ਜਲੰਧਰ— ਟਾਟਾ ਸਮੂਹ ਦੀ ਟਾਈਟਨ ਕੰਪਨੀ ਨੇ ਸਮਾਰਟਵਾਚ ਸੈਗਮੈਂਟ 'ਚ ਕਦਮ ਰੱਖਦੇ ਹੋਏ ਅੱਜ 'ਜੁਕਸਟ' ਲਾਂਚ ਕੀਤੀ ਜਿਸ ਦੀ ਕੀਮਤ 15,995 ਰੁਪਏ ਤੋਂ 19,995 ਰੁਪਏ ਦੇ ਵਿਚਕਾਰ ਹੈ। ਕੰਪਨੀ ਨੇ ਦੱਸਿਆ ਕਿ ਜੁਕਸਟ ਦੇਖਣ 'ਚ ਰਵਾਇਤੀ ਘੜੀ ਵਰਗੀ ਹੈ, ਪਰ ਇਸ 'ਚ ਸਮਾਰਟਵਾਚ ਦੇ ਫੀਚਰ ਹਨ।
ਕੰਪਨੀ ਨੇ ਇਸ ਨੂੰ ਤਕਨੀਕੀ ਖੇਤਰ ਦੀ ਗਲੋਬਲ ਕੰਪਨੀ ਐੱਚ.ਪੀ ਦੇ ਨਾਲ ਮਿਲ ਕੇ ਬਣਾਇਆ ਹੈ। ਟਾਈਟਨ ਕੰਪਨੀ ਦੇ ਪ੍ਰਬੰਧਕ ਨਿਰਦੇਸ਼ਕ ਸੂਰਜ ਭੱਟ, ਮੁੱਖ ਕਾਰਜਕਾਰੀ ਅਧਿਕਾਰੀ (Watches and Accessories) ਐੱਸ. ਰਵੀਕਾਂਤ ਅਤੇ ਐੱਚ. ਪੀ ਦੇ ਪ੍ਰਬੰਧਕ ਨਿਰਦੇਸ਼ਕ (Wearables and Smart Platforms) ਸ਼੍ਰੀਧਰ ਸੋਲੂਰ ਨੇ ਇਸ ਨੂੰ ਪੇਸ਼ ਕਰਦੇ ਹੋਏ ਦੱਸਿਆ ਕਿ ਇਹ Myntra 'ਤੇ 21 ਜਨਵਰੀ ਤੋਂ ਉਪਲੱਬਧ ਹੋਵੇਗੀ ਜਦਕਿ ਟਾਈਟਨ ਦੇ ਵੈੱਬਸਾਈਟ 'ਤੇ ਇਸ ਦੀ ਪ੍ਰੀ-ਬੁਕਿੰਗ ਕੀਤੀ ਜਾ ਸਕਦੀ ਹੈ। ਇਸ ਸਮਾਰਟਵਾਚ 'ਚ ਇੰਕਮਿੰਗ ਕਾਲ ਨੋਟੀਫਿਕੇਸ਼ਨ ਦੇ ਨਾਲ ਈ-ਮੇਲ ਅਤੇ ਸੋਸ਼ਲ ਮੀਡੀਆ (ਵਹਟਸਐਪ, ਟਵਿਟਰ, ਲਿੰਕਡਇਨ) ਨੋਟੀਫਿਕੇਸ਼ਨ ਪੜਨ, ਟੈਕਸ ਮੈਸੇਜਸ ਪੜਨ ਦੀ ਸਹੂਲਤ ਦਿੱਤੀ ਗਈ ਹੈ।
ਹੋਰ ਫੀਚਰਾਂ 'ਚ ਕੈਲੰਡਰ ਦੇ ਨਾਲ ਅੱਪ ਟੂ ਡੇਟ ਰਹਿਣਾਂ ਅਤੇ 1ppointment ਰਿਮਾਇੰਡਰ, ਪੰਜ ਦਿਨ ਦੀ ਪਾਵਰ ਰਿਜ਼ਰਵ, ਆਟੋਮੈਟਿਕ ਟਾਈਮ ਜੋਨ ਐੱਡਜਸਟਮੈਂਟ, ਫਿੱਟਨੈੱਸ ਮਾਨੀਟਰਿੰਗ, Privilege Reveal ਅਤੇ ਹਰ ਤਰ੍ਹਾਂ ਦੇ ਨੋਟੀਫਿਕੇਸ਼ਨ ਲਈ ਖਾਸ ਵਾਈਬ੍ਰੇਸ਼ਨ ਪੈਟਰਨ ਸ਼ਾਮਿਲ ਹੈ।
ਪੁਰਾਤਨ ਸਮੁੰਦਰ ਦੇ ਤਾਪਮਾਨ ਨਾਲ ਦਰਸਾਈ ਗਈ ਸੰਸਾਰਿਕ ਜਲਵਾਯੂ
NEXT STORY