ਗੈਜੇਟ ਡੈਸਕ– ਦੀਵਾਲੀ ਤੋਂ ਪਹਿਲਾਂ ਥਾਮਸਨ ਨੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਆਪਣੀ ਨਵੀਂ OATH PRO MAX ਟੀ.ਵੀ. ਸੀਰੀਜ਼ ਭਾਰਤ ’ਚ ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਦੱਸਿਆ ਹੈ ਕਿ ਇਸ ਸੀਰੀਜ਼ ਤਹਿਤ ਲਿਆਏ ਗਏ 43 ਇੰਚ ਵਾਲੇ ਮਾਡਲ ਯਾਨੀ Thomson 43OPMAX9099 ਦੀ ਕੀਮਤ 26,999 ਰੁਪਏ ਹੈ, ਉਥੇ ਹੀ 50 ਇੰਚ ਵਾਲੇ ਮਾਡਲ 50OPMAX9077 ਦੀ ਕੀਮਤ 34,999 ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ 55 ਇੰਚ ਵਾਲੇ ਮਾਡਲ 55OPMAX9055 ਦੀ ਕੀਮਤ 38,999 ਰੁਪਏ ਹੈ। ਤਿੰਨਾਂ ਟੀ.ਵੀ. ਮਾਡਲਾਂ ਨੂੰ ਫਲਿਪਕਾਰਟ ’ਤੋਂ ਖਰੀਦਿਆ ਜਾ ਸਕਦਾ ਹੈ।
Thomson OATH PRO MAX ਸੀਰੀਜ਼ ਦੇ ਕੁਝ ਚੁਣੇ ਹੋਏ ਫੀਚਰਜ਼
- 43 ਇੰਚ ਵਾਲੇ ਮਾਡਲ ਦੀ ਬ੍ਰਾਈਟਨੈੱਸ 450 ਨਿਟਸ, 50 ਇੰਚ ਵਾਲੇ ਦੀ 500 ਨਿਟਸ ਅਤੇ 55 ਇੰਚ ਵਾਲੇ ਦੀ ਬ੍ਰਾਈਟਨੈੱਸ 500 ਨਿਟਸ ਹੈ।
- ਤਿੰਨਾਂ ਟੀ.ਵੀ. ਮਾਡਲਾਂ ’ਚ ਇਕ ਹੀ ਪ੍ਰੋਸੈਸਰ ਮੀਡੀਆਟੈੱਕ ARM Cortex A53 ਦਿੱਤਾ ਗਿਆ ਹੈ।
- ਇਨ੍ਹਾਂ ’ਚ ਤੁਹਾਨੂੰ 2 ਜੀ.ਬੀ. ਰੈਮ ਨਾਲ 8 ਜੀ.ਬੀ. ਦੀ ਇੰਟਰਨਲ ਸਟੋਰੇਜ ਮਿਲੇਗੀ।
- 4ਕੇ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੇ ਇਹ ਟੀ.ਵੀ. ਐਂਡਰਾਇਡ 10 ’ਤੇ ਕੰਮ ਕਰਦੇ ਹਨ।
- ਇਨ੍ਹਾਂ ’ਚ 40 ਵਾਟ ਦੇ ਸਪੀਕਰ ਲਗਾਏ ਗਏ ਹਨ।
- ਇਹ ਟੀ.ਵੀ. ਗੂਗਲ ਅਸਿਸਟੈਂਟ ਨੂੰ ਵੀ ਸਪੋਰਟ ਕਰਦੇ ਹਨ।
- ਡਿਊਲ ਬੈਂਡ ਵਾਈ-ਫਾਈ, ਵਰਗੇ ਫੀਚਰਜ਼ ਵੀ ਇਨ੍ਹਾਂ ’ਚ ਮਿਲਦੇ ਹਨ।
- ਇਨ੍ਹਾਂ ਟੀ.ਵੀ. ਮਾਡਲਾਂ ’ਚ ਪ੍ਰੀ-ਲੋਡਿਡ 6,000 ਤੋਂ ਜ਼ਿਆਦਾ ਐਪਸ ਮਿਲਣਗੇ ਜਿਨ੍ਹਾਂ ’ਚ ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ ਆਦਿ ਸ਼ਾਮਲ ਹੋਣਗੇ।
- ਇਨ੍ਹਾਂ ਟੀ.ਵੀ. ਮਾਡਲਾਂ ਨਾਲ ਰੋਜ਼ ਗੋਲਡ ਅਲੌਏ ਸਟੈਂਡ ਮਿਲੇਗਾ।
- ਇਨ੍ਹਾਂ ਦੇ ਰਿਮੋਟ ’ਤੇ ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ ਵੀਡੀਓ, ਯੂਟਿਊਬ ਅਤੇ ਗੂਗਲ ਪਲੇਅ ਲਈ ਸਪੈਸ਼ਨਲ ਬਟਨ ਦਿੱਤੇ ਗਏ ਹਨ।
6,000 ਰੁਪਏ ਸਸਤਾ ਮਿਲ ਰਿਹਾ Xiaomi ਦਾ ਇਹ 5G ਸਮਾਰਟਫੋਨ
NEXT STORY