ਜਲੰਧਰ- ਮੋਬਾਇਲ ਸੇਵਾਵਾਂ ਦੀ ਗੁਣਵੱਤਾ ਦੀ ਜਾਂਚ ਲਈ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟਰਾਈ) ਨੇ ਆਪ੍ਰੇਟਰਾਂ ਦੇ ਸਹਿਯੋਗ ਨਾਲ ਪ੍ਰੀਖਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਦੇ ਜ਼ਰੀਏ ਰੈਗੂਲੇਟਰੀ ਨੂੰ ਮੌਜੂਦਾ ਆਧਾਰ 'ਤੇ ਅੰਕੜੇ ਮਿਲ ਸਕਣਗੇ ਅਤੇ ਉਹ ਵੱਖ-ਵੱਖ ਸ਼ਹਿਰਾਂ 'ਚ ਕਾਲ ਡਰਾਪ ਅਤੇ ਵਾਇਸ ਗੁਣਵੱਤਾ ਦੀ ਜਾਂਚ ਕਰ ਸਕੇਗੀ। ਟਰਾਈ ਦੇ ਚੇਅਰਮੈਨ ਆਰ. ਐੱਸ. ਸ਼ਰਮਾ ਨੇ ਕਿਹਾ, ''ਆਪ੍ਰੇਟਰਾਂ ਦੇ ਸਹਿਯੋਗ ਨਾਲ ਟਰਾਈ ਨੇ ਪੰਜ ਖੇਤਰਾਂ 'ਚ ਪ੍ਰੀਖਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਦੇ ਘੇਰੇ 'ਚ ਕਈ ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ।'' ਆਪ੍ਰੇਟਰਾਂ ਦੇ ਸਹਿਯੋਗ ਨਾਲ ਪ੍ਰੀਖਣ ਮੁਹਿੰਮ ਪਹਿਲਾਂ ਹੀ ਮਥੁਰਾ (ਉ. ਪ੍ਰ.-ਪੱਛਮੀ ਸਰਕਲ), ਜੈਸਲਮੇਰ (ਰਾਜਸਥਾਨ), ਉੱਜੈਨ (ਮੱਧ ਪ੍ਰਦੇਸ਼) ਅਤੇ ਮੇਂਗਲੂਰ (ਕਰਨਾਟਕ) 'ਚ ਚਲਾਈ ਜਾ ਚੁੱਕੀ ਹੈ। ਹੁਣ ਜਿਨ੍ਹਾਂ ਖੇਤਰਾਂ 'ਚ ਪ੍ਰੀਖਣ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਾਂ ਸ਼ੁਰੂ ਕੀਤੀ ਜਾਣ ਵਾਲੀ ਹੈ ਉਸ 'ਚ ਕਲਿਆਣ, ਨੋਇਡਾ, ਜੰਮੂ, ਗੁਹਾਟੀ-ਦਿਸਪੁਰ, ਮੈਸੂਰ, ਹੈਦਰਾਬਾਦ, ਰਾਜਕੋਟ, ਭੋਪਾਲ ਅਤੇ ਝਾਂਸੀ ਸ਼ਾਮਲ ਹੈ।
ਟਾਟਾ ਮੋਟਰਜ਼ ਨੇ ਮਿਲਾਇਆ ਮਾਈਕ੍ਰੋਸਾਫਟ ਨਾਲ ਹੱਥ
NEXT STORY