ਗੈਜੇਟ ਡੈਸਕ– ਐਲਨ ਮਸਕ ਨੇ ਟਵਿਟਰ ਪੋਸਟ ਲਈ ਅੱਖਰਾਂ ਦੀ ਲਿਮਿਟ ਵਧਾਉਣ ਦੇ ਸੰਕੇਤ ਦਿੱਤੇ ਹਨ। ਮਾਈਕ੍ਰੋਬਲਾਗਿੰਗ ਸਾਈਟ ਦੀ ਕਰੈਕਟਰ ਲਿਮਿਟ 280 ਆਪਣੀ ਪਿਛਲੀ ਲਿਮਿਟ ਤੋਂ 1000 ਤਕ ਵਧ ਸਕਦੀ ਹੈ। ਇਕ ਯੂਜ਼ਰ ਦੇ ਸੁਝਾਅ ਦੇ ਜਵਾਬ ’ਚ ਸੀ. ਈ. ਓ. ਐਲਨ ਮਸਕ ਨੇ ਅਪਡੇਟ ਸਬੰਧੀ ਜਾਣਕਾਰੀ ਦਿੱਤੀ।
ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ਦੇ ਮਾਲਕ ਐਲਨ ਮਸਕ ਨੇ ਕੰਪਨੀ ਦਾ ਕੰਮ ਸੰਭਾਲਣ ਤੋਂ ਬਾਅਦ ਕਈ ਅਹਿਮ ਫੈਸਲੇ ਲਏ ਹਨ। ਇਸੇ ਸਿਲਸਿਲੇ ’ਚ ਹੁਣ ਮਸਕ ਟਵਿਟਰ ’ਚ ਇਕ ਹੋਰ ਵੱਡੀ ਤਬਦੀਲੀ ਕਰਨ ਦੀ ਤਿਆਰੀ ’ਚ ਹਨ। ਮਾਈਕ੍ਰੋਬਲਾਗਿੰਗ ਸਾਈਟ ਦੀ ਕਰੈਕਟਰ ਲਿਮਿਟ 280 ਆਪਣੀ ਪਿਛਲੀ ਲਿਮਿਟ ਤੋਂ 1000 ਤਕ ਵਧ ਸਕਦੀ ਹੈ।
ਇਕ ਯੂਜ਼ਰ ਦੇ ਸੁਝਾਅ ਦੇ ਜਵਾਬ ’ਚ ਮਸਕ ਨੇ ਅਪਡੇਟ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਇਹ ਟੂ ਡੂ ਲਿਸਟ ’ਚ ਹੈ।
ਮੈਸ਼ੇਬਲ ਦੀ ਰਿਪੋਰਟ ਮੁਤਾਬਕ ਟਵਿਟਰ ਨੂੰ ਮੁੱਖ ਤੌਰ ’ਤੇ ਇਸ ਦੇ ਟਵੀਟਸ ਲਈ 140 ਦੀ ਕਰੈਕਟ ਲਿਮਿਟ ਕਾਰਨ ‘ਮਾਈਕ੍ਰੋਬਲਾਗਿੰਗ ਸਾਈਟ’ ਦੇ ਰੂਪ ’ਚ ਪੇਸ਼ ਕੀਤਾ ਗਿਆ ਸੀ।
ਆਖਰ 2017 ’ਚ ਲਿਮਿਟ ਵਧਾ ਕੇ 280 ਕਰੈਕਟਰ ਕਰ ਦਿੱਤੀ ਗਈ। ਇਸ ਖਬਰ ਦਾ ਐਲਾਨ ਟਵਿਟਰ ਦੇ ਅਧਿਕਾਰਤ ਬਲਾਗ ’ਤੇ ਕੀਤਾ ਗਿਆ ਸੀ।
ਇਸ ਕੰਪਨੀ ਨੇ ਲਾਂਚ ਕੀਤਾ 18GB ਰੈਮ ਵਾਲਾ ਸਮਾਰਟਫੋਨ, ਮਿਲਦੇ ਹਨ 64MP ਦੇ 3 ਕੈਮਰੇ
NEXT STORY