ਜਲੰਧਰ : ਕੁਝ ਸਮੇਂ ਪਹਿਲਾਂ ਗੂਗਲ ਨੇ ਕਨਫਰਮ ਕਰ ਦਿੱਤਾ ਸੀ ਕਿ ਕ੍ਰੋਮ ਓ. ਐੱਸ. 'ਤੇ ਐਂਡ੍ਰਾਇਡ ਪਲੇਅ ਸਟੋਰ ਤੇ ਐਂਡ੍ਰਾਇਡ ਐਪ ਬਹੁਤ ਜਲਦ ਦਸਤਕ ਦੇਣਗੀਆਂ। ਨਵੀਂ ਜਾਣਕਾਰੀ ਇਹ ਸਾਹਮਣੇ ਆਈ ਹੈ ਕਿ ਪਲੇਅ ਸਟੋਰ ਲਈ ਕੁਝ ਹੋਰ ਨਵੇਂ ਹਾਰਡਵੇਅਕ ਸਪੋਰਟ ਐਡ ਕੀਤੇ ਗਏ ਹਨ। ਇਨ੍ਹਾਂ 'ਚ ਏਸਰ ਕ੍ਰੋਮਬੁਕ ਆਰ11 ਤੇ ਕ੍ਰੋਮਬੁਕ ਪਿਕਸਲ ਸ਼ਾਮਿਲ ਹੋਏ ਹਨ। ਇਸ ਤੋਂ ਪਹਿਲਾਂ ਬੀਟਾ ਵਰਜ਼ਨ 'ਚ ਆਸੂਸ ਕ੍ਰੋਮ ਬੁਕ ਫਲਿਪ 'ਤੇ ਐਂਡ੍ਰਾਇਡ ਐਪਸ ਟ੍ਰਾਈ ਕੀਤੀਆਂ ਗਈਆਂ ਸਨ ਪਰ ਇਸ ਲਈ ਉਨ੍ਹਾਂ ਨੂੰ ਡਿਵੈੱਲਪਰਜ਼ ਚੈਨਲ ਦਾ ਹਿੱਸਾ ਬਣਨਾ ਪੈਂਦਾ ਹੈ।
ਸ਼ਾਇਦ ਇਸ ਸਾਲ ਆਫਿਸ਼ੀਅਲ ਲਾਂਚ ਤੋਂ ਪਹਿਲਾਂ ਡਿਵੈੱਲਪਰਜ਼ ਵਰਜ਼ਨ 'ਚ ਐਪਸ ਦੀਆਂ ਸਭ ਕਮੀਆਂ ਨੂੰ ਦੂਰ ਕਰਨ ਲਈ ਇੰਝ ਕੀਤਾ ਜਾ ਰਿਹਾ ਹੈ ਤੇ ਜੇ ਤੁਸੀਂ ਵੀ ਇਕ ਡਿਵੈੱਲਪਰ ਹੋ ਤੇ ਕ੍ਰੋਮਬੁਕ 'ਤੇ ਐਂਡ੍ਰਾਇਡ ਐਪਸ ਟ੍ਰਾਈ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਮਾਡਲਜ਼ 'ਚੋਂ ਕਿਸੇ ਇਕ ਨੂੰ ਖਰੀਦ ਕੇ ਐਂਡ੍ਰਾਇਡ ਐਪਸ ਦਾ ਮਜ਼ਾ ਲੈ ਸਕਦੇ ਹੋ।
ਐਮਰਜੈਂਸੀ 'ਚ ਸਮਾਰਟਫੋਨ ਦੀ ਬੈਟਰੀ ਬਚਾਉਣ ਲਈ ਇਹ ਟਿਪਸ ਆ ਸਕਦੇ ਹਨ ਤੁਹਾਡੇ ਕੰਮ
NEXT STORY