ਹੈਲਥ ਡੈਸਕ : 'ਹੇਜ਼ਲਨਟ' ਜਿਸਨੂੰ 'ਪਹਾੜੀ ਬਾਦਾਮ' ਜਾਂ ਫਿਰ 'ਅਖਰੋਟ ਦਾ ਫਲ' ਵੀ ਕਿਹਾ ਜਾਂਦਾ ਹੈ, ਅਸਲ 'ਚ ਇਹ ਅਖਰੋਟ ਵਰਗਾ ਇਕ ਗਿਰੀਦਾਰ ਡ੍ਰਾਈ ਫਰੂਟ ਹੈ। ਇਸਨੂੰ ਖਾਣ ਨਾਲ ਸਰੀਰ ਨੂੰ ਅਨੇਕਾਂ ਫਾਇਦੇ ਮਿਲਦੇ ਹਨ। ਇਸ ਡ੍ਰਾਈ ਫਰੂਟ ਦੇ ਰੋਜ਼ਾਨਾ ਸੇਵਨ ਨਾਲ ਸਰੀਰ ਹੱਡੀਆਂ ਨਾਲ ਜੁੜੀ ਬੀਮਾਰੀ ਤੋਂ ਬਚਿਆ ਰਹਿੰਦਾ ਹੈ। ਇਸ 'ਚ ਫਾਈਬਰ, ਵਿਟਾਮਿਨ ਈ, ਮੈਗਨੀਸ਼ੀਅਮ, ਤਾਂਬਾ, ਬੀ ਕੰਪਲੈਕਸ, ਆਇਰਨ, ਪੋਟਾਸ਼ੀਅਮ ਅਤੇ ਫਾਈਬਰ ਭਰਪੂਰ ਮਾਤਰਾ 'ਚ ਹੁੰਦੇ ਹਨ।
ਹੇਜ਼ਲਨਟ ਖਾਣ ਦੇ ਫਾਇਦੇ
ਹੱਡੀਆਂ ਨੂੰ ਰੱਖਦੇ ਹਨ ਮਜ਼ਬੂਤ
ਹੇਜ਼ਲਨਟ ਦੇ ਰੋਜ਼ਾਨਾ ਸੇਵਨ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤੀ ਮਿਲਦੀ ਹੈ। ਇਹ ਓਸਟੀਓਪੋਰੋਸਿਸ (ਹੱਡੀਆਂ ਦਾ ਇਕ ਰੋਗ) ਦੇ ਜ਼ੋਖਮ ਨੂੰ ਘਟਾਉਂਦੇ ਹਨ। ਇਨ੍ਹਾਂ ਨੂੰ ਬਦਾਮਾਂ ਵਾਂਗ ਭਿਉਂ ਕੇ ਵੀ ਖਾਧਾ ਜਾ ਸਕਦਾ ਹੈ ਜਾਂ ਫਿਰ ਸਮੂਦੀ 'ਚ ਪਾ ਕੇ ਵੀ ਪੀ ਸਕਦੇ ਹਾਂ।
ਦਿਮਾਗੀ ਸਿਹਤ ਲਈ ਫਾਇਦੇਮੰਦ
ਦਿਮਾਗੀ ਸਿਹਤ ਨੂੰ ਬਿਹਤਰ ਬਣਾਉਣ ਅਤੇ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਨੂੰ ਰੋਕਣ 'ਚ ਵੀ ਸਹਾਇਤਾ ਕਰਦੇ ਹਨ।
ਪੋਸ਼ਟਿਕ ਤੱਤਾਂ ਨਾਲ ਭਰਪੂਰ
ਹੇਜ਼ਲਨਟ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ 'ਚ ਖਣਿਜ ਵਾਧੂ ਮਾਤਰਾ 'ਚ ਪਾਏ ਜਾਂਦੇ ਹਨ ਜੋ ਐਨੇਮੀਆ (ਖੂਨ ਦੀ ਕਮੀ) ਵਰਗੀਆਂ ਸਮੱਸਿਆਵਾਂ ਨੂੰ ਖਤਮ ਕਰਦੇ ਹਨ।
ਦਿਲ ਦੀ ਸਿਹਤ
ਇਹ ਮੋਨੋਅਨਸੈਚੁਰੇਟਡ ਫੈਟੀ ਐਸਿਡ (MUFAs) ਅਤੇ ਮਾੜੇ ਕੈਲਸਟ੍ਰੋਲ (LDL) ਨੂੰ ਘੱਟ ਕਰਦੇ ਹਨ ਅਤੇ ਚੰਗੇ ਕੈਲਸਟ੍ਰੋਲ (HDL) ਨੂੰ ਵਧਾਉਂਦੇ ਹਨ।
ਐਂਟਾਆਕਸੀਡੈਂਟ ਪਾਵਰ
ਵਿਟਾਮਿਨ ਈ ਅਤੇ ਫੀਨੋਲਿਕ ਮਿਸ਼ਰਣਾਂ ਨਾਲ ਭਰਪੂਰ ਹੁੰਦੇ ਹਨ, ਜੋ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ ਅਤੇ ਸੋਜਸ਼ ਨੂੰ ਘਟਾਉਂਦੇ ਹਨ।
ਕਿਵੇਂ ਖਾਈਏ :
ਰੋਜ਼ਾਨਾ ਲਗਭਗ 30 ਗ੍ਰਾਮ (ਇੱਕ ਮੁੱਠੀ) ਹੇਜ਼ਲਨਟਸ ਖਾਧੇ ਜਾ ਸਕਦੇ ਹਨ।
ਇਨ੍ਹਾਂ ਨੂੰ ਨਾਸ਼ਤੇ 'ਚ ਜਾਂ ਦਿਨ ਭਰ ਸਨੈਕਸ ਵਜੋਂ ਵੀ ਖਾਧਾ ਜਾ ਸਕਦਾ ਹੈ। ਇਸ ਸਰੀਰ ਨੂੰ ਸਾਰਾ ਦਿਨ ਐਨਰਜੈਟਿਕ ਰੱਖਣ 'ਚ ਸਹਾਇਕ ਹੁੰਦੇ ਹਨ।
ਮੋਟਾਪੇ ਤੋਂ ਪਾਉਣਾ ਹੈ ਛੁਟਕਾਰਾ, ਤਾਂ ਖਾਓ ਇਸ ਆਟੇ ਦੀਆਂ ਰੋਟੀਆਂ
NEXT STORY