ਜਲੰਧਰ— ਔਰੰਗਾਬਾਦ ਤੋਂ ਖਡਗਪੁਰ ਤਕ ਟ੍ਰੇਨ ਦੇ ਸਫਰ 'ਚ ਟਿਕਟ ਮਿਲਣ ਦੀਆਂ ਮੁਸ਼ਕਿਲਾਂ ਨੇ ਮਹਾਰਾਸ਼ਟਰ ਦੇ ਔਰੰਗਾਬਾਦ 'ਚ ਰਹਿਣ ਵਾਲੇ ਵਿਦਿਆਰਥੀ ਨੂੰ ਇਕ ਐਪ ਬਣਾਉਣ ਲਈ ਪ੍ਰੇਰਿਤ ਕੀਤਾ ਅਤੇ ਹੁਣ ਇਹ ਐਪ ਟ੍ਰੇਨ ਦੀ ਕਨਫਰਮ ਟਿਕਟ ਪਾਉਣ 'ਚ ਤੁਹਾਡੀ ਮਦਦ ਕਰੇਗਾ।
ਇਸ ਐਪ ਨੂੰ ਆਈ.ਆਈ.ਟੀ. ਖਡਗਪੁਰ 'ਚ ਦੂਜੇ ਸਾਲ (ਸੈਕਿੰਡ ਇਯਰ) ਦੇ ਵਿਦਿਆਰਥੀ ਰੁਣਾਲ ਜਾਜੂ ਅਤੇ ਜਮਸ਼ੇਦਪੁਰ ਐਨ.ਆਈ.ਟੀ. 'ਚ ਪੜ੍ਹਨ ਵਾਲੇ ਉਨ੍ਹਾਂ ਦੇ ਚਚੇਰੇ ਭਰਾ ਸ਼ੁਭਮ ਬਲਦਾਵਾ ਨੇ ਤਿਆਰ ਕੀਤਾ ਹੈ। ਟਿਕਟ ਬੁਕਿੰਗ ਲਈ ਸਟੇਸ਼ਨਵਾਰ ਕੋਟਾ ਹੁੰਦਾ ਹੈ ਅਤੇ ਇਸੇ ਦੇ ਆਧਾਰ 'ਤੇ ਇਹ ਐਪ ਕੰਮ ਕਰਦੀ ਹੈ। ਕਿਸੇ ਜੁਗਾੜ ਦੀ ਤਰ੍ਹਾਂ ਕੰਮ ਕਰਨ ਵਾਲੀ ਇਸ ਐਪ ਦਾ ਨਾਂ 'ਟਿਕਟ ਜੁਗਾੜ' ਰੱਖਿਆ ਗਿਆ ਹੈ ਜੋ ਬਿਨਾਂ ਪੈਸਿਆਂ ਦੇ ਡਾਊਨਲੋਡ ਕੀਤੀ ਜਾ ਸਕਦੀ ਹੈ ਅਤੇ ਬਿਨਾਂ ਕਿਸੇ ਫੀਸ ਦੇ ਕੰਮ ਕਰਦੀ ਹੈ। ਐਂਡ੍ਰਾਇਡ ਯੂਜ਼ਰਸ ਇਸ ਐਪ ਨੂੰ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ।
ਆਈ.ਆਈ.ਟੀ. ਦੇ ਡਿਵੈੱਲਪਮੈਂਟ ਸੈੱਲ ਨੇ ਇਸ ਐਪ ਨੂੰ ਸਮਰਥਨ ਦਿੱਤਾ ਹੈ ਅਤੇ ਇਸ ਸਟਾਰਟ ਅਪ ਨੂੰ ਆਈ.ਆਈ.ਟੀ. ਖਡਗਪੁਰ ਦੇ ਸਾਲਾਨਾ ਗਲੋਬਲ ਬਿਜ਼ਨੈੱਸ ਮਾਡਲ ਕੰਪੀਟੀਸ਼ਨ 'ਚ ਡੇਢ ਲੱਖ ਰੁਪਏ ਦਾ ਇਨਾਮ ਮਿਲਿਆ ਹੈ।
ਇਸ ਤਰ੍ਹਾਂ ਕੰਮ ਕਰਦੀ ਇਹ ਇਹ ਐਪ
ਜੇਕਰ ਤੁਸੀਂ ਸਟੇਸ਼ਨ 'ਕ' ਤੋਂ ਟਿਕਟ ਬੁੱਕ ਕਰ ਰਹੇ ਹੋ, ਇਹ ਵੇਟਿੰਗ ਲਿਸਟ ਦਿਖਾ ਸਕਦਾ ਹੈ ਪਰ ਜਦੋਂ ਕਿਸੇ ਪਿਛਲੇ ਸਟੇਸ਼ਨ ਤੋਂ ਟਿਕਟ ਬੁੱਕ ਕਰਾਉਂਦੇ ਹੋ ਤਾਂ ਕਈ ਵਾਰ ਕਨਫਰਮ ਟਿਕਟ ਮਿਲ ਜਾਂਦੀ ਹੈ। ਅਜਿਹੇ ਸਟੇਸ਼ਨ ਨੂੰ ਲੱਭਣ 'ਚ ਮੁਸ਼ਕਿਲ ਹੈ ਅਤੇ ਇਹੀ ਕੰਮ ਇਹ ਐਪ ਕਰਦੀ ਹੈ ਅਤੇ ਕਿਸੇ ਹੋਰ ਸਟੇਸ਼ਨ ਤੋਂ ਕਨਫਰਮ ਟਿਕਟ ਦਿਵਾਉਣ 'ਚ ਮਦਦ ਕਰਦਾ ਹੈ।
ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਬਣਾਏ ਗਏ punchy bass ਦੇਣ ਵਾਲੇ ਹੈੱਡਫੋਨਸ
NEXT STORY