ਨਵੀਂ ਦਿੱਲੀ (ਭਾਸ਼ਾ) - ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਵਾਪੀ ਤੇ ਸਾਬਰਮਤੀ ਦਰਮਿਅਾਨ ਬੁਲੇਟ ਟ੍ਰੇਨ ਕਾਰੀਡੋਰ ਦੇ ਗੁਜਰਾਤ ਹਿੱਸੇ ਦੇ ਦਸੰਬਰ 2027 ਤੱਕ ਪੂਰਾ ਹੋਣ ਦੀ ਉਮੀਦ ਹੈ। ਮਹਾਰਾਸ਼ਟਰ ਤੋਂ ਸਾਬਰਮਤੀ ਸੈਕਸ਼ਨ ਤੱਕ ਦਾ ਪੂਰਾ ਪ੍ਰਾਜੈਕਟ ਦਸੰਬਰ 2029 ਤੱਕ ਪੂਰਾ ਹੋ ਜਾਏਗਾ। ਉਨ੍ਹਾਂ ਇਹ ਜਾਣਕਾਰੀ ਬੁੱਧਵਾਰ ਲੋਕ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ’ਚ ਦਿੱਤੀ। ਵੈਸ਼ਨਵ ਨੇ ਕਿਹਾ ਕਿ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰਾਜੈਕਟ ਜੋ 508 ਕਿਲੋਮੀਟਰ ਲੰਬਾ ਹੈ, ਜਾਪਾਨ ਦੀ ਤਕਨੀਕੀ ਤੇ ਵਿੱਤੀ ਮਦਦ ਨਾਲ ਉਸਾਰੀ ਅਧੀਨ ਹੈ।
ਇਹ ਵੀ ਪੜ੍ਹੋ : Gold ਇੱਕ ਮਹੀਨੇ ਦੇ Highest level 'ਤੇ, ਚਾਂਦੀ ਨੇ ਵੀ ਲਗਾਈ 3,000 ਰੁਪਏ ਦੀ ਛਾਲ
ਇਹ ਵੀ ਪੜ੍ਹੋ : ਸਿਰਫ਼ ਇੱਕ ਗਲਤੀ ਕਾਰਨ 158 ਸਾਲ ਪੁਰਾਣੀ ਕੰਪਨੀ ਹੋਈ ਬੰਦ, 700 ਮੁਲਾਜ਼ਮ ਬੇਰੁਜ਼ਗਾਰ
ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਗੁਜਰਾਤ, ਮਹਾਰਾਸ਼ਟਰ ਅਤੇ ਦਾਦਰਾ ਤੇ ਨਾਗਰ ਹਵੇਲੀ ’ਚੋਂ ਲੰਘੇਗਾ। ਮੁੰਬਈ, ਠਾਣੇ, ਵਾਪੀ, ਸੂਰਤ, ਭਰੂਚ, ਵਡੋਦਰਾ, ਆਨੰਦ, ਅਹਿਮਦਾਬਾਦ ਅਤੇ ਸਾਬਰਮਤੀ ਸਮੇਤ 12 ਸਟੇਸ਼ਨਾਂ ’ਤੇ ਬੁਲੇਟ ਟ੍ਰੇਨ ਦੇ ਠਹਿਰਾਅ ਦੀ ਯੋਜਨਾ ਹੈ। ਇਸ ਪ੍ਰਾਜੈਕਟ ਦੀ ਕੁੱਲ ਅਨੁਮਾਨਤ ਲਾਗਤ 1,08,000 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ : 3,00,00,00,000 ਕਰੋੜ ਦਾ ਲੋਨ ਘਪਲਾ : ICICI ਬੈਂਕ ਦੀ ਸਾਬਕਾ CEO ਚੰਦਾ ਕੋਚਰ ਦੋਸ਼ੀ ਕਰਾਰ
ਇਹ ਵੀ ਪੜ੍ਹੋ : RBI ਨੇ 10 ਰੁਪਏ ਦੇ ਸਿੱਕੇ 'ਤੇ ਦਿੱਤਾ ਅੰਤਿਮ ਫੈਸਲਾ , ਜਾਰੀ ਕੀਤਾ ਸਪੈਸ਼ਲ ਨੋਟੀਫਿਕੇਸ਼ਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਅਰ ਬਾਜ਼ਾਰ ਨੇ ਭਰੀ ਉਡਾਣ, ਇਨ੍ਹਾਂ 4 ਕਾਰਨਾਂ ਕਰਕੇ ਬਾਜ਼ਾਰ 'ਚ ਆਇਆ ਉਛਾਲ
NEXT STORY