ਜਲੰਧਰ-ਤਕਨੀਕੀ ਅਤੇ ਡਿਜੀਟਲ ਦੁਨੀਆ 'ਚ ਹਰ ਕੰਮ ਜਿਨ੍ਹਾ ਆਸਾਨ ਹੁੰਦਾ ਜਾ ਰਿਹਾ ਹੈ। ਇਸ ਨਾਲ ਸਾਡੀਆਂ ਚਿੰਤਾਵਾਂ 'ਚ ਵਾਧਾ ਹੋ ਰਿਹਾ ਹੈ। ਫੇਸਬੁੱਕ, ਟਵਿੱਟਰ, ਜੀਮੇਲ ਜਾਂ ਫਿਰ ਮੋਬਾਇਲ ਅਤੇ ਇੰਟਰਨੈੱਟ ਬੈਂਕਿੰਗ ਵਰਗੀਆਂ ਸਹੂਲਤਾਂ ਦਾ ਇਸਤੇਮਾਲ ਕਰਨ ਲਈ ਅਸੀਂ ਇਕ ਪਾਸਵਰਡ ਯਾਦ ਰੱਖਦੇ ਹਾਂ। ਇਸ ਸਮੱਸਿਆ ਨਾਲ ਨਿਪਟਣ ਲਈ ਯੂਜ਼ਰਸ ਆਪਣੇ ਸਾਰੇ ਅਕਾਊਟਸ ਦੇ ਪਾਸਵਰਡ ਇਕ ਹੀ ਰੱਖ ਦਿੰਦੇ ਹਨ, ਜਿਸ ਨਾਲ ਸਾਡੀਆਂ ਥੋੜੀਆਂ ਸਮੱਸਿਆ ਨੂੰ ਘੱਟ ਕਰ ਦਿੰਦਾ ਹੈ, ਪਰ ਯੂਜ਼ਰ ਦਾ ਇਹ ਕਦਮ ਉਸ ਦੀ ਸਮੱਸਿਆ ਨੂੰ ਹੋਰ ਵੀ ਵਧਾ ਸਕਦਾ ਹੈ। ਅਜਿਹੇ 'ਚ ਤੁਸੀਂ ਆਪਣਾ ਪਾਸਵਰਡ ਯਾਦ ਰੱਖਣ ਦੇ ਸਮੱਰਥ ਨਹੀਂ ਹੈ ਤਾਂ ਆਨਲਾਈਨ ਕੁਝ ਅਜਿਹੇ ਪਾਸਵਰਡ ਮੈਨੇਜ਼ਿੰਗ ਐਪਸ ਮੌਜ਼ੂਦ ਹਨ, ਜੋ ਤੁਹਾਡੇ ਕਾਫੀ ਕੰਮ ਆ ਸਕਦੇ ਹਨ।
1. Lastpass
ਲਾਸਟਪਾਸ ਤੁਹਾਡੇ ਸਾਰੇ ਅਕਾਊਟ ਦੇ ਪਾਸਵਰਡ ਨੂੰ ਮੈਨੇਜ਼ ਕਰਨ ਲਈ ਇਕ ਬਿਹਤਰ ਆਪਸ਼ਨਜ਼ ਹੈ। ਇਸ ਐਪ 'ਚ ਇਕ ਮਾਸਟਰ ਪਾਸਵਰਡ ਮੌਜ਼ੂਦ ਹੈ। ਜੋ ਤੁਹਾਡੇ ਸਾਰੇ ਪਾਸਵਰਡ ਦੀ ਡੀਟੇਲ ਨੂੰ ਸੁਰੱਖਿਅਤ ਰੱਖਦਾ ਹੈ। ਇਸ ਤੋਂ ਇਲਾਵਾ ਇਹ ਐਪ ਤੁਹਾਨੂੰ ਇਕ ਸੁਰੱਖਿਅਤ ਪਾਸਵਰਡ ਜਨਰੇਟ ਕਰਨ ਦਾ ਵੀ ਸੁਝਾਅ ਦਿੰਦਾ ਹੈ ਅਤੇ ਨਾਲ ਹੀ ਤੁਸੀਂ ਅਨਲਿਮਟਿਡ ਲਾਗਇਨ ਨੂੰ ਸਟੋਰ ਰੱਖ ਸਕਦੇ ਹੈ।
2.Dashlane
ਇਹ ਐਪ ਸਿਰਫ ਇਕ ਪਾਸਵਰਡ ਮੈਨਜਰ ਨਹੀਂ ਹੈ, ਬਲਕਿ ਮੋਬਾਇਲ ਵਾਲਿਟ ਵੀ ਹੈ। ਇਸ 'ਚ ਯੂਜ਼ਰਸ ਨੂੰ ਡਿਜੀਟਲ ਵਾਲੇਟ ਫੀਚਰ ਦੀ ਸਹੂਲਤ ਮਿਲਦੀ ਹੈ। ਇਸ ਵਾਲਿਟ ਦੇ ਰਾਹੀਂ ਯੂਜ਼ਰਸ ਆਨਲਾਇਨ ਬਿਲ ਦਾ ਭੁਗਤਾਨ ਕਰ ਸਕਦੇ ਹਨ। ਯੂਜ਼ਰਸ ਇਸ ਨੂੰ ਲਾਗਇਨ ਕਰਕੇ ਆਪਣੇ ਸਾਰੇ ਪਾਸਵਰਡ ਨੂੰ ਇਕ ਹੀ ਜਗ੍ਹਾਂ 'ਤੇ ਸੇਵ ਕਰ ਸਕਦੇ ਹਨ ਅਤੇ ਨਾਲ ਹੀ ਇਹ ਐਪ ਤੁਹਾਨੂੰ ਇਕ ਚੰਗੇ ਪਾਸਵਰਡ ਦਾ ਵੀ ਸੁਝਾਅ ਦਿੰਦੇ ਹਨ।
3. RoboForm
ਇਸ ਐਪ ਦੇ ਫਰੀ ਐਡਮਿਨ 'ਚ ਤੁਸੀਂ ਅਨਲਿਮਟਿਡ ਲਾਗਇਨ ਨੂੰ ਸਟੋਰ ਕਰ ਸਕਦੇ ਹੈ ਅਤੇ ਨਾਲ ਹੀ ਇਸ ਐਪ ਦੀ ਵਰਤੋ ਤੁਸੀਂ ਕਈ ਸਾਰੇ ਪਲੇਟਫਾਰਮ 'ਚ ਕਰ ਸਕਦੇ ਹੈ। ਇਸ ਦੇ ਫੀਚਰ 'ਤੇ ਗੌਰ ਕਰੀਏ ਤਾਂ ਇਹ ਮਲਟੀ ਪਲੇਟਫਾਰਮ ਨੂੰ ਸੁਪੋਟ ਕਰਦੀ ਹੈ। ਨੋਟਿਸ ਨੂੰ ਸੁਰੱਖਿਅਤ ਜਗ੍ਹਾਂ 'ਤੇ ਸਟੋਰ ਰੱਖਦੀ ਹੈ ਅਤੇ ਐਮਰਜੈਸੀ ਐਕਸੈਸ ਨੂੰ ਪ੍ਰਾਪਤ ਕਰਨ ਦੇ ਸਮੱਰਥ ਰੱਖਦੀ ਹੈ।
4. KeePass Password Safe
ਇਹ ਐਪ ਕਾਫੀ ਫਾਇਦੇਮੰਦ ਅਤੇ ਸਾਧਾਰਨ ਹੈ। ਇਹ ਤੁਹਾਡੇ ਸਾਰੇ ਪਾਸਵਰਡ ਨੂੰ ਇਕ ਮਾਸਟਰ ਪਾਸਵਰਡ ਨਾਲ ਸੇਵ ਕਰ ਸਕਦੇ ਹੈ। ਇਸ 'ਚ ਕਈ ਖਾਸ ਫੀਚਰ ਦਿੱਤੇ ਗਏ ਹਨ ਜਿਵੇਂ ਕਿ ਮਲਟੀਪਲ ਯੂਜ਼ਰ ਸੁਪੋਟ। ਇਹ ਐਪ ਤੁਹਾਨੂੰ ਇਕ ਸੁਰੱਖਿਅਤ ਅਤੇ ਸੇਫ ਪਾਸਵਰਡ ਬਣਾਉਣ 'ਚ ਮਦਦ ਕਰਦੀ ਹੈ।
5. Kasperskly
Kasperskly ਇਕ ਐਂਟੀ ਵਾਇਰਸ ਸਾਫਟਵੇਅਰ ਦੇ ਰੂਪ 'ਚ ਜਾਣਿਆ ਜਾਂਦਾ ਹੈ, ਪਰ ਇਸਦਾ ਇਕ ਪਾਸਵਰਡ ਮੈਨੇਜਰ ਐਪ ਵੀ ਹੈ। ਇਹ ਐਪ ਕਾਫੀ ਚੰਗਾ ਹੈ। ਜਿਸ ਦੀ ਮਦਦ ਨਾਲ ਤੁਸੀਂ ਆਪਣੇ ਸਾਰੇ ਪਾਸਵਰਡਜ਼, ਕ੍ਰੈਡਿਟ ਕਾਰਡ ਡੀਟੇਲ ਅਤੇ ਜ਼ਰੂਰੀ ਡੀਟੇਲਜ਼ ਨੂੰ ਸੁਰੱਖਿਅਤ ਰੱਖ ਸਕਦੇ ਹਨ।
ਘਰ ਤੋਂ ਬਾਹਰ ਰਹਿਣ 'ਤੇ ਤੁਹਾਡੇ ਗਾਰਡਨ ਦਾ ਖਿਆਲ ਰੱਖੇਗਾ ਇਹ ਰੋਬੋਟ
NEXT STORY