ਜਲੰਧਰ : ਗਣਿਤ ਸਭ ਲਈ ਆਸਾਨ ਨਹੀਂ ਹੁੰਦਾ, ਹਰ ਕੋਈ ਇਸ ਨੂੰ ਜਲਦ ਤੋਂ ਜਲਦ ਹਲ ਕਰਨ ਦਾ ਕੋਈ ਨਾ ਕੋਈ ਆਸਾਨ ਰਸਤਾ ਲਭਣਾ ਚਾਹੁੰਦਾ ਹੈ ਪਰ ਬਿਨਾ ਮਹਿਨਤ ਕੀਤੇ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਕੰਮ ਲਈ ਇਕ ਬਹੁਤ ਕਾਰਗਰ ਐਪ ਤਿਆਰ ਕੀਤੀ ਗਈ ਹੈ। ਇਸ ਐਪ ਦਾ ਨਾਂ ਹੈ ਮੈਥਪਿਕਸ, ਜਿਸ ਨੂੰ ਨੈਕਸਟ ਜੈਨਰੇਸ਼ਨ ਦਾ ਗ੍ਰਾਫਿਨ ਕੈਲਕੂਲੇਟਰ ਨਾ ਕਹਿੰਦੇ ਹੋਏ ਕੈਲਕੂਲੇਟਰ ਸ਼ਜ਼ੈਮ ਕਿਹਾ ਜਾ ਸਕਦਾ ਹੈ। ਇਹ ਐਪ ਲਿਖੇ ਹੋਏ ਸਵਾਲ ਨੂੰ ਸਕੈਨ ਕਰਦੀ ਹੈ ਤੇ ਕੈਲਕੂਲੇਟ ਕਰ ਕੇ ਜਵਾਬ ਦਿੰਦੀ ਹੈ।
ਇਸ ਦੇ ਡਿਵੈੱਲਪਰ ਨਿਕੋਲਸ ਦਾ ਕਹਿਣਾ ਹੈ ਕਿ ਕੰਪਿਊਟਰ 'ਚੇ ਇਨ੍ਹਾਂ ਇਕੂਏਸ਼ਨਜ਼ ਨੂੰ ਹੱਲ ਕਰਨਾ ਕਾਫੀ ਮੁਸ਼ਕਿਲ ਹੋ ਸਕਦਾ ਹੈ, ਜਿਸ ਕਰਕੇ ਉਨ੍ਹਾਂ ਨੇ ਇਸ ਦਾ ਇਕ ਆਸਾਨ ਤਰੀਕਾ ਇਕ ਐਪ ਦੇ ਜ਼ਕੀਏ ਲੱਭਿਆ। ਇਹ ਐਪ ਤੁਹਾਡੇ ਆਈਫੋਨ ਦੇ ਕੈਮਰੇ ਦੀ ਵਰਤੋਂ ਕਰ ਕੇ ਲਿਖੀ ਹੋਈ ਇਰੁਏਸ਼ਨ ਨੂੰ ਸਕੈਨ ਕਰ ਕੇ ਸਰਵਰ ਨੂੰ ਭੇਜਦੀ ਹੈ ਤੇ ਉਸ ਦਾ ਜਵਾਬ ਤੁਹਾਨੂੰ ਭੇਜਦੀ ਹੈ। ਇਸ ਦੀ ਟੈਸਟਿੰਗ ਅਜੇ ਆਈ. ਓ. ਐੱਸ. ਪਲੈਟਫੋਰਮ 'ਤੇ ਹੋ ਰਹੀ ਹੈ।
ਵਟਸਐਪ ਨੂੰ ਟੱਕਰ ਦਵੇਗੀ ਗੂਗਲ ਦੀ ਨਵੀਂ ਮੈਸੇਜਿੰਗ ਐਪ
NEXT STORY