ਗੈਜੇਟ ਡੈਸਕ– ਜੇਕਰ ਪੁੱਛਿਆ ਜਾਵੇ ਕਿ ਦੁਨੀਆ ’ਚ ਪੈਸੇ ਕਮਾਉਣ ਦਾ ਸਭ ਤੋਂ ਆਸਾਨ ਤਰੀਕਾ ਕੀ ਹੋ ਸਕਦਾ ਹੈ ਤਾਂ ਜ਼ਿਆਦਾ ਤਰ ਲੋਕਾਂ ਦਾ ਜਵਾਬ ਹੋਵੇਗਾ ਕਿ ਸੌਣ ਦੇ ਬਦਲੇ ਪੈਸੇ ਮਿਲਣ। ਇਹ ਕਿਸੇ ਲਈ ਵੀ ਇਕ ‘ਡਰੀਮ ਜੋਬ’ ਹੋ ਸਕਦੀ ਹੈ। ਹਾਲਾਂਕਿ, ਹੁਣ ਇਹ ਡਰੀਮ ਜੋਬ ਕੁਝ ਲੋਕਾਂ ਲਈ ਸੱਚ ਸਾਬਤ ਹੁੰਦੀ ਦਿਖਾਈ ਦੇ ਰਹੀ ਹੈ। ਟੈੱਕ ਵੈੱਬਸਾਈਟ ਵਾਇਰਡ ਨੇ ਇਕ ਰਿਪੋਰਟ ’ਚ ਕਿਹਾ ਹੈ ਕਿ ਪ੍ਰਸਿੱਧ ਸਟਰੀਮਿੰਗ ਵੈੱਬਸਾਈਟ twitch ਦੇ ਯੂਜ਼ਰਜ਼ ਨੂੰ ਸੌਣ ਦੇ ਬਦਲੇ ਪੈਸੇ ਮਿਲ ਰਹੇ ਹਨ ਅਤੇ ਇਕ ਰਾਤ ’ਚ ਉਹ ਹਜ਼ਾਰਾਂ ਡਾਲਰ ਦੀ ਕਮਾਈ ਕਰ ਰਹੇ ਹਨ।
ਹੁੰਦੀ ਹੈ ਹਜ਼ਾਰਾਂ ਡਾਲਰ ਦੀ ਕਮਾਈ
ਇਨ੍ਹਾਂ ਟਵਿਚ ਯੂਜ਼ਰਜ਼ ਨੂੰ ਸੌਂਦੇ ਸਮੇਂ ਖੁਦ ਦੀ ਲਾਈਵ ਸਟਰੀਮਿੰਗ ਕਰਨੀ ਹੁੰਦੀ ਹੈ। ਇਸ ਵੈੱਬਸਾਈਟ ਦੇ ਯੂਜ਼ਰਜ਼ ਸੌਣ ਤੋਂ ਪਹਿਲਾਂ ਵੈੱਬਕੈਮ ਨੂੰ ਬੈੱਡ ਵਲ ਕਰ ਦਿੰਦੇ ਹਨ ਤਾਂ ਜੋ ਨੀਂਦ ’ਚ ਹੋਣ ’ਤੇ ਸਹੀ ਢੰਗ ਨਾਲ ਰਿਕਾਰਡਿੰਗ ਅਤੇ ਲਾਈਵ ਸਟਰੀਮਿੰਗ ਹੋ ਸਕੇ। ਇਨ੍ਹਾਂ ਯੂਜ਼ਰਜ਼ ਦੇ ਫਾਲੋਅਰਜ਼ ਇਨ੍ਹਾਂ ਨੂੰ ਆਨਲਾਈਨ ਡੋਨੇਸ਼ੰਸ ਰਾਹੀਂ ਪੈਸੇ ਭੇਜਦੇ ਹਨ। ਅਮਰੀਕਾ ਦੇ ਰਹਿਣ ਵਾਲੇ ਇਕ ਵੀਡੀਓ-ਮੇਕਰ ਨੇ ਵਾਇਰਡ ਨੂੰ ਦੱਸਿਆ ਕਿ ਉਸ ਨੇ ਇਕ ਰਾਤ ’ਚ ਖੁਦ ਨੂੰ ਸੁੱਤੇ ਹੋਏ ਲਾਈਵ ਸਟਰੀਮ ਕਰਕੇ 5,600 ਡਾਲਰ (ਕਰੀਬ 4,14,000 ਰੁਪਏ) ਕਮਾਏ ਸਨ।
ਦੁਨੀਆ ਭਰ ’ਚ 1.5 ਕਰੋੜ ਡੇਲੀ ਯੂਜ਼ਰ
ਟਵਿਟ, ਐਮਾਜ਼ੋਨ ਦੀ ਸਟਰੀਮਿੰਗ ਵੈੱਬਸਾਈਟ ਹੈ ਅਤੇ ਇਸ ਦੇ ਦੁਨੀਆ ਭਰ ’ਚ 1.5 ਕਰੋੜ ਡੇਲੀ ਯੂਜ਼ਰਜ਼ ਹਨ। ਇਸ ਵੈੱਬਸਾਈਟ ’ਤੇ ਸੌਣ ਤੋਂ ਇਲਾਵਾ ਕੁਝ ਵੀ ਕਰਦੇ ਹੋਏ ਖੁਦ ਦੀ ਲਾਈਵ ਸਟਰੀਮਿੰਗ ਕਰ ਸਕਦੇ ਹੋ। ਕਈ ਯੂਜ਼ਰ ਇਸ ਵਿਚ ਕਲਾ, ਮਿਊਜ਼ਿਕ ਅਤੇ ਗੇਮਿੰਗ ਦੀ ਲਾਈਵ ਸਟਰੀਮਿੰਗ ਵੀ ਕਰਦੇ ਹਨ। ਪੈਸੇ ਕਮਾਉਣ ਲਈ ਇਹ ਯੂਜ਼ਰ ਪੇਡ ਸਬਸਕ੍ਰਿਪਸ਼ਨ, ਐਡਵਰਟਾਈਜ਼ਿੰਗ, ਰੈਵੇਨਿਊ ਅਤੇ ਡੋਨੇਸ਼ਨ ਦਾ ਸਹਾਰਾ ਲੈਂਦੇ ਹਨ।
Realme 6 ਦੀ ਪਹਿਲੀ ਸੇਲ ਅੱਜ, ਇਨ੍ਹਾਂ ਲਾਂਚ ਆਫਰਜ਼ ਦੇ ਨਾਲ ਇਥੇ ਹੋਵੇਗੀ ਵਿਕਰੀ
NEXT STORY