ਵੈੱਬ ਡੈਸਕ- ਦੇਸ਼ ਦੇ ਕਈ ਸੂਬਿਆਂ 'ਚ ਹੋ ਰਹੀ ਲਗਾਤਾਰ ਬਾਰਿਸ਼ ਨਾਲ ਜਿੱਥੇ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ, ਉੱਥੇ ਹੀ ਬਰਸਾਤ ਦਾ ਪਾਣੀ ਚਮੜੀ ਲਈ ਖ਼ਤਰਾ ਬਣਦਾ ਜਾ ਰਿਹਾ ਹੈ। ਇਸ ਨਾਲ ਇਨਫੈਕਸ਼ਨ, ਐਲਰਜੀ, ਖੁਜਲੀ, ਸੁੱਕਾਪਣ ਆਦਿ ਵਰਗੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ।
ਮਾਨਸੂਨ 'ਚ ਆਮ ਸਕਿਨ ਸਮੱਸਿਆਵਾਂ
- ਫੰਗਲ ਇਨਫੈਕਸ਼ਨ: ਨਮੀ ਅਤੇ ਗਿੱਲੇਪਣ ਕਾਰਨ ਪੈਰਾਂ, ਅੰਡਰਆਰਮਜ਼ ਅਤੇ ਸਰੀਰ ਦੇ ਹੋਰ ਹਿੱਸਿਆਂ ‘ਚ ਇਨਫੈਕਸ਼ਨ ਹੋ ਸਕਦਾ ਹੈ।
- ਪਿੰਪਲਸ: ਪਸੀਨਾ ਅਤੇ ਗੰਦਗੀ ਮਿਲ ਕੇ ਰੋਮ-ਛਿਦਰ ਬੰਦ ਕਰ ਦਿੰਦੇ ਹਨ।
- ਐਲਰਜੀ ਤੇ ਰੈਸ਼ਜ਼: ਗੰਦੇ ਪਾਣੀ ਨਾਲ ਚਮੜੀ ‘ਤੇ ਲਾਲ ਦਾਣੇ ਜਾਂ ਖੁਜਲੀ ਹੋ ਸਕਦੀ ਹੈ।
- ਡੈਂਡਰਫ ਤੇ ਸਕੈਲਪ ਇਨਫੈਕਸ਼ਨ: ਸਿਰ ਦੀ ਚਮੜੀ 'ਚ ਵੱਧ ਨਮੀ ਕਾਰਨ ਵਾਲਾਂ ਦੀਆਂ ਸਮੱਸਿਆਵਾਂ।
- ਚਮੜੀ ਦਾ ਬੇਜਾਨ ਹੋਣਾ: ਧੁੱਪ ਦੀ ਘਾਟ ਅਤੇ ਵੱਧ ਨਮੀ ਨਾਲ ਚਿਹਰੇ ਦੀ ਰੌਣਕ ਘਟਦੀ ਹੈ।
ਬਚਾਅ ਦੇ ਆਸਾਨ ਉਪਾਅ
- ਬਾਰਿਸ਼ 'ਚ ਭਿੱਜਣ ਤੋਂ ਬਾਅਦ ਹਮੇਸ਼ਾ ਕੱਪੜੇ ਤੇ ਚਮੜੀ ਚੰਗੀ ਤਰ੍ਹਾਂ ਸੁੱਕਾਓ।
- ਐਂਟੀ-ਫੰਗਲ ਪਾਊਡਰ ਜਾਂ ਕ੍ਰੀਮ ਦੀ ਵਰਤੋਂ ਕਰੋ।
- ਮਾਈਲਡ ਕਲੀਨਜ਼ਰ ਨਾਲ ਦਿਨ 'ਚ 2-3 ਵਾਰ ਚਿਹਰਾ ਧੋਵੋ।
- ਹਲਕਾ ਤੇ ਆਇਲ-ਫ੍ਰੀ ਮੋਇਸਚਰਾਈਜ਼ਰ ਲਗਾਓ।
- ਜੇ ਬਾਰਿਸ਼ ਦਾ ਪਾਣੀ ਚਮੜੀ ‘ਤੇ ਲੱਗੇ ਤਾਂ ਤੁਰੰਤ ਸਾਫ਼ ਪਾਣੀ ਨਾਲ ਧੋ ਲਵੋ।
- ਗੀਲੇ ਕੱਪੜੇ ਜਾਂ ਬੂਟ ਲੰਮੇ ਸਮੇਂ ਤੱਕ ਨਾ ਪਹਿਨੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
21 ਦਿਨ ਖਾਣੀ ਛੱਡ ਦਿਓ ਕਣਕ ਦੀ ਰੋਟੀ, ਸਰੀਰ 'ਚ ਦਿੱਸਣਗੇ ਜ਼ਬਰਦਸਤ ਫ਼ਾਇਦੇ
NEXT STORY