ਨਵੀਂ ਦਿੱਲੀ : TVS ਮੋਟਰ ਕੰਪਨੀ 19 ਅਕਤੂਬਰ ਨੂੰ ਭਾਰਤੀ ਬਾਜ਼ਾਰ 'ਚ 2022 ਰੇਡਰ 125 ਲਾਂਚ ਕਰਨ ਜਾ ਰਹੀ ਹੈ। ਬਾਈਕ ਦੇ ਅਧਿਕਾਰਤ ਲਾਂਚ ਤੋਂ ਪਹਿਲਾਂ ਕੰਪਨੀ ਨੇ ਇਸ ਦਾ ਟੀਜ਼ਰ ਜਾਰੀ ਕਰ ਦਿੱਤਾ ਹੈ। ਕੰਪਨੀ ਮੁਤਾਬਕ ਇਸ ਬਾਈਕ ਨੂੰ ਕਈ ਅਪਡੇਟਸ ਦੇ ਨਾਲ ਪੇਸ਼ ਕੀਤਾ ਜਾਵੇਗਾ।
ਇਸ ਬਾਈਕ ਬਾਰੇ ਕੰਪਨੀ ਵੱਲੋਂ ਵੇਰਵੇ ਸਾਂਝੇ ਕੀਤੇ ਗਏ ਹਨ, ਪਰ ਅੰਦਾਜ਼ਾ ਹੈ ਕਿ ਅਪਡੇਟ ਕੀਤੇ TVS Raider 125 ਵਿੱਚ ਬਲੂਟੁੱਥ-ਅਧਾਰਿਤ SmartXonnect ਕਨੈਕਟੀਵਿਟੀ, ਇੱਕ ਨਵਾਂ ਡਿਜੀਟਲ ਇੰਸਟਰੂਮੈਂਟ ਕਲੱਸਟਰ ਦਿੱਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪਾਵਰਟ੍ਰੇਨ ਦੇ ਬਾਰੇ 'ਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ 'ਚ 124.8cc, ਸਿੰਗਲ-ਸਿਲੰਡਰ ਇੰਜਣ ਦਿੱਤਾ ਜਾਵੇਗਾ, ਜੋ 11.2 bhp ਦੀ ਪਾਵਰ ਅਤੇ 11.2 Nm ਦਾ ਟਾਰਕ ਜਨਰੇਟ ਕਰੇਗਾ। ਇਸ ਦੇ ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Mahindra ਨੇ Jio-bp ਨਾਲ ਮਿਲਾਇਆ ਹੱਥ, ਦੇਸ਼ ਭਰ 'ਚ ਲੱਗਣਗੇ EV ਫਾਸਟ ਚਾਰਜਿੰਗ ਸਟੇਸ਼ਨ
NEXT STORY