ਜਲੰਧਰ— ਰੋਬੋਟ ਨੂੰ ਇਲੈਕਟ੍ਰੋ-ਮਕੈਨਿਕਲ ਮਸ਼ੀਨ ਕਿਹਾ ਜਾਂਦਾ ਹੈ ਜੋ ਕੰਪਿਊਟਰ ਪ੍ਰੋਗਰਾਮ ਅਤੇ ਇਲੈਕਟ੍ਰੋਨਿਕ ਸਰਕਿਟ ਦੀ ਮਦਦ ਨਾਲ ਕੰਮ ਕਰਦੀ ਹੈ। ਇਨ੍ਹਾਂ ਦੀ ਡਿਵੈਲਪਮੈਂਟ ਕਰਦੇ ਹੋਏ ਹਾਲ ਹੀ 'ਚ ਇਕ ਅਜਿਹਾ ਰੋਬੋਟ ਡਿਜ਼ਾਈਨ ਕੀਤਾ ਹੈ ਜੋ ਤੁਹਾਡੇ ਘਰ ਦੀ ਸਫਾਈ ਦੇ ਸਾਮਾਨ ਦਾ ਨਾਲ-ਨਾਲ ਰੱਖ-ਰਖਾਅ ਕਰਨ 'ਚ ਵੀ ਮਦਦ ਕਰਦਾ ਹੈ।
ਇਸ ਰੋਬੋਟ ਨੂੰ IHMC ਇੰਸਟੀਚਿਊਟ ਫਾਰ ਹਿਊਮਨ ਐਂਡ ਮਸ਼ੀਨ ਨੇ ਫਲੋਰੀਡਾ ਦੀ ਰੋਬੇਟਿਕ ਲੈਬ 'ਚ ਬਣਾਇਆ ਗਿਆ ਹੈ ਅਤੇ ਇਸ ਦੀ ਡਿਵੈਲਪਮੈਂਟ ਬੋਸਟਨ ਡਾਇਨਾਮਿਕਸ DARPA ਨੇ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਸ ਰੋਬੋਟ ਨੂੰ ਉਨ੍ਹਾਂ ਥਾਵਾਂ 'ਤੇ ਵੀ ਭੇਜਿਆ ਜਾ ਸਕਦਾ ਹੈ ਜੋ ਇਨਸਾਨ ਲਈ ਹਾਨੀਕਾਰਕ ਸਾਬਿਤ ਹੁੰਦੀਆਂ ਹਨ। ਇਸ ਦੀ ਬਣਾਵਟ ਨੂੰ ਇਨਸਾਨਾਂ ਵਰਗਾ ਬਣਾਇਆ ਗਿਆ ਹੈ। ਇਸ ਦੇ ਕੰਮ ਕਰਨ ਦੇ ਤਰੀਕੇ ਨੂੰ ਤੁਸੀਂ ਉੱਪਰ ਦਿੱਤੀ ਵੀਡੀਓ 'ਚ ਦੇਖ ਸਕਦੇ ਹੋ।
ਮਾਰਚ 'ਚ ਲਾਂਚ ਹੋ ਸਕਦੈ ਸਭ ਤੋਂ ਸਸਤਾ iPhone
NEXT STORY