ਜਲੰਧਰ : ਅਕਸਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਟ੍ਰੈਵਲ ਜਾਂ ਕਿਸੇ ਹੋਰ ਕੰਮ ਲਈ ਘਰੋਂ ਬਾਹਰ ਹੁੰਦੇ ਹਾਂ ਅਤੇ ਸਮਾਰਟਫੋਨ ਦੀ ਬੈਟਰੀ ਲੋਅ ਬੈਟਰੀ ਦਾ ਅਲਰਟ ਦੇਣ ਲੱਗਦੀ ਹੈ । ਅਜਿਹੇ ਵਿਚ ਜ਼ਿਆਦਾਤਰ ਲੋਕ ਫੋਨ ਨੂੰ ਚਾਰਜ ਕਰਨ ਲਈ ਚਾਰਜਿੰਗ ਪੁਆਇੰਟ ਲੱਭਦੇ ਹਨ ਜਾਂ ਫਿਰ ਜੇਕਰ ਉਨ੍ਹਾਂ ਕੋਲ ਪਾਵਰ ਬੈਂਕ ਹੋਵੇ ਤਾਂ ਉਸ ਦੀ ਮਦਦ ਨਾਲ ਫੋਨ ਨੂੰ ਚਾਰਜ ਕਰਦੇ ਹਨ ਪਰ ਜ਼ਰਾ ਸੋਚੋ ਕਿ ਜੇਕਰ ਤੁਹਾਡੇ ਕੋਲ ਪਾਵਰ ਬੈਂਕ ਵੀ ਨਾ ਹੋਵੇ ਅਤੇ ਆਲੇ-ਦੁਆਲੇ ਕੋਈ ਚਾਰਜਿੰਗ ਸਟੇਸ਼ਨ ਵੀ ਨਾ ਹੋਵੇ ਤਾਂ ਤੁਸੀਂ ਕੀ ਕਰੋਗੇ । ਅਜਿਹੀ ਹਾਲਤ ਵਿਚ ਫੋਨ ਦੀ ਬੈਟਰੀ ਬਚਾਉਣ ਲਈ ਇਹ ਟਿਪਸ ਤੁਹਾਡੇ ਕੰਮ ਆ ਸਕਦੇ ਹਨ-
ਬੈਟਰੀ ਘੱਟ ਹੋਣ ਉੱਤੇ ਫੋਨ ਨੂੰ ਸਵਿੱਚ ਆਫ ਵੀ ਕਰ ਸਕਦੇ ਹੋ ਅਤੇ ਐਮਰਜੈਂਸੀ ਦੌਰਾਨ ਫੋਨ ਨੂੰ ਆਨ ਕਰ ਕੇ ਉਸ ਨੂੰ ਵਰਤੋਂ ਵਿਚ ਲਿਆ ਸਕਦੇ ਹੋ। |
ਫੋਨ ਨੂੰ ਏਅਰਪਲੇਨ ਮੋਡ 'ਤੇ ਲਾਉਣ ਨਾਲ ਸਿਮ ਕੰਮ ਕਰਨਾ ਬੰਦ ਕਰ ਦਿੰਦੀ ਹੈ, ਜਿਸ ਨਾਲ ਬੈਟਰੀ ਘੱਟ ਵਰਤੋਂ 'ਚ ਆਉਂਦੀ ਹੈ।
|
ਬੈਂਕਗਰਾਊਂਡ ਐਪਸ ਨੂੰ ਬੰਦ ਕਰ ਦਿਓ ਕਿਉਂਕਿ ਜੇਕਰ ਤੁਸੀਂ ਫੇਸਬੁੱਕ, ਮੈਸੰਜਰ, ਸਨੈਪਚੈਟ ਆਦਿ ਐਪਸ ਦੀ ਵਰਤੋਂ ਕਰੋਗੇ ਜਾਂ ਫਿਰ ਇਹ ਐਪਸ ਬੈਕਗਰਾਊਂਡ ਵਿਚ ਰਨ ਕਰ ਰਹੇ ਹੋਣਗੇ ਤਾਂ ਬੈਟਰੀ ਛੇਤੀ ਡੋਨ ਹੋਵੇਗੀ।
|
ਇਸ ਦੇ ਨਾਲ ਹੀ ਵਾਈ-ਫਾਈ, ਡਾਟਾ ਕੁਨੈਕਸ਼ਨ, ਬਲੂਟੁੱਥ, ਹਾਟਸਪਾਟ, ਲੋਕੇਸ਼ਨ ਅਤੇ ਜੀ. ਪੀ. ਐੱਸ. ਫੀਚਰ ਨੂੰ ਬੰਦ ਕਰ ਦਿਓ।
|
ਜੇਕਰ ਤੁਹਾਡੇ ਕੋਲ ਐਂਡ੍ਰਾਇਡ ਫੋਨ ਹੈ ਅਤੇ ਸਕ੍ਰੀਨ ਉੱਤੇ ਲਾਈਵ ਵਾਲਪੇਪਰ ਲੱਗਾ ਹੈ ਤਾਂ ਉਸ ਨੂੰ ਆਫ ਕਰ ਦਿਓ ਜਾਂ ਵਾਲਪੇਪਰ ਨੂੰ ਬਦਲ ਦਿਓ ਕਿਉਂਕਿ ਲਾਈਵ ਵਾਲਪੇਪਰ ਵੀ ਬੈਟਰੀ ਖਤਮ ਕਰਦਾ ਹੈ।
|
ਡਿਸਪਲੇਅ ਬ੍ਰਾਈਟਨੈੱਸ ਘੱਟ ਕਰ ਦਿਓ ਜਾਂ ਫਿਰ ਆਟੋਮੈਟਿਕ ਬ੍ਰਾਈਟਨੈੱਸ ਐਡਜਸਟਮੈਂਟ ਦਾ ਆਪਸ਼ਨ ਚੁਣੋ।
|
ਅੱਜਕਲ ਬਹੁਤ ਸਾਰੇ ਫੋਨਸ ਵਿਚ ਪਾਵਰ ਸੇਵਿੰਗ ਮੋਡ ਦਾ ਆਪਸ਼ਨ ਮੁਹੱਈਆ ਹੈ ਅਤੇ ਜੇਕਰ ਤੁਹਾਡੇ ਫੋਨ ਵਿਚ ਵੀ ਇਹ ਬਦਲ ਹੈ ਤਾਂ ਅਜਿਹੀ ਹਾਲਤ ਵਿਚ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ। ਪਾਵਰ ਸੇਵਿੰਗ ਮੋਡ ਨਾਲ ਬੈਕਗਰਾਊਂਡ 'ਚ ਕੰਮ ਕਰਨ ਵਾਲੇ ਕਈ ਸਾਰੇ ਟਾਸਕ ਬੰਦ ਹੋ ਜਾਂਦੇ ਹਨ ਅਤੇ ਫੋਨ ਦੀ ਬੈਟਰੀ ਜ਼ਿਆਦਾ ਦੇਰ ਤੱਕ ਸਾਥ ਦਿੰਦੀ ਹੈ। ਇਸ ਤੋਂ ਇਲਾਵਾ ਸੈਮਸੰਗ ਦੇ ਕੁਝ ਡਿਵਾਈਸਿਜ਼ ਵਿਚ ਤਾਂ ਅਲਟ੍ਰਾ ਪਾਵਰ ਸੇਵਿੰਗ ਮੋਡ ਵੀ ਦਿੱਤਾ ਜਾਂਦਾ ਹੈ, ਜਿਸ ਨਾਲ ਫੋਨ ਬਲੈਕ ਐਂਡ ਵ੍ਹਾਈਟ ਮੋਡ ਵਿਚ ਚਲਾ ਜਾਂਦਾ ਹੈ ਅਤੇ ਬੈਟਰੀ ਬਹੁਤ ਘੱਟ ਯੂਜ਼ ਹੁੰਦੀ ਹੈ।
ਚੀਨ ਨੇ ਹਾਈ-ਸਪੀਡ ਟ੍ਰੇਨ ਟੈਕਨਾਲੋਜੀ ਦੀ ਵਰਤੋਂ ਨਾਲ ਬਣਾਇਆ ਅਨੌਖਾ ਰਿਕਾਰਡ
NEXT STORY