ਜਲੰਧਰ- ਹਾਲੀਵੁੱਡ ਫਿਲਮਾਂ 'ਚ ਤੁਸੀਂ ਇਸ ਤਰ੍ਹਾਂ ਦੀਆਂ ਕਈ ਤਕਨੀਕੀ ਤਾਕਤਾਂ ਨੂੰ ਦੇਖਿਆ ਹੋਵੇਗਾ ਅਤੇ ਸੋਚਿਆ ਹੋਵੇਗਾ ਕਿ ਇਸ ਤਰ੍ਹਾਂ ਦੀ ਤਾਕਤ ਤੁਹਾਡੇ ਕੋਲ ਵੀ ਹੋਵੇ। ਟੈਕਨਾਲੋਜੀ ਹੁਣ ਤੱਕ ਅਜਿਹੀਆਂ ਕਈ ਤਕਨੀਕੀ ਚੀਜਾਂ ਨੂੰ ਹਕੀਕਤ ਦਾ ਰੂਪ ਦੇਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਜੋ ਸਿਰਫ ਕਿਸੇ ਪਰਦੇ ਜਾਂ ਖਿਆਲਾਂ 'ਚ ਹੁੰਦੀਆਂ ਹਨ। ਇਸੇ ਤਰ੍ਹਾਂ ਤੁਸੀਂ ਆਇਰਨ ਮੈਨ ਅਤੇ ਉਸ ਦੀ ਤਾਕਤ ਨੂੰ ਕਿਸੇ ਫਿਲਮ 'ਚ ਹੀ ਦੇਖਿਆ ਹੋਵੇਗਾ ਪਰ ਹੁਣ ਇਸ ਨੂੰ ਵੀ ਟੈਕਨਾਲੋਜੀ ਵੱਲੋਂ ਅਸਲ ਜ਼ਿੰਦਗੀ 'ਚ ਲਿਆਂਦਾ ਜਾ ਰਿਹਾ ਹੈ। ਸਾਊਥ ਕੋਰੀਅਨ ਕਾਰ ਕੰੰਪਨੀ ਹੁੰਡਾਈ ਵੱਲੋਂ ਕੁਝ ਤਸਵੀਰਾਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ ਜਿਸ 'ਚ ਉਹ ਆਪਣੇ ਇਕ ਪ੍ਰੋਟੋਟਾਈਪ ਨੂੰ ਦਿਖਾ ਰਹੀ ਹੈ ਜੋ ਇਕ ਪਹਿਣਨ ਵਾਲਾ ਐਕਸੋਸਕੈਲੇਟਨ ਰੋਬੋਟ ਸੂਟ ਹੈ।
ਇਕ ਬਲਾਗ ਪੋਸਟ ਮੁਤਾਬਿਕ ਹੁੰਡਾਈ ਵੱਲੋਂ ਇਸ ਨੂੰ ਆਇਰਨ ਮੈਨ ਸੂਟ ਦਾ ਨਾਂ ਦਿੱਤਾ ਗਿਆ ਹੈ ਅਤੇ ਦੱਸਿਆ ਹੈ ਕਿ ਇਹ ਸੂਟ ਤੇਜ਼ੀ ਨਾਲ ਕੰਮ ਕਰਨ ਅਤੇ 100ਕਿਲੋਗ੍ਰਾਮ ਭਾਰੀ ਚੀਜ਼ ਬਿਨਾਂ ਝੁਕੇ ਚੁੱਕਣ 'ਚ ਮਦਦ ਕਰੇਗਾ। ਕੰਪਨੀ ਦਾ ਕਹਿਣਾ ਹੈ ਕਿ ਇਹ ਸੂਟ ਫੈਕਟਰੀ 'ਚ ਕੰਮ ਕਰਨ ਵਾਲੇ ਵਰਕਰਜ਼ ਨੂੰ ਭਾਰੀ ਸਮਾਨ ਚੁੱਕਣ 'ਚ ਮਦਦ ਕਰੇਗਾ, ਫੌਜੀਆਂ ਨੂੰ ਤੇਜ਼ੀ ਨਾਲ ਕੰਮ ਕਰਨ ਅਤੇ ਅਪਾਹਿਜ ਲੋਕਾਂ ਨੂੰ ਅਸਿਸਟ ਕਰਨ 'ਚ ਵੀ ਮਦਦ ਕਰੇਗਾ। ਇਹ ਰੋਬੋਟ ਸੂਟ ਹੁਣ ਤੱਕ ਇਕ ਪ੍ਰੋਟੋਟਾਈਪ ਹੀ ਹੈ ਅਤੇ ਹੁੰਡਾਈ ਵੱਲੋਂ ਇਸ ਦੇ ਉਪਲੱਬਧ ਹੋਣ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਕ ਰਿਪੋਰਟ ਅਨੁਸਾਰ ਸਿਰਫ ਹੁੰਡਾਈ ਕੰਪਨੀ ਹੀ ਨਹੀਂ ਬਲਕਿ ਹੋਰ ਕੰਪਨੀਆਂ ਜਿਵੇਂ ਪੈਨਾਸੋਨਿਕ, ਬੀ.ਐੱਮ.ਡਬਲਿਊ. ਅਤੇ ਆਡੀ ਵੀ ਇਸ ਐਕਸੋਸਕੈਲੇਟਨ ਨੂੰ ਟੈਸਟ ਕਰ ਰਹੀਆਂ ਹਨ। ਇਸ ਸੂਟ ਦੀ ਇਕ ਝਲਕ ਤੁਸੀਂ ਉਪੱਰ ਦਿੱਤੀਆਂ ਤਸਵੀਰਾਂ 'ਚ ਦੇਖ ਸਕਦੇ ਹੋ।
ਵਿੰਡੋਜ਼ ਫੋਨਸ 'ਚ ਆਏਗਾ ਇਹ ਨਵਾਂ ਫੀਚਰ ਪਰ ਇਸਤੇਮਾਲ ਨਹੀਂ ਕਰ ਸਕਣਗੇ ਯੂਜ਼ਰਸ
NEXT STORY