ਜਲੰਧਰ- ਦੇਸ਼ ਦੀ ਤੀਜੀ ਸਭ ਤੋਂ ਵੱਡੀ 2-ਵ੍ਹੀਲਰ ਕੰਪਨੀ TVS ਮੋਟਰ ਨੇ ਨਵੀਂ ਸਟਾਰ ਸਿਟੀ ਪਲਸ ਲਾਂਚ ਕੀਤੀ ਹੈ। ਟੀ. ਵੀ. ਐੱਸ ਮੋਟਰ ਨੇ ਆਪਣੀ ਨਵੀਂ ਬਾਈਕ ਨੂੰ BSIV ਇੰਜਣ ਅਤੇ ਆਟੋ ਹੈੱਡਲੈਂਪ ਆਨ (AHO) ਫੀਚਰ ਦੇ ਨਾਲ ਲਾਂਚ ਕੀਤਾ ਹੈ। ਇਸ ਦੀ ਕੀਮਤ 44,990 ਰੁਪਏ (ਐਕਸ ਸ਼ੋਰੂਮ ਦਿੱਲੀ) ਰੱਖੀ ਹੈ। ਇਸ ਤੋਂ ਇਲਾਵਾ ਇਸ 'ਚ ਆਲ-ਗਿਅਰ ਇਲੈਕਟ੍ਰਿਕ ਸਟਾਰਟ, ਐਨਾਲਾਗ ਐਂਡ ਡਿਜ਼ੀਟਲ ਇੰਸਟਰੂਮੇਂਟੇਸ਼ਨ ਅਤੇ ਇਕ ਈਕੋਮੀਟਰ ਦਿੱਤਾ ਹੈ ਜੋ ਅਧਿਕਤਮ ਫਿਊਲ ਨੂੰ ਦਿਖਾਉਂਦਾ ਹੈ।
ਪਾਵਰ ਸਪੈਸੀਫਿਕੇਸ਼ਨ ਦੇ ਤੌਰ 'ਤੇ ਕੰਪਨੀ ਨੇ ਟੀ. ਵੀ. ਐੱਸ ਸਟਾਰ ਸਿਟੀ ਪਲਸ 'ਚ 109.7cc ਮਿਲ ਸਿਲੰਡਰ ਇੰਜਣ ਦਿੱਤਾ ਹੈ। ਇਹ ਇੰਜਣ 7,000rpm 'ਤੇ 8.4PS ਦੀ ਪਾਵਰ ਅਤੇ 5,000rpm 'ਤੇ 8.7Nm ਦਾ ਟਾਰਕ ਜਨਰੇਟ ਕਰਦਾ ਹੈ। ਕੰਪਨੀ ਨੇ ਇਸ 'ਚ ਸਪੈਸ਼ਲ ਪਾਵਰਟਰੇਨ ਮੋਲੀਕੋਟ ਪਿਸਟਨ ਦਿੱਤਾ ਹੈ ਜੋ ਕਿ ਬਿਹਤਰ ਜਵਲਨ ਜਨਰੇਟ ਕਰਦਾ ਹੈ। ਕੰਪਨੀ ਨੇ ਇਸ 'ਚ ਸਪੈਸ਼ਲ ਪਾਵਰਟਰੇਨ ਮੋਲੀਕੋਟ ਪਿਸਟਨ ਦਿੱਤਾ ਹੈ ਜੋ ਕਿ ਬਿਹਤਰ ਜਵਲਨ ਜਨਰੇਟ ਕਰਦਾ ਹੈ। ਬਾਈਕ ਦਾ ਇੰਜਣ 4-ਸਪੀਡ ਗਿਅਰਬਾਕਸ ਨਾਲ ਲੈਸ ਹੈ। ਬਾਈਕ ਦਾ ਗਰਾਊਂਡ ਕਲਿਅਰੰਸ 172mm ਅਤੇ 109kg ਹੈ। ਬਾਈਕ ਦਾ ਫਿਊਲ ਟੈਂਕ 10 ਲਿਟਰ ਹੈ।
TVS ਮੋਟਰ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਇਹ ਬਾਈਕ 'ਕ ਲਿਟਰ ਪੈਟਰੋਲ 'ਚ 86 ਕਿਲੋਮੀਟਰ ਦਾ ਮਾਇਲੇਜ ਦਿੰਦੀ ਹੈ। ਨਾਲ ਹੀ, ਬਾਈਕ 'ਚ ਕਲਰ ਆਪਸ਼ਨ ਦੇ ਤੌਰ 'ਤੇ ਚਾਕਲੇਟ ਗੋਲਡ, ਵਾਈਟ ਗੋਲਡ, ਬਲੈਕ ਗੋਲਡ, ਬਲੈਕ ਸਿਲਵਰ, ਬਲੈਕ ਬਲੂ, ਮੈਟ ਗਰੇ, ਟਾਈਟੇਨੀਅਮ ਗਰੇ, ਆਸਕੇ ਬਲੈਕ, ਸ਼ੋਅ-ਸਟਾਪਰ ਬਲੂ, ਸਲੈਬਰਿਟੀ ਸਕਾਰਲੇਟ ਅਤੇ ਸਪਾਟਲਾਈਟ ਵਾਈਟ ਕਲਰ ਦਿੱਤਾ ਹੈ।
ਸੜਕ 'ਤੇ ਖਤਰਨਾਕ ਟੋਇਆਂ ਬਾਰੇ ਪਹਿਲਾਂ ਹੀ ਵਾਰਨਿੰਗ ਦੇਵੇਗੀ App
NEXT STORY