ਜਲੰਧਰ : ਡਿਟ੍ਰੋਇਟ ਨਿਊਜ਼ ਦੀ ਇਕ ਰਿਪੋਰਟ ਦੇ ਮੁਤਾਬਿਕ ਅਮਰੀਕੀ ਫੌਜ ਸ਼ਾਰਟ ਰੇਂਜ ਰੇਡੀਓ ਟੈਕਨਾਲੋਜੀ ਦੀ ਮਦਦ ਨਾਲ ਆਟੋਨੋਮਸ ਕੰਟ੍ਰੋਲ ਨਾਲ ਚੱਲਣ ਵਾਲੇ ਵ੍ਹੀਕਲਜ਼ ਦੀ ਟੈਸਟਿੰਗ ਕਰ ਰਹੀ ਹੈ। ਆਸਾਨ ਸ਼ਬਦਾਂ 'ਚ ਅਮਰੀਕੀ ਸੇਨਾ ਹੁਣ ਡ੍ਰਾਈਵਰਲੈੱਸ ਵ੍ਹੀਕਲਜ਼ ਟੈਕਨਾਲੋਜੀ ਨੂੰ ਅਪਣਾਉਣ ਜਾ ਰਹੀ ਹੈ। ਮਿਸ਼ੀਗਨ 'ਚ ਟੈਂਕ ਆਟੋਮੋਟਿਵ ਰਿਸਰਚ, ਡਿਵੈੱਲਪਮੈਂਟ ਐਂਡ ਇੰਜੀਨੀਅਰਿੰਗ ਸੈਂਟਰ (TARDEC) ਦੇ ਨਜ਼ਦੀਕ 21 ਮੀਲ (33.79 ਕਿਲੋਮੀਟਰ) ਲੰਬੀ ਰੋਡ 'ਤੇ ਇਹ ਟੈਸਟਿੰਗ ਕੀਤੀ ਜਾ ਰਹੀ ਹੈ।
ਹਾਲਾਂਕਿ TARDEC ਵੱਲੋਂ ਇਹ ਟੈਸਟਿੰਗ ਕਈ ਸਾਲਾਂ ਤੋਂ ਚੱਲ ਰਹੀ ਹੈ ਪਰ ਰੋਡਜ਼ 'ਤੇ ਇਸ ਟੈਸਟਿੰਗ ਨੂੰ ਇਸ ਸਾਲ ਉਤਾਰਿਆ ਜਾ ਰਿਹਾ ਹੈ। ਇਸ ਟੈਕਨਾਲੋਜੀ 'ਚ ਸ਼ਾਰਟ ਰੇਂਜ ਰੇਡੀਓ ਦੀ ਮਦਦ ਨਾਲ ਟੈਂਕਸ 'ਤੇ ਟ੍ਰੱਕ ਆਪਸ 'ਚ ਕਮਿਊਨੀਕੇਟ ਕਰ ਕੇ ਡਿਸਟੈਂਸ ਤੇ ਸਪੀਡ ਦਾ ਧਿਆਨ ਰੱਖ ਕੇ ਰੋਡ 'ਤੇ ਚੱਲਦੇ ਹਨ ਤੇ ਇਸ ਸਭ ਨੂੰ TARDEC ਤੋਂ ਕੰਟ੍ਰੋਲ ਕੀਤਾ ਜਾਂਦਾ ਹੈ। ਹਾਲਾਂਕਿ ਇਹ ਸਿਰਫ ਟੈਸਟਿੰਗ ਤੱਕ ਹੀ ਸੀਮਿਤ ਹੈ ਤੇ ਇਸ ਨੂੰ ਸਾਰਵਜਨਿਕ ਤੌਰ 'ਤੇ ਚਲਾਉਣ ਲਈ ਅਜੇ ਡਿਵੈੱਲਪ ਕੀਤਾ ਜਾਣਾ ਬਾਕੀ ਹੈ।
HTC ਦੇ 2016 ਨੈਕਸਸ 'ਚ ਹੋ ਸਕਦੇ ਹਨ ਇਹ ਖਾਸ ਫੀਚਰਸ
NEXT STORY