ਜਲੰਧਰ- ਵਿਗਿਆਨੀਆਂ ਦੀ ਇਕ ਇੰਡੀਅਨ-ਆਰਗਨਾਈਜ਼ੇਸ਼ਨ ਵੱਲੋਂ ਸੈਂਸਿੰਗ ਕੈਪੇਬਿਲਟੀ ਦੇ ਨਾਲ ਇਕ ਸਮਾਰਟ ਪੇਪਰ ਤਿਆਰ ਕੀਤਾ ਹੈ ਜੋ ਜੈਸਚਰ ਕਮਾਂਡਜ਼ ਦਾ ਜਵਾਬ ਦੇ ਸਕਦਾ ਹੈ ਅਤੇ ਡਿਜ਼ੀਟਲ ਦੁਨੀਆ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਇਸ ਦੇ ਕੰਮ ਕਰਨ ਦਾ ਤਰੀਕਾ ਇਕ ਛੋਟੀ ਜਿਹੀ ਰੇਡੀਓ ਫ੍ਰੀਕੁਐਂਸੀ (RFID) ਟੈਗਸ 'ਤੇ ਨਿਰਭਰ ਹੈ ਜਿਸ ਨੂੰ ਪੇਪਰ 'ਤੇ ਚਿਪਕਾ ਕੇ, ਪ੍ਰਿੰਟ ਕਰ ਕੇ ਜਾਂ ਡਰਾਅ ਕਰ ਕੇ ਇੰਟਰੈਕਟਿਵ, ਹਲਕੇ ਇੰਟਰਫੇਸ ਨੂੰ ਤਿਆਰ ਕੀਤਾ ਜਾ ਸਕਦਾ ਹੈ। ਇਹ ਮਿਊਜ਼ਿਕ ਕੰਟਰੋਲਿੰਗ ਤੋਂ ਲੈ ਕੇ ਲਾਈਵ ਪੋਲਿੰਗ ਤੱਕ ਨੂੰ ਪੇਪਰ ਬਟਨ ਨਾਲ ਹੀ ਕੰਟਰੋਲ ਕਰ ਸਕਦਾ ਹੈ।
ਇਹ ਪੇਪਰ ਆਈ.ਡੀ. ਟੈਕਨਾਲੋਜੀ, ਸਸਤੀ ਅਤੇ ਲਾਭਦਾਇਕ ਹੈ। ਇਸ ਦੇ ਰੇਡੀਓ ਫ੍ਰੀਕੁਐਂਸੀ ਟੈਗਸ ਬਿਨਾਂ ਬੈਟਰੀ ਤੋਂ ਕੰਮ ਕਰਦੇ ਹਨ ਪਰ ਇਹ ਸਿਰਫ ਉਸੇ ਰੀਡਰ ਡਿਵਾਈਸ ਨੂੰ ਹੀ ਡਿਟੈਕਟ ਕਰਦੇ ਹਨ ਜੋ ਟੈਗਸ ਦੇ ਨਾਲ ਉਸੇ ਕਮਰੇ 'ਚ ਮੌਜੂਦ ਹੋਵੇ। ਖੋਜਕਾਰਾਂ ਦਾ ਕਹਿਣਾ ਹੈ ਕਿ ਇਸ ਟੈਕਨਾਲੋਜੀ ਦੀ ਵਰਤੋਂ, ਪੇਪਰ ਏਅਰਪਲੇਨ ਜਾਂ ਕਿਸੇ ਕਲਾਸਰੂਮ ਦਾ ਇੰਟਰਨੈੱਟ 'ਤੇ ਸਰਵੇ ਕਰਨ ਵਰਗੀਆਂ ਰੀਅਲ-ਵਲਡ ਆਈਟਮਜ਼ ਨਾਲ ਕੁਨੈਕਟ ਕਰਦੀ ਹੈ। ਯੂਨੀਵਰਸਿਟੀ ਆਫ ਵਾਸ਼ਿੰਗਟਨ 'ਚ ਇਕ ਡਾਕਟੋਰੇਲ ਵਿਦਿਆਰਥੀ ਅਤੇ ਲੀਡ ਆਥਰ ਹਾਂਚੁਅਨ ਲੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਸਿਗਨਲ ਪ੍ਰੋਸੈਸਿੰਗ ਅਤੇ ਮਸ਼ੀਨ ਲਰਨਿੰਗ ਐਲਗੋਰਿਥਮਜ਼ ਨਾਲ ਇਹ ਛੋਟੇ-ਛੋਟੇ ਟੈਗਸ ਇਕ ਮਲਟੀ-ਜੈਸਚਰ ਸੈਂਸਰ 'ਚ ਬਦਲ ਸਕਦੇ ਹਨ। ਹਰੇਕ ਟੈਗ ਦੀ ਇਕ ਵੱਖਰੀ ਪਹਿਚਾਣ ਹੈ ਇਸ ਲਈ ਰੀਡਰ ਦਾ ਐਨਟੀਨਾ ਇਨ੍ਹਾਂ 'ਚੋਂ ਕਿਸੇ ਇਕ ਟੈਗ ਨੂੰ ਵੱਖਰੇ ਤੌਰ 'ਤੇ ਚੁੱਕ ਸਕਦਾ ਹੈ।
ਤੁਸੀਂ ਖੁਦ ਤਿਆਰ ਕਰ ਸਕਦੇ ਹੋ Plen2 ਨਾਂ ਦਾ ਇਹ ਰੋਬੋਟ
NEXT STORY