀ ਨੀਂਦ ਲਈ ਲਾਭਕਾਰੀ ਹੈ। ਉਨ੍ਹਾਂ ਨੇ ਵਿਟਾਮਿਨ ਅਤੇ ਪ੍ਰੋਟੀਨ ਸਪਲੀਮੈਂਟ ਵੀ ਵਰਤੇ।
ਏਆਈ ਨਾਲ ਹਰ ਰੋਜ਼ ਲੈਂਦੇ ਸਨ ਸਲਾਹ
ਕੋਡੀ ਹਰ ਰੋਜ਼ ਆਪਣਾ ਵਜ਼ਨ ਤੋਲਦੇ ਅਤੇ ਉਸ ਅਧਾਰ ’ਤੇ ਚੈਟਜੀਪੀਟੀ ਨਾਲ ਆਪਣਾ ਪਲਾਨ ਅਪਡੇਟ ਕਰਦੇ। ਉਨ੍ਹਾਂ ਦੀ ਰੋਜ਼ਾਨਾ ਸਵੇਰ ਦੀ ਰੋਸ਼ਨੀ ਲੈਣ ਅਤੇ ਸ਼ਾਮ ਨੂੰ ਪਾਣੀ ਪੀਣਾ ਬੰਦ ਕਰਨ ਦੀ ਅਦਤ ਨੇ ਵੀ ਉਨ੍ਹਾਂ ਦੀ ਤੰਦਰੁਸਤੀ ਵਿੱਚ ਵੱਡਾ ਯੋਗਦਾਨ ਪਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੂਸ ਨਾਲ ਜੰਗ ਦੌਰਾਨ ਯੂਕ੍ਰੇਨ 'ਚ ਵੱਡਾ ਉਲਟਫੇਰ, ਜ਼ੇਲੇਂਸਕੀ ਨੇ ਯੂਲੀਆ ਨੂੰ ਸੌਂਪੀ PM ਦੀ ਕੁਰਸੀ
NEXT STORY