ਜਲੰਧਰ- ਟਵਿਟਰ ਵੱਲੋਂ ਮੋਮੈਂਟਸ ਟੈਬ ਨੂੰ ਪਿਛਲੇ ਅਕਤੂਬਰ ਮਹੀਨੇ ਮੋਬਾਇਲ ਅਤੇ ਵੈੱਬ ਵਰਜਨ ਲਈ ਪੇਸ਼ ਕੀਤਾ ਗਿਆ ਸੀ ਅਤੇ ਹੁਣ ਇਹ ਆਪਣੇ ਮੋਮੈਂਟਸ ਟੈਬ ਨੂੰ ਮੈਕ ਟਵਿਟਰ ਐਪ 'ਚ ਵੀ ਪੇਸ਼ ਕਰ ਰਹੀ ਹੈ। ਇਸ ਨਵੀਂ ਅੱਪਡੇਟ 'ਚ ਮੈਕ ਲਈ ਟਵਿਟਰ ਐਪ ਮੋਮੈਂਟਸ ਸੈਕਸ਼ਨ ਦੇ ਨਾਲ-ਨਾਲ ਪੋਲਜ਼ ਕ੍ਰੀਏਟਿੰਗ ਅਤੇ ਜ਼ਿੱਫ (GIF) ਸਰਚ ਨੂੰ ਵੀ ਸਪੋਰਟ ਕਰੇਗੀ। ਮੋਮੈਂਟਸ ਨੂੰ ਟਵਿਟਰ 'ਤੇ ਪਹਿਲੀ ਵਾਰ ਆਈਫੋਨ ਲਈ ਪੇਸ਼ ਕੀਤਾ ਗਿਆ ਸੀ।
ਪੋਲ ਸਪੋਰਟ ਨੂੰ ਵੀ ਮੈਕ ਟਵਿਟਰ ਐਪ ਲਈ ਪਹਿਲੀ ਵਾਰ ਪੇਸ਼ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਇਹ ਵੈੱਬ ਅਤੇ ਆਈ.ਓ.ਐੱਸ. 'ਤੇ ਹੀ ਉਪਲੱਬਧ ਸੀ। ਮੈਕ ਲਈ ਟਵਿਟਰ 4.1 ਅਪਡੇਟ ਨਾਲ ਯੂਜ਼ਰਜ਼ ਪੋਲਜ਼ ਤਿਆਰ ਕਰ ਸਕਦੇ ਹਨ ਅਤੇ ਇਨ੍ਹਾਂ 'ਚ ਮੈਕ ਕਲਾਇੰੰਟ ਵਜੋਂ ਹਿੱਸਾ ਵੀ ਲੈ ਸਕਦੇ ਹਨ। ਮੈਕ ਲਈ ਟਵਿਟਰ ਦੀ ਜ਼ਿੱਫ ਸਰਚ ਨਾਲ ਯੂਜ਼ਰਜ਼ ਜ਼ਿੱਫ ਸ਼ੇਅਰਿੰਗ ਦੀ ਟਵੀਟ ਦੇ ਜ਼ਰੀਏ ਅਤੇ ਡਾਇਰੈਕਟ ਮੈਸੇਜ ਲਈ ਵੀ ਵਰਤੋਂ ਕਰ ਸਕਦੇ ਹਨ। ਮੈਕ ਲਈ ਟਵਿਟਰ , ਮੈਕ ਐਪ ਸਟੋਰ 'ਤੇ ਮੁਫਤ ਉਪਲੱਬਧ ਹੈ।
ਇਕ ਵਾਰ ਚਾਰਜ ਕਰਨ 'ਤੇ 34 ਦਿਨ ਚਲਦਾ ਰਹੇਗਾ ਇਹ ਦਮਦਾਰ ਸਮਰਾਟਫੋਨ
NEXT STORY