ਜਲੰਧਰ-ਦੁਨੀਆਂ 'ਚ ਪਹਿਲੀ ਵਾਰ ਕਿਸੇ ਰੋਬੋਟ ਨੇ ਆਪਣੇ ਆਪ ਸਾਫਟ-ਟਿਸ਼ੂ ਸਰਜਰੀ ਕੀਤੀ ਹੈ। ਪੂਰੀ ਦੁਨੀਆ ਇਸ ਦੀ ਚਸ਼ਮਦੀਦ ਗਵਾਹ ਬਣੀ ਹੈ। ਇਸ ਰੋਬੋਟ ਨੂੰ ਵਾਸ਼ਿੰਗਟਨ 'ਚ ਸਥਿੱਤ ਬੱਚਿਆਂ ਦੇ ਨੈਸ਼ਨਲ ਮੈਡੀਕਲ ਸੈਂਟਰ ਦੇ ਵਿਗਿਆਨੀਆਂ ਦੀ ਇਕ ਟੀਮ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਰੋਬੋਟ ਦਾ ਨਾਂ ਸਮਾਰਟ ਟਿਸ਼ੂ ਆਟੋਨੋਮਸ ਰੋਬੋਟ ਹੈ , ਹਾਲਾਂਕਿ ਇਸ ਰੋਬੋਟ ਨੇ ਕਿਸੇ ਇਨਸਾਨ ਦਾ ਨਹੀਂ ਸਗੋਂ ਇਕ ਸੂਰ ਦਾ ਆਪ੍ਰੇਸ਼ਨ ਕੀਤਾ ਹੈ।
ਇਸ ਰੋਬੋਟ ਦੇ ਕੰਮ ਨੂੰ ਫਿਰ ਵੀ ਘੱਟ ਕਰਕੇ ਨਹੀਂ ਵੇਖਿਆ ਜਾ ਸਕਦਾ। ਰੋਬੋਟ ਨੇ ਸੂਰ ਦੀ ਅੰਤੜੀ ਦੇ ਦੋ ਹਿੱਸਿਆਂ ਦਾ ਆਪ੍ਰੇਸ਼ਨ ਕਰਕੇ ਜੋੜਿਆ ਹੈ। ਰੋਬੋਟ ਨੇ ਚਾਰ ਸੂਰਾਂ ਦਾ ਆਪ੍ਰੇਸ਼ਨ ਕੀਤਾ ਹੈ ਅਤੇ ਆਪ੍ਰੇਸ਼ਨ ਤੋਂ ਬਾਅਦ ਚਾਰਾਂ ਸੂਰਾਂ ਨੂੰ ਸਿਹਤ ਸੰਬੰਧੀ ਕੋਈ ਸਮੱਸਿਆ ਨਹੀਂ ਹੋਈ। ਆਜ਼ਾਦ, ਪੀਟਰ ਕਿਮ ਅਤੇ ਉਨ੍ਹਾਂ ਦੀ ਟੀਮ ਵੱਲੋਂ ਤਿਆਰ ਕੀਤੇ ਗਏ ਇਸ ਰੋਬੋਟ ਦੇ ਕੰਮ ਤੋਂ ਸਾਬਿਤ ਹੁੰਦਾ ਹੈ ਕਿ ਇਹ ਰੋਬੋਟ ਇਨਸਾਨੀ ਮਾਹਿਰ ਸਰਜਨਾਂ ਤੋਂ ਵੀ ਨਿਪੁੰਨ ਸਰਜਨ ਹੈ।
ਸਿਰਫ ਮਸ਼ੀਨ ਨਹੀਂ ਫੌਜੀਆਂ ਲਈ Lifeguard ਹੈ ਇਹ ਰੋਬੋਟ
NEXT STORY