ਜਲੰਧਰ- ਭਾਰਤੀ ਪੁਲਾੜ ਏਜੰਸੀ (ਇਸਰੇ) ਅੱਜ 712 ਕਿਲੋਗ੍ਰਾਮ ਵਜਨੀ ਧਰਤੀ ਅਵਕੋਲਨ ਉਪਗ੍ਰਹਿ (29 ਵਿਦੇਸ਼ੀ ਅਤੇ ਇਕ ਭਾਰਤੀ) ਨੂੰ ਆਪਣੇ ਧਰੁਵੀ ਉਪਗ੍ਰਹਿ ਪਰੀਖਣ ਯਾਨ (ਪੀ. ਐੱਸ. ਐੱਲ. ਵੀ.) ਦੇ ਮਾਧਿਅਮ ਤੋਂ ਪੁਲਾੜ 'ਚ ਛੱਡੇਗਾ। ਭਾਰਤੀ ਪੁਲਾੜ ਖੋਜਕਾਰ ਸੰਗਠਨ (ਇਸਰੋ) ਦੇ ਮੁਤਾਬਕ ਪੀ. ਐੱਸ. ਐੱਲ. ਵੀ. ਰਾਕੇਟ ਦਾ ਐੱਕਸ. ਐੱਲ. ਸੰਸਕਰਨ ਦੇ ਅੱਜ ਸਵੇਰੇ 9.29 ਵਜੇ ਸ਼੍ਰੀਹਰਿਕੋਟਾ ਰਾਕੇਟ ਪਰੀਖਣ ਕੇਂਦਰ ਤੋਂ ਪੁਲਾੜ 'ਚ ਜਾਣ ਦੀ ਸੰਭਾਵਨਾ ਹੈ। ਸਹਿ-ਯਾਤਰੀ ਉਪਗ੍ਰਿਹਾਂ 'ਚ 14 ਦੇਸ਼ਾਂ-ਆਸਟਰੀਆ, ਬ੍ਰਿਟੇਨ, ਚਿੱਲੀ, ਚੈੱਕ ਗਣਰਾਜ, ਫਿਨਲੈਂਡ, ਫਰਾਂਸ, ਜਰਮਨੀ, ਇਟਲੀ, ਜਾਪਾਨ, ਲਾਟਵਿਆ, ਲਿਥੂਆਨੀਆ, ਸਲੋਵਾਕੀਆ ਅਤੇ ਅਮਰੀਕਾ ਦੇ 29 ਨੈਨੋ ਉਪਗ੍ਰਹਿ ਅਤੇ ਭਾਰਤ ਦਾ ਇਕ ਨੈਨੋ ਉਪਗ੍ਰਹਿ ਸ਼ਾਮਲ ਹਨ।
ਇਸ ਸਾਲ ਫਰਵਰੀ ਪੁਲਾੜ ਖੋਜਕਾਰ (ਇਸਰੋ) ਨੇ ਇਕ ਇਤਿਹਾਸ ਰਚ ਦਿੱਤਾ ਸੀ। ਆਂਧਰਾ ਪ੍ਰਦੇਸ਼ 'ਚ ਸਥਿਤ 'ਚ ਸਥਿਤ ਇਸਰੋ ਨੇ ਪੀ. ਐੱਸ. ਐੱਲ. ਵੀ-ਸੀ37 ਨਾਲ ਇਕੱਠੇ 104 ਉਪਗ੍ਰਹਿ ਪਰੀਖਣ ਕਰ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ। ਇਹ ਭਾਰਤ ਲਈ ਇਤਿਹਾਸਿਲਕ ਪਲ ਹੈ, ਕਿਉਂਕਿ ਪਹਿਲੀ ਵਾਰ ਕੋਈ ਦੇਸ਼ ਇਕ ਰਾਕੇਟ ਤੋਂ 104 ਸੈਟੇਲਾਈਟ ਨੂੰ ਪੁਲਾੜ 'ਚ ਭੇਜਣ 'ਚ ਸਫਲ ਰਿਹਾ।
ਇਸ ਤੋਂ ਪਹਿਲਾਂ ਰੂਸੀ ਪੁਲਾੜ ਏਜੰਸੀ ਵੱਲੋਂ ਇਕ ਵਾਰ 'ਚ 37 ਉਪਗ੍ਰਿਹਾਂ 'ਤੇ ਸਫਲ ਪਰੀਖਣ ਕੀਤਾ ਗਿਆ ਸੀ ਪਰ ਹੁਣ ਇਸ ਦੀ ਤੁਲਨਾ 'ਚ ਭਾਰਤ ਇਕ ਵਾਰ 'ਚ 104 ਉਪਗ੍ਰਹਿ ਪਰੀਖਣ ਕਰਨ 'ਚ ਸਫਲਤਾ ਹਾਸਲ ਕਰ ਕੇ ਇਤਿਹਾਸ ਰਚਣ ਵਾਲਾ ਪਹਿਲਾ ਦੇਸ਼ ਬਣਿਆ ਹੈ।
ਇਕ ਵਾਰ 'ਚ 290 ਕਿਲੋਮੀਟਰ ਦਾ ਸਫਰ ਤੈਅ ਕਰੇਗੀ 2017 BMW i3
NEXT STORY