ਨਵੀਂ ਦਿੱਲੀ : PoCo ਨੇ ਆਪਣਾ ਇਕ ਹੋਰ ਨਵਾਂ ਫੋਨ ਲਾਂਚ ਕਰ ਦਿੱਤਾ ਹੈ ਜਿਸ ਨੂੰ ਕੰਪਨੀ ਨੇ PoCo C81 Pro ਦੇ ਨਾਂ ਤੋਂ ਕੁਝ ਅਲੱਗ ਇੰਟਰਨੈਸ਼ਨਲ ਮਾਰਕਿਟ ਵਿੱਚ ਪੇਸ਼ ਕੀਤਾ ਹੈ । ਕੰਪਨੀ ਨੇ ਇਸ ਡਿਵਾਇਸ ਨੂੰ ਆਪਣੀ C-ਸੀਰੀਜ਼ ਦੇ ਤਹਿਤ ਪੇਸ਼ ਕੀਤਾ ਹੈ ਜਿਸ ਵਿੱਚ ਵਾਟਰ-ਡ੍ਰਾਪ ਸਟਾਇਲ ਨਾਚ ਡਿਸਪਲੇ ਮਿਲ ਰਹੀ ਹੈ । ਇਸ ਦੇ ਨਾਲ ਹੀ ਫੋਨ ਵਿੱਚ Unisoc T7250 ਚਿਪਸੇਟ ਮਿਲ ਰਿਹਾ ਹੈ ।
PoCo ਇਸ ਇਸ ਨਵੇਂ ਫੋਨ ਵਿੱਚ 4GB RAM ਅਤੇ 64GB, 128GB ਅਤੇ 256GB ਸਟੋਰੇਜ਼ ਦੀ ਆਪਸ਼ਨ ਮਿਲ ਰਹੀ ਹੈ । ਡਿਵਾਇਸ ਵਿੱਚ 13- ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 120Hz ਤੱਕ ਰਿਫ੍ਰੇਸ਼ ਰੇਟ ਸਪੋਰਟ ਵੀ ਮਿਲ ਰਿਹਾ ਹੈ । ਇਸ ਤੋਂ ਇਲਾਵਾ ਵੀ ਫੋਨ ਵਿੱਚ ਕਈ ਖਾਸ ਫਿਚਰਜ਼ ਮਿਲ ਰਹੇ ਹਨ । ਆਓ ਇਸ ਬਾਰੇ ਵਿਸ਼ਥਾਰ ਨਾਲ ਜਾਣਦੇ ਹਾਂ ।
1-2 ਦਿਨ ਨਹੀਂ, ਮਈ 'ਚ 12 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ List
PoCo C81 Pro ਦੀ ਕੀਮਤ
ਕੀਮਤ ਦੀ ਗੱਲ ਕਰੀਏ ਤਾਂ ਡਿਵਾਇਸ ਦੇ ਬੇਸ ਵੇਰੀਅੰਟ ਦੀ ਕੀਮਤ 99 ਡਾਲਰ ਯਾਨੀ ਕਿ ਲਗਭਗ 9,300 ਰੁਪਏ ਤੋਂ ਸ਼ੁਰੂ ਹੁੰਦੀ ਹੈ ਜਿਸ ਵਿੱਚ 4GB RAM ਅਤੇ 64GB ਸਟੋਰੇਜ਼ ਮਿਲਦੀ ਹੈ । ਇਸ ਦੇ ਨਾਲ ਹੀ ਇਸ ਫੋਨ ਵਿੱਚ 128GB ਅਤੇ 256GB ਸਟੋਰੇਜ਼ ਵੇਰੀਐਂਟ ਵੀ ਮਿਲਦਾ ਹੈ ਜਿਸ ਦੀ ਕੀਮਤ 109 ਡਾਲਰ ਯਾਨੀ ਕਿ ਲਗਭਗ 10,000 ਰੁਪਏ ਅਤੇ 129 ਡਾਲਰ ਲਗਭਗ 12,000 ਰੁਪਏ ਤਕ ਜਾਂਦੀ ਹੈ । ਡਿਵਾਇਸ ਬਲੈਕ, ਗੋਲਡ ਅਤੇ ਗ੍ਰੀਨ ਕਲਰ ਵਿੱਚ ਰਿਲੀਜ਼ ਕੀਤਾ ਗਿਆ ਹੈ ।
ਅੱਜ ਹੋਵੇਗਾ ਵੱਡਾ ਮੁਕਾਬਲਾ, ਪੰਜਾਬ ਕਿੰਗਸ ਅਤੇ ਰਾਜਸਥਾਨ ਰਾਇਲਸ ਦੀ ਟੀਮ ਹੋਵੇਗੀ ਆਹਮੋ-ਸਾਹਮਣੇ
PoCo C81 Pro ਦੇ ਸਪੇਸਿਫਿਕੇਸ਼ਨਸ
ਸਪੇਸਿਫਿਕੇਸ਼ਨਸ ਦੀ ਗੱਲ ਕਰੀਏ ਤਾਂ ਫੋਨ ਵਿੱਚ 6.9 ਇੰਚ ਦਾ HD+LCD ਡਿਸਪਲੇਅ ਮਿਲ ਰਿਹਾ ਹੈ । ਇਸ ਦੇ ਨਾਲ ਹੀ ਫੋਨ ਵਿੱਚ 120 Hz ਤਕ ਦਾ ਰਿਫ੍ਰੇਸ਼ ਰੇਟ ਸਪੋਰਟ ਮਿਲ ਰਿਹਾ ਹੈ । ਫੋਨ ਵਿੱਚ 650 ਨਿਟ੍ਰਸ ਤਕ ਦੀ ਬ੍ਰਇਟਨੈਸ ਅਤੇ ਹਾਈ-ਬ੍ਰਇਟਨੈਸ ਮੋਡ ਵਿੱਚ 800 ਨਿਟ੍ਰਸ ਤਕ ਦੀ ਬ੍ਰਾਇਟਨੈਸ ਮਿਲ ਰਹੀ ਹੈ । ਸਾਹਮਣੇ ਦੀ ਸਕ੍ਰੀਨ ਵਿੱਚ ਸੇਲਫੀ ਲਈ ਵਾਟ-ਡ੍ਰਾਪ ਸਟ੍ਰਾਇਲ ਨਾਚ ਮਿਲ ਰਹੀ ਹੈ ।
ਫ਼ੋਨ ਨੂੰ ਪਾਵਰ ਦੇਣ ਵਾਲਾ ਇੱਕ ਔਕਟਾ-ਕੋਰ Unisoc T7250 ਪ੍ਰੋਸੈਸਰ ਹੈ, ਜੋ 12nm ਪ੍ਰਕਿਰਿਆ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ। ਡਿਵਾਈਸ ਵਿੱਚ ਇੱਕ Mali-G57 GPU, 4GB LPDDR4x RAM, ਅਤੇ 256GB ਤੱਕ UFS 2.2 ਸਟੋਰੇਜ ਵੀ ਹੈ। ਇਸ ਤੋਂ ਇਲਾਵਾ, ਫ਼ੋਨ ਦੀ RAM ਨੂੰ 8GB ਤੱਕ ਵਧਾਇਆ ਜਾ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਮੂਧੇ ਮੂੰਹ ਡਿੱਗੀਆਂ iPhone 17 ਦੀਆਂ ਕੀਮਤਾਂ! ਮਿਲ ਰਿਹੈ ਭਾਰੀ ਡਿਸਕਾਉਂਟ
NEXT STORY