ਜਲੰਧਰ— ਅੱਜ ਤੱਕ ਤੁਸੀਂ ਕਈ ਤਰ੍ਹਾਂ ਦੇ ਕੈਮਰੇ ਦੇਖੇ ਹੋਣਗੇ ਜੋ ਆਪਣੀ ਜ਼ੂਮਿੰਗ ਦੀ ਸਮਰਥਾ ਨੂੰ ਲੈ ਕੇ ਕਾਫੀ ਮਸ਼ਹੂਰ ਰਹੇ ਹਨ ਪਰ ਤੁਸੀਂ ਕਦੇ ਸੋਚਿਆ ਹੈ ਕਿ ਇਕ ਕੈਮਰੇ ਨਾਲ 238,900 ਮੀਲ ਦੀ ਦੂਰੀ ਤੱਕ ਵੀ ਜ਼ੂਮ ਕਰਕੇ ਦੇਖਿਆ ਜਾ ਸਕਦਾ ਹੈ, ਜੀ ਹਾਂ ਇਹ ਕੈਮਰਾ 83x ਆਪਟਿਕਲ ਜ਼ੂਮ ਦਿੰਦਾ ਹੈ ਜਿਸ ਨਾਲ ਤੁਸੀਂ ਕਾਫੀ ਦੂਰ ਦੀਆਂ ਚੀਜ਼ਾਂ ਨੂੰ ਵੀ ਬਿਲਕੁਲ ਨੇੜਿਓਂ ਦੇਖ ਸਕਦੇ ਹੋ।
Nikon ਨੇ ਇਸ ਕੈਮਰੇ ਦਾ ਮਾਡਲ ਨੰਬਰ Coopix P900 ਰੱਖਿਆ ਹੈ ਜੋ ਸੁਪਰ ਟੈਲੀਫੋਟੋ NIKKOR 166x ਲੈਂਜ਼ ਨਾਲ 166x ਡਾਇਨੈਮਿਕ ਫਾਈਨ ਜ਼ੂਮ ਦਿੰਦਾ ਹੈ। ਇਸ ਵਿਚ Wi-Fi ਅਤੇ NIC (ਨਿਅਰ ਫੀਲਡ ਕਮਿਊਨੀਕੇਸ਼ਨ ਟੈਕਨਾਲੋਜੀ) ਨੂੰ ਸ਼ਾਮਿਲ ਕੀਤਾ ਗਿਆ ਹੈ ਜਿਸ ਨਾਲ ਵਿਅਰਲੈੱਸੀ ਫੋਟੋ ਨੂੰ ਸਮਾਰਟਫੋਨ ਅਤੇ ਟੈਬਲੇਟ 'ਤੇ ਸ਼ੇਅਰ ਕੀਤਾ ਜਾਂਦਾ ਹੈ।
ਇਸ ਵਿਚ 16MP ਦਾ ਲੋ-ਲਾਈਟ CMOS ਸੈਂਸਰ ਦਿੱਤਾ ਗਿਆ ਹੈ ਜੋ ਤਸਵੀਰਾਂ ਨੂੰ ਇਕਦਮ ਕਲੀਅਰ ਕੈਪਚਰ ਕਰਦਾ ਹੈ। ਇਸ ਦੇ ਨਾਲ ਇਸ ਵਿਚ ਫੁਲ ਮੈਨੁਅਲ ਐਕਸਪੋਜ਼ਰ ਕੰਟਰੋਲਸ ਸ਼ਾਮਲ ਹੈ ਜੋ ਹਰ ਥਾਂ 'ਤੇ ਤਸਵੀਰਾਂ ਨੂੰ ਕੈਪਚਰ ਕਰਨ 'ਚ ਮਦਦ ਕਰਦੇ ਹਨ। ਖਾਸ ਗੱਲ ਇਹ ਹੈ ਕਿ ਇਸ ਦੀ ਜ਼ੂਮਿੰਗ ਨਾਲ ਤੁਸੀਂ ਚੰਦਰਮਾ ਦੀ ਸਤ੍ਹਾ ਅਤੇ ਉਡਦੇ ਹੋਏ ਜਹਾਜ਼ ਨੂੰ ਵੀ ਦੇਖ ਸਕਦੇ ਹੋ। ਇਸ ਕੈਮਰੇ ਦੀ ਕੀਮਤ 599.95 ਰੱਖੀ ਗਈ ਹੈ।
ਸ਼ੁਰੂ ਹੋਈ 5G ਡ੍ਰੋਨਸ ਦੀ ਟੈਸਟਿੰਗ, 4G ਤੋਂ 40 ਗੁਣਾ ਤੇਜ਼ ਮਿਲੇਗਾ ਇੰਟਰਨੈੱਟ
NEXT STORY