ਖੰਨਾ (ਬਿਪਿਨ) : ਪਾਣੀਪਤ ਤੋਂ ਜਲੰਧਰ ਤੱਕ ਬਣੀ ਨੈਸ਼ਨਲ ਹਾਈਵੇ 44, ਜਿਸਨੂੰ ਲਾਈਫਲਾਈਨ ਕਿਹਾ ਜਾਂਦਾ ਹੈ, ਉਹ ਅੱਜ ਲੋਕਾਂ ਲਈ ਸਹੂਲਤ ਤੋਂ ਵੱਧ ਖ਼ਤਰਾ ਬਣੀ ਹੋਈ ਹੈ। ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਖੰਨਾ ਇਲਾਕੇ ਦੀ, ਜਿੱਥੇ ਹਾਈਵੇ ਦੀ ਹਾਲਤ ਵੇਖ ਕੇ ਲੱਗਦਾ ਹੈ ਕਿ ਇੰਜੀਨੀਅਰਿੰਗ ਅਤੇ ਪ੍ਰਸ਼ਾਸਨ ਦੋਵੇਂ ਹੀ ਗਹਿਰੀ ਨੀਂਦ ਵਿੱਚ ਹਨ। ਕਦੇ ਪੁਲ ਧੱਸ ਜਾਂਦਾ ਹੈ, ਕਦੇ ਪੁਲ ਉਪਰੋਂ ਸੜਕ ਟੁੱਟ ਜਾਂਦੀ ਹੈ ਤੇ ਹੁਣ ਫਿਰ ਸਮਰਾਲਾ ਪੁਲ ਤੋਂ ਇਕ ਹੋਰ ਖ਼ਤਰਨਾਕ ਖ਼ਬਰ ਆਈ ਹੈ।
ਸਮਰਾਲਾ ਪੁਲ 'ਤੇ ਸੜਕ 'ਚ ਮੁੜ ਇੱਕ ਡੂੰਘਾ ਟੋਇਆ ਪੈ ਗਿਆ ਹੈ, ਜੋ ਸਿਰਫ਼ ਇੱਕ ਗੱਡੀ ਦਾ ਟਾਇਰ ਨਹੀਂ, ਸਿੱਧਾ ਕਿਸੇ ਦੀ ਜਾਨ ਲੈ ਸਕਦਾ ਹੈ। ਇਹ ਢਿੱਲਮੁੱਲੇ ਕੰਮ ਅਤੇ ਲਾਪਰਵਾਹੀ ਸਿੱਧਾ ਵੱਡੇ ਜਾਨੀ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਲੋਕਾਂ ਨੇ ਮੰਗ ਕੀਤੀ ਕਿ ਸਮਰਾਲਾ ਪੁਲ ਉੱਤੇ ਤੁਰੰਤ ਮੁਰੰਮਤ ਕੰਮ ਸ਼ੁਰੂ ਕੀਤਾ ਜਾਵੇ। ਇੰਜੀਨੀਅਰਿੰਗ ਟੀਮ ਵੱਲੋਂ ਸਾਰੀ ਹਾਈਵੇ ਦੀ ਜਾਂਚ ਕੀਤੀ ਜਾਵੇ ਤੇ ਜਿਨ੍ਹਾਂ ਨੇ ਇਹ ਕੰਮ ਕੀਤਾ, ਉਨ੍ਹਾਂ ਦੀ ਜਵਾਬਦੇਹੀ ਨਿਸ਼ਚਿਤ ਕੀਤੀ ਜਾਵੇ। ਹਾਲਾਂਕਿ ਅਜੇ ਤਕ ਇਸ ਬਾਰੇ ਪ੍ਰਸ਼ਾਸਨ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਚਾਇਤ ਸਕੱਤਰਾਂ ਦੇ ਵੱਡੇ ਪੱਧਰ 'ਤੇ ਤਬਾਦਲੇ, ਦੇਖੋ ਪੂਰੀ ਲਿਸਟ
NEXT STORY