ਆਟੋ ਡੈਸਕ- Triumph ਨੇ ਇੰਡੀਆ ਬਾਈਕ ਵੀਕ 2023 'ਚ ਆਪਣੇ 2024 ਟਾਈਗਰ 900 ਜੀਟੀ ਅਤੇ ਟਾਈਗਰ 900 ਰੈਲੀ ਪ੍ਰੋ ਮੋਟਰਸਾਈਕਲਾਂ ਤੋਂ ਪਰਦਾ ਚੁੱਕਿਆ ਹੈ। ਟਾਈਗਰ 900 ਜੀਟੀ ਦੀ ਸ਼ੁਰੂਆਤੀ ਕੀਮਤ 13.95 ਲੱਖ ਰੁਪਏ ਅਤੇ ਟਾਈਗਰ 900 ਰੈਲੀ ਪ੍ਰੋ ਦੀ ਕੀਮਤ 15.95 ਲੱਖ ਰੁਪਏ ਐਕਸ ਸ਼ੋਅਰੂਮ ਹੋਣ ਦੀ ਉਮੀਦ ਹੈ। ਅਗਲੇ ਸਾਲ ਮਾਰਚ 'ਚ ਇਨ੍ਹਾਂ ਦੀ ਡਿਲਵਰੀ ਸ਼ੁਰੂ ਹੋਵਗੀ।
ਪਾਵਰਟ੍ਰੇਨ
ਦੋਵਾਂ ਮੋਟਰਸਾਈਕਲਾਂ 'ਚ 888cc, ਇਨ-ਲਾਈਨ ਥ੍ਰੀ-ਸਿਲੰਡਰ ਇੰਜਣ ਦਿੱਤਾ ਗਿਆ ਹੈ, ਜੋ 107bhp ਦੀ ਪਾਵਰ ਅਤੇ 90Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਟ੍ਰਾਂਸਮਿਸ਼ਨ ਲਈ ਇੰਜਣ ਨੂੰ 6-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ।
ਫੀਚਰਜ਼
ਟਾਈਗਰ 900 ਜੀਟੀ ਅਤੇ ਟਾਈਗਰ 900 ਰੈਲੀ ਪ੍ਰੋ 'ਚ ਇਕ ਨਵੀਂ ਸਪਲਿਟ ਐੱਲ.ਈ.ਡੀ. ਹੈੱਡਲੈਂਪ ਮਿਲਦੀ ਹੈ ਅਤੇ ਇਸਦੇ ਟਾਪ 'ਤੇ ਇਕ ਪਾਰਦਰਸ਼ੀ ਵਾਈਜ਼ਰ ਅਤੇ ਹੇਠਾਂ ਇਕ ਸੈਕੇਂਡਰੀ ਫੈਂਡਰ ਦਿੱਤਾ ਗਿਆ ਹੈ। ਇਨ੍ਹਾਂ 'ਚ ਅਪਸਵੈੱਪਟ ਐਗਜਾਸਟ, ਲੰਬੀ ਸਿੰਗਲ ਸੀਟ ਅਤੇ ਸਲੀਕ ਐੱਲ.ਈ.ਡੀ. ਟੇਲਲਾਈਟਾਂ ਵੀ ਮਿਲਦੀਆਂ ਹਨ। ਇਸਤੋਂ ਇਲਾਵਾ ਇਨ੍ਹਾਂ 'ਚ ਟਾਈਗਰ 1200 ਤੋਂ ਲਈ ਗਈ ਨਵੀਂ 7-ਇੰਚ ਟੀ.ਐੱਫ.ਟੀ. ਸਕਰੀਨ ਵੀ ਆਉਂਦੀ ਹੈ, ਜੋ ਬਲੂਟੁੱਥ ਕੁਨੈਕਟੀਵਿਟੀ ਨੂੰ ਸਪੋਰਟ ਕਰਦੀ ਹੈ।
Xiaomi ਨੇ ਲਾਂਚ ਕੀਤਾ 50MP ਕੈਮਰੇ ਵਾਲਾ ਸਸਤਾ 5G ਫੋਨ, ਪਾਵਰਫੁਲ ਪ੍ਰੋਸੈਸਰ ਨਾਲ ਮਿਲੇਗੀ ਦਮਦਾਰ ਬੈਟਰੀ
NEXT STORY