ਜਲੰਧਰ-NMNP( ਨੈਸ਼ਨਲ ਮੋਬਾਇਲ ਨੰਬਰ ਪੋਰਟਬਿਲਟੀ) ਦੀ ਸਰਵਿਸ ਦੇਸ ਭਰ ਲਈ ਕੁਝ ਸਮਾਂ ਪਹਿਲਾਂ ਸ਼ੁਰੂ ਹੋ ਚੁੱਕੀ ਹੈ। ਇਸ ਰਾਹੀਂ ਗਾਹਕ ਪੂਰੇ ਦੇਸ਼ 'ਚ ਇਕ ਟੈਲੀਕਾਮ ਸਰਕਿਲ ਨਾਲ ਦੂਜੇ ਟੈਲੀਕਾਮ ਸਰਕਿਲ 'ਚ ਜਾਣ 'ਤੇ ਵੀ ਆਪਣਾ ਪੁਰਾਣਾ ਨੰਬਰ ਜਾਰੀ ਰੱਖ ਸਕਦਾ ਹੈ। ਅਕਸਰ ਮੋਬਾਇਲ ਨੰਬਰ ਪੋਰਟਬਿਲਟੀ ਦੀ ਵਰਤੋਂ ਲੋਕ ਮੌਜ਼ੂਦਾ ਆਪਰੇਟਰ ਦੀ ਸਰਵਿਸ ਤੋਂ ਖੁਸ਼ ਨਾ ਹੋਣ 'ਤੇ ਕਰਦੇ ਹਨ। ਜੇਕਰ ਤੁਸੀਂ ਵੀ ਆਪਣਾ ਨੰਬਰ ਕਿਸੇ ਹੋਰ ਕੰਪਨੀ 'ਚ ਬਦਲਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਨੰਬਰ ਪੋਰਟ ਕਰਵਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ।
Step1-
ਸਭ ਤੋਂ ਪਹਿਲਾਂ ਆਪਣੇ ਫੋਨ 'ਤੇ PORT <space> Mobile Number ਲਿਖ ਕੇ 1900 'ਤੇ ਮੈਸੇਜ ਭੇਜਣਾ ਹੋਵੇਗਾ।
Step 2-
ਇਸ ਤੋਂ ਬਾਅਦ ਤੁਹਾਡੇ ਕੋਲ UPC Code ਦਾ ਇਕ ਮੈਸੇਜ ਆਵੇਗਾ। ਇਸ ਕੋਡ ਨੂੰ ਸੰਭਾਲ ਕੇ ਰੱਖ ਲਉ। ਧਿਆਨ ਰਹੇ ਕਿ ਇਹ UPC Code ਸਿਰਫ 15 ਦਿਨਾਂ ਲਈ ਵੈਲਿਡ ਰਹਿੰਦਾ ਹੈ।
Step 3-
ਤੁਸੀਂ ਜਿਸ ਨੰਬਰ ਦਾ ਨਵਾਂ ਸਿਮ ਲੈਣਾ ਚਾਹੁੰਦੇ ਹੋ, ਉਸ ਦੇ ਸਟੋਰ 'ਤੇ ਜਾ ਕੇ Customer Acquisition Form (CAF) & Porting Form ਲਉ। ਇਸ ਲਈ ਤੁਹਾਨੂੰ 19 ਰੁਪਏ ਫੀਸ ਦੇਣੀ ਪਵੇਗੀ। ਇਸ ਫਾਰਮ 'ਚ ਦਿੱਤੇ ਗਏ ਨਿਰਦੇਸ਼ਾਂ ਨੂੰ ਧਿਆਨ ਨਾਲ ਪੜ ਕੇ ਫਾਰਮ ਭਰ ਦਿਉ। ਇਸ 'ਚ ਤੁਹਾਨੂੰ UPC Code ਵੀ ਭਰਨਾ ਹੋਵੇਗਾ।
Step 4-
ਫਾਰਮ ਭਰਨ ਤੋਂ ਬਾਅਦ ਆਈ. ਡੀ. ਕਾਰਡ ਪਰੂਫ , ਐੱਡਰੈਸ ਪਰੂਫ ਅਤੇ ਫੋਟੋ ਲਾ ਕੇ ਜਮਾ ਕਰਵਾ ਦਿਉ। ਫਾਰਮ ਜਮਾ ਕਰਨ ਤੋਂ ਬਾਅਦ ਸਟੋਰ ਤੋਂ ਨਵਾਂ ਸਿਮ ਖਰੀਦ ਲਉ। ਫਿਰ 1 ਦਿਨ ਤੁਹਾਡੇ ਕੋਲ ਪੋਰਟਿੰਗ ਕੰਫਰਮੇਸ਼ਨ ਦਾ ਮੈਸੇਜ ਆਵੇਗਾ।
Step 5-
7 ਵਰਕਿੰਗ ਡੇਅ 'ਚ ਤੁਹਾਡਾ ਨੰਬਰ ਪੋਰਟ ਹੋ ਜਾਵੇਗਾ। ਫਿਰ ਜਿਵੇਂ ਤੁਸੀਂ ਨਵੇਂ ਸਿਮ ਨੂੰ ਐਕਟੀਵੇਟ ਕਰੋਗੇ, ਤਾਂ ਆਪਰੇਟਰ ਤੁਹਾਡੇ ਕੋਲ ਮੈਸੇਜ ਨਾਲ ਸੂਚਨਾ ਭੇਜ ਦੇਵੇਗਾ। ਇਸ ਤੋਂ ਬਾਅਦ ਤੁਸੀਂ ਨਵੇਂ ਸਿਮ ਨੂੰ ਫੋਨ 'ਚ ਪਾ ਕੇ ਇਸਦੀ ਸਰਵਿਸ ਦਾ ਲਾਭ ਪ੍ਰਾਪਤ ਕਰ ਸਕਦੇ ਹੈ।
ਧਿਆਨ ਰੱਖਣ ਵਾਲੀ ਗੱਲ
1. ਇੱਕ ਵਾਰ ਨੰਬਰ ਪੋਰਟ ਕਰਵਾਉਣ ਤੋਂ ਬਾਅਦ ਗਾਹਕ 3 ਮਹੀਨੇ ਤੋਂ ਪਹਿਲਾਂ ਦੋਬਾਰਾ ਨੰਬਰ ਪੋਰਟ ਨਹੀਂ ਕਰਵਾ ਸਕਦਾ ਮਤਲਬ ਕਿ ਜੇਕਰ ਤੁਸੀਂ ਫਿਰ ਤੋਂ ਕੋਈ ਦੂਜੇ ਆਪਰੇਟਰ 'ਤੇ ਸਵਿੱਚ ਕਰਨਾ ਚਾਹੁੰਦੇ ਹੈ ਤਾਂ ਇਸ ਲਈ ਫਿਰ ਤੁਹਾਨੂੰ 3 ਮਹੀਨਿਆਂ ਤੱਕ ਇੰਤਜ਼ਾਰ ਕਰਨਾ ਹੋਵੇਗਾ।
Driving ਦੇ ਸਮੇਂ ਕਰੋ ਇਨ੍ਹ੍ਹਾਂ Apps ਦਾ ਇਸਤੇਮਾਲ, ਆਸਾਨ ਹੋਵੇਗਾ ਸਫਰ
NEXT STORY