ਜਲੰਧਰ- ਹੁਣ ਤਕ ਤੁਸੀਂ ਪੈਟਰੋਲ, ਡੀਜ਼ਲ, ਸੀ.ਐੱਨ.ਜੀ. ਅਤੇ ਇਲੈਕਟ੍ਰਿਕ ਗੱਡੀਆਂ ਬਾਰੇ ਸੁਣਿਆ ਹੋਵੇਗਾ ਪਰ ਬ੍ਰਾਜ਼ੀਲ ਦੇ ਰਹਿਣ ਵਾਲੇ ਰਿਕਾਰਡੋ ਅਜੇਵੇਡ ਨੇ ਇਕ ਅਜਿਹੀ ਬਾਈਕ ਬਣਾਈ ਹੈ ਜੋ ਪਾਣੀ ਨਾਲ ਚੱਲਦੀ ਹੈ। ਰਿਕਾਰਡੋ ਨੇ ਇਸ ਦਾ ਨਾਂ “ ਪਾਵਰ 820 ਰੱਖਿਆ ਹੈ। ਇਸ ਬਾਈਕ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਬਾਈਕ ਸਿਰਫ 1 ਲਿਟਰ ਪਾਣੀ ਨਾਲ 500 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ। ਰਿਕਾਰਡੋ ਅਜੇਵੇਡੋ ਨੇ ਬੇਹੱਦ ਹੀ ਘੱਟ ਪੈਸੇ ਖਰਚ ਕਰਕੇ ਇਸ ਬਾਈਕ ਨੂੰ ਡਿਵੈੱਲਪ ਕੀਤਾ ਹੈ। ਇਸ ਦਾ ਡਿਜ਼ਾਈਨ ਪਾਣੀ ਅਤੇ ਇਕ ਕਾਰ ਬੈਟਰੀ ਨਾਲ ਬਣਾਇਆ ਗਿਆ ਹੈ। ਰਿਕਾਰਡੋ ਬ੍ਰਾਜ਼ੀਲ 'ਚ ਇਕ ਪਬਲਿਕ ਆਫੀਸ਼ੀਅਲ ਅਫਸਰ ਬਤੌਰ ਕੰਮ ਕਰਦੇ ਹਨ। ਇਸ ਬਾਈਕ ਦੀ ਸਬ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਨਾਲ ਵਾਤਾਵਰਣ ਨੂੰ ਨੁਕਸਾਨ ਦੀ ਥਾਂ ਫਾਇਦਾ ਮਿਲਦਾ ਹੈ।
ਕਿਵੇਂ ਕਰਦੀ ਹੈ ਕੰਮ-
ਜ਼ਿਕਰਯੋਗ ਹੈ ਕਿ ਇਸ ਦਾ ਡਿਜ਼ਾਈਨ ਪਾਣੀ ਅਤੇ ਇਕ ਕਾਰ ਬੈਟਰੀ ਨਾਲ ਬਣਾਇਆ ਹੈ। ਇਸਦੀ ਬੈਟਰੀ ਨਾਲ ਬਿਜਲੀ ਪੈਦਾ ਹੁੰਦੀ ਹੈ ਅਤੇ ਪਾਣੀ ਨਾਲ ਹਾਈਡ੍ਰੋਜਨ ਦੇ ਮਾਲਿਕਿਊਲਸ ਤੋਂ ਅਲੱਗ ਕਰ ਦਿੰਦੀ ਹੈ। ਇਕ ਪਾਈਪ ਰਾਹੀਂ ਇਹ ਹਾਈਡ੍ਰੋਜਨ ਇੰਜਣ 'ਚ ਜਾਂਦੀ ਹੈ ਅਤੇ ਉਸ ਨੂੰ ਚੱਲਣ ਲਈ ਪਾਵਰ ਦਿੰਦੀ ਹੈ। ਇਸ ਬਾਈਕ ਦਾ ਨਾਂ 'T ਪਾਵਰ H2O' ਰੱਖਿਆ ਗਿਆ ਹੈ ਜੋ ਆਪਣੀ ਬਿਹਤਰੀਨ ਮਾਈਲੇਜ ਲਈ ਜਾਣੀ ਜਾਂਦੀ ਹੈ ਇਸ ਦੀ ਮਾਈਲੇਜ ਲਈ ਕਿਸੇ ਖਾਸ ਮਿਨਰਲ ਜਾਂ ਸ਼ੁੱਧ ਪਾਣੀ ਦੀ ਲੋੜ ਹੁੰਦੀ ਹੈ। ਇਸ ਬਾਈਕ ਨੂੰ ਨਦੀ ਦੇ ਮੈਲੇ ਅਤੇ ਅਸ਼ੁੱਧ ਪਾਣੀ ਨਾਲ ਵੀ ਚਲਾ ਸਕਦੇ ਹੋ। ਇਕ ਲੀਟਰ 'ਚ 500 ਕਿਲੋਮੀਟਰ ਦਾ ਸਫਰ ਤੈਅ ਕਰਨ ਵਾਲੀ ਇਹ ਬਾਈਕ ਵਾਕਈ ਕਿਸੇ ਅਜੂਬੇ ਤੋਂ ਘੱਟ ਨਹੀਂ ਹੈ।
ਆਈਬਾਲ ਨੇ ਲਾਂਚ ਕੀਤਾ Voice ਕਾਲਿੰਗ ਟੈਬਲੇਟ, ਜਾਣੋ ਕੀਮਤ
NEXT STORY