ਇੰਡੀਅਨ ਹੋਵੇ ਜਾਂ ਵੈਸਟਰਨ ਮੁਟਿਆਰਾਂ ਤੇ ਔਰਤਾਂ ਜ਼ਿਆਦਾਤਰ ਅਜਿਹੀ ਡ੍ਰੈਸਿਜ਼ ਪਸੰਦ ਕਰਦੀਆਂ ਹਨ ਜੋ ਉਨ੍ਹਾਂ ਦੀ ਲੁਕ ਨੂੰ ਸਟਾਈਲਿਸ਼ ਅਤੇ ਅਟ੍ਰੈਕਟਿਵ ਦਿਖਾਵੇ। ਇਹੋ ਕਾਰਨ ਹੈ ਕਿ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਟਰੈਂਡੀ, ਫੈਸ਼ਨੇਬਲ ਅਤੇ ਡਿਜ਼ਾਈਨਰ ਡਰੈੱਸ ਜ਼ਿਆਦਾ ਪਸੰਦ ਆ ਰਹੇ ਹਨ। ਅੱਜਕੱਲ ਫੈਸ਼ਨ ਦੀ ਦੁਨੀਆ ਵਿਚ ਸ਼ਾਰਟ ਫਰਾਕ ਧੋਤੀ ਸੂਟ ਦਾ ਕ੍ਰੇਜ਼ ਮੁਟਿਆਰਾਂ ਦਰਮਿਆਨ ਤੇਜ਼ੀ ਨਾਲ ਵਧ ਰਿਹਾ ਹੈ।
ਇਹ ਇੰਡੋ-ਵੈਸਟਰਨ ਸਟਾਈਲ ਦਾ ਇਕ ਅਨੋਖਾ ਸੁਮੇਲ ਹੈ ਜੋ ਰਵਾਇਤੀ ਤੇ ਆਧੁਨਿਕ ਲੁਕ ਦਾ ਬਿਹਤਰੀਨ ਸੰਗਮ ਹੈ। ਇਹ ਨਾ ਸਿਰਫ ਆਰਾਮਦਾਇਕ ਹੈ ਸਗੋਂ ਸਟਾਈਲਿਸ਼ ਅਤੇ ਆਕਰਸ਼ਕ ਹੋਣ ਕਾਰਨ ਹਰ ਮੌਕੇ ’ਤੇ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਰਿਹ ਹੈ। ਸ਼ਾਰਟ ਫਰਾਕ ਧੋਤੀ ਸੂਟ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਰਵਾਇਤੀ ਧੋਤੀ ਸਟਾਈਲ ਦਾ ਬਾਟਮ ਅਤੇ ਸਟਾਈਲਿਸ਼ ਸ਼ਾਰਟ ਕੁੜਤੀ ਜਾਂ ਫਰਾਕ ਟਾਪ ਦਾ ਸੁਮੇਲ ਹੁੰਦਾ ਹੈ।
ਇਹ ਲੁਕ ਨਾ ਸਿਰਫ ਟਰੈਂਡੀ ਹੈ ਸਗੋਂ ਭਾਰਤੀ ਸੱਭਿਆਚਾਰ ਨੂੰ ਵੀ ਦਰਸ਼ਾਉਂਦਾ ਹੈ। ਧੋਤੀ ਸਟਾਈਲ ਦੇ ਬਾਟਮ ਢਿੱਲੇ ਅਤੇ ਹਵਾਦਾਰ ਹੁੰਦੇ ਹਨ ਜੋ ਗਰਮੀ ਵਿਚ ਵੀ ਆਰਾਮਦਾਇਕ ਰਹਿੰਦੇ ਹਨ। ਨਾਲ ਹੀ, ਸ਼ਾਰਟ ਦਾ ਮਾਡਰਨ ਟੱਚ ਇਸਨੂੰ ਹੋਰ ਵੀ ਆਕਰਸ਼ਕ ਬਣਾਉਂਦਾ ਹੈ। ਇਹ ਸੂਟ ਕੈਜੂਅਲ ਆਊਟਿੰਗ, ਫੈਸਟੀਵਲ, ਪਾਰਟੀ, ਮਹਿੰਦੀ, ਹਲਦੀ ਜਾਂ ਵਿਆਹ ਵਰਗੇ ਮੌਕਿਆਂ ਲਈ ਪਰਫੈਕਟ ਹੈ। ਇਸਨੂੰ ਸਹੀ ਅਸੈੱਸਰੀਜ਼ ਨਾਲ ਸਟਾਈਲ ਕਰ ਕੇ ਕਿਸੇ ਵੀ ਮੌਕੇ ਗਲੈਮਰਜ਼ ਲੁਕ ਪਾਇਆ ਜਾ ਸਕਦਾ ਹੈ।
ਇੰਡੋ ਵੈਸਟਰਨ ਡ੍ਰੈਸਿਜ਼ ਵਿਚ ਜੋ ਮੁਟਿਆਰਾਂ ਕੁਝ ਨਵਾਂ ਜਾਂ ਯੂਨੀਕ ਟਰਾਈ ਕਰਨਾ ਚਾਹੁੰਦੀਆਂ ਹਨ, ਉਨ੍ਹਾਂ ਵਿਚ ਸ਼ਾਰਟ ਫਰਾਕ ਧੋਤੀ ਸੂਟ ਦਾ ਕ੍ਰੇਜ਼ ਜ਼ਿਆਦਾ ਦੇਖਿਆ ਜਾ ਸਕਦਾ ਹੈ। ਇਹ ਸੂਟ ਦਾ ਅਨੋਖਾ ਸਿਲਹੂਟ ਅਤੇ ਮਾਡਰਨ ਟੱਚ ਮੁਟਿਆਰਾਂ ਨੂੰ ਡਿਫਰੈਂਟ ਅਤੇ ਸਟਾਈਲਿਸ਼ ਦਿਖਣ ਵਿਚ ਮਦਦ ਕਰਦਾ ਹੈ।
ਕਈ ਬਾਲੀਵੁੱਡ ਅਭਿਨੇਤਰੀਆਂ ਅਤੇ ਮਾਡਲਾਂ ਨੂੰ ਵੀ ਸ਼ਾਰਟ ਫਰਾਕ ਧੋਤੀ ਸੂਟ ਵਿਚ ਦੇਖਿਆ ਜਾ ਸਕਦਾ ਹੈ। ਸ਼ਾਰਟ ਫਰਾਕ ਧੋਤੀ ਸੂਟ ਵੱਖ-ਵੱਖ ਫੈਬਰਿਕਸ ਜਿਵੇਂ ਜਾਰਜੈੱਟ, ਸਿਲਕ, ਕਾਟਨ ਅਤੇ ਸ਼ਿਫਾਨ ਵਿਚ ਮੁਹੱਈਆ ਹਨ। ਇਨ੍ਹਾਂ ਵਿਚ ਜਰੀ, ਸੀਕਵਿਨ, ਐਂਬ੍ਰਾਇਡਰੀ ਅਤੇ ਪ੍ਰਿੰਟਿਡ ਡਿਜ਼ਾਈਨਾਂ ਦਾ ਰਿਵਾਜ਼ ਹੈ ਜੋ ਇਸਨੂੰ ਹੋਰ ਵੀ ਆਕਰਸ਼ਕ ਬਣਾਉਂਦੇ ਹਨ। ਇਨ੍ਹਾਂ ਵਿਚ ਮੁਟਿਆਰਾਂ ਨੂੰ ਜ਼ਿਆਦਾਤਰ ਰੈੱਡ, ਮੈਰੂਨ, ਬਲੈਕ, ਵ੍ਹਾਈਟ, ਯੈਲੋ, ਗੋਲਡਨ, ਗ੍ਰੀਨ, ਬਲਿਊ, ਪਿੰਕ ਜਾਂ ਮਲਟੀਕਲਰ ਸੂਟਾਂ ਵਿਚ ਜ਼ਿਆਦਾ ਦੇਖਿਆ ਜਾ ਸਕਦਾ ਹੈ। ਮੁਟਿਆਰਾਂ ਇਨ੍ਹਾਂ ਨਾਲ ਹੈਵੀ ਝੁਮਕੇ, ਚੋਕਰ ਨੈੱਕਲੈੱਸ ਜਾਂ ਮਾਡਰਨ ਸਟੇਟਮੈਂਟ ਜਿਊਲਰੀ ਪਹਿਨਕੇ ਆਪਣੀ ਲੁਕ ਨੂੰ ਹੋਰ ਨਿਖਾਰ ਰਹੀਆਂ ਹਨ। ਮੁਟਿਆਰਾਂ ਇਨ੍ਹਾਂ ਨਾਲ ਰਵਾਇਤੀ ਲੁਕ ਲਈ ਫੁੱਟਵੀਅਰ ਵਿਚ ਜੁੱਤੀ ਅਤੇ ਕੋਲਹਾਪੁਰੀ ਚੱਪਲ ਅਤੇ ਮਾਡਰਨ ਟੱਚ ਲਈ ਸਟ੍ਰੈਪੀ ਹੀਲਸ ਜਾਂ ਹਾਈ ਬੈਲੀ ਪਹਿਨਣਾ ਪਸੰਦ ਕਰ ਰਹੀਆਂ ਹਨ।
ਮੇਕਅਪ ਤੇ ਹੇਅਰਸਟਾਈਲ ਵਿਚ ਮੁਟਿਆਰਾਂ ਨੂੰ ਮਾਡਰਨ ਲੁਕ ਲਈ ਨਿਊਡ ਮੇਕਅਪ ਅਤੇ ਓਪਨ ਹੇਅਰ ਜਾਂ ਮੈੱਸੀ ਬਨ ਪਰਫੈਕਟ ਲੁਕ ਦਿੰਦਾ ਹੈ। ਫੈਸਟੀਵਲ ਲੁਕ ਲਈ ਮੁਟਿਆਰਾਂ ਬੋਲਡ ਮੇਕਅਪ ਅਤੇ ਬਨ ਹੇਅਰਸਟਾਈਲ ਕਰਨਾ ਪਸੰਦ ਕਰਦੀਆਂ ਹਨ। ਇਨ੍ਹਾਂ ਨਾਲ ਮੁਟਿਆਰਾਂ ਜ਼ਿਆਦਾਤਰ ਦੁਪੱਟੇ ਨੂੰ ਇਕ ਸ਼ੋਲਡਰ ’ਤੇ ਸਟਾਈਲ ਕਰਦੀਆਂ ਹਨ।
ਇਨ੍ਹਾਂ ਸੂਟਾਂ ਨਾਲ ਹੈਵੀ ਐਂਬ੍ਰਾਇਡਰੀ ਵਾਲੇ ਦੁਪੱਟੇ ਲੁਕ ਨੂੰ ਹੋਰ ਗਲੈਮਰਜ਼ ਬਣਾਉਂਦੇ ਹਨ। ਸ਼ਾਰਟ ਲੁਕ ਧੋਤੀ ਸੂਟ ਮੁਟਿਆਰਾਂ ਲਈ ਇਕ ਟਰੈਂਡੀ ਅਤੇ ਵਰਸਟਾਈਲ ਆਪਸ਼ਨ ਬਣੇ ਹੋਏ ਹਨ। ਇਨ੍ਹਾਂ ਦਾ ਮਾਡਰਨ ਅਤੇ ਟਰੈਡੀਸ਼ਨਲ ਸੁਮੇਲ ਇਸਨੂੰ ਹਰ ਮੌਕੇ ਲਈ ਖਾਸ ਬਣਾਉਂਦਾ ਹੈ। ਸਹੀ ਅਸੈੱਸਰੀਜ਼ ਅਤੇ ਸਟਾਈਲਿੰਗ ਨਾਲ ਇਹ ਸੂਟ ਮੁਟਿਆਰਾਂ ਦੀ ਪਰਸਨੈਲਿਟੀ ਨੂੰ ਹੋਰ ਨਿਖਾਰਦਾ ਹੈ।
ਮਾਈਗ੍ਰੇਨ ਤੋਂ ਹੋ ਪਰੇਸ਼ਾਨ ਤਾਂ ਇਸ ਤਰੀਕੇ ਨਾਲ ਖਾਓ ਸੇਬ ! ਦੂਰ ਹੋਣਗੇ ਕਈ ਰੋਗ
NEXT STORY