ਜਲੰਧਰ- ਕਲਾਸ 'ਚ ਇੰਟਰਨੈੱਟ ਦੇ ਪ੍ਰਯੋਗ ਨਾਲ ਇਮਤਿਹਾਨਾਂ 'ਚ ਵਿਦਿਆਰਥੀਆਂ ਦੇ ਗ੍ਰੇਡ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਕ ਨਵੇਂ ਅਧਿਐਨ 'ਚ ਪਾਇਆ ਗਿਆ ਹੈ ਕਿ ਇਸ ਨਾਲ ਸਿਰਫ ਔਸਤ ਵਿਦਿਆਰਥੀ ਹੀ ਨਹੀਂ ਸਗੋਂ ਇੰਟੈਲੀਜੈਂਟ ਵਿਦਿਆਰਥੀਆਂ ਦੇ ਪ੍ਰਦਰਸ਼ਨ 'ਤੇ ਵੀ ਅਸਰ ਪੈਂਦਾ ਹੈ।
ਅਮਰੀਕਾ 'ਚ ਮਿਸ਼ੀਗਨ ਸਟੇਟ ਯੂਨੀਵਰਸਿਟੀ (ਐੱਮ. ਐੱਸ. ਯੂ.) ਦੇ ਖੋਜਕਾਰਾਂ ਨੇ ਸ਼ੁਰੂਆਤੀ ਮਨੋਵਿਗਿਆਨ ਕੋਰਸ ਦੇ ਦੌਰਾਨ ਲੈਪਟਾਪ ਦੇ ਇਸਤੇਮਾਲ ਦਾ ਅਧਿਐਨ ਕੀਤਾ ਅਤੇ ਪਾਇਆ ਹੈ ਕਿ ਵਿਦਿਆਰਥੀ ਕਲਾਸ ਦੇ ਕੰਮਾਂ ਤੋਂ ਇਲਾਵਾ ਕਈ ਹੋਰ ਚੀਜ਼ਾਂ ਲਈ ਔਸਤ 37 ਮਿੰਟ ਇੰਟਰਨੈੱਟ ਦਾ ਪ੍ਰਯੋਗ ਕਰਦੇ ਹਨ। ਵਿਦਿਆਰਥੀ ਸੋਸ਼ਲ ਮੀਡੀਆ 'ਤੇ ਮੇਲ ਪੜ੍ਹਨ, ਕੱਪੜੇ ਆਦਿ ਖਰੀਦਣ ਅਤੇ ਵੀਡੀਓ ਦੇਖਣ 'ਚ ਜ਼ਿਆਦਾਤਰ ਸਮਾਂ ਗੁਜਾਰਦੇ ਹਨ। ਖੋਜਕਾਰਾਂ ਨੇ ਪਾਇਆ ਹੈ ਕਿ ਇਸ ਨਾਲ ਐਜੂਕੈਸ਼ਨਲ ਪ੍ਰਦਰਸ਼ਨ ਪ੍ਰਭਾਵਿਤ ਹੁੰਦਾ ਹੈ। ਐੱਮ. ਐੱਸ. ਯੂ. ਮਨੋਵਿਗਿਆਨਿਕ ਦੀ ਐਸੋਸੀਏਟ ਪ੍ਰੋਫੈਸਰ ਅਤੇ ਇਸ ਅਧਿਐਨ ਦੀ ਮੁੱਖ ਲੇਖਿਕਾ ਸੁਜ਼ੈਨ ਰਾਵਿਜਾ ਨੇ ਕਿਹਾ ਹੈ ਕਿ ਇੰਟਰਨੈੱਟ ਦਾ ਇਸਤੇਮਾਲ ਵਿਦਿਆਰਥੀਆਂ ਦੇ ਸਾਲਾਨਾ ਇਮਤਿਹਾਨਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਵਾਲਾ ਇਕ ਮਹੱਤਵਪੂਰਨ ਕਾਰਨ ਹੈ, ਜੋ ਉਨ੍ਹਾਂ ਦੀ ਇੰਟੈਲੀਜੈਂਸ ਅਤੇ ਪ੍ਰੇਰਣਾ ਨੂੰ ਵੀ ਖੋਹ ਲੈਂਦਾ ਹੈ।
ਰਾਵਿਜਾ ਨੇ ਕਿਹਾ ਹੈ ਕਿ ਕਲਾਸ ਦੇ ਕੰਮਾਂ ਤੋਂ ਇਲਾਵਾ ਕਈ ਹੋਰ ਚੀਜ਼ਾਂ ਲਈ ਵਿਦਿਆਰਥੀਆਂ ਦਾ ਇੰਟਰਨੈੱਟ ਨਾਲ ਇਹ ਹਾਨੀਕਾਰਕ ਰਿਸ਼ਤਾ, ਵਿਦਿਆਰਥੀਆਂ ਨੂੰ ਕਲਾਸ 'ਚ ਲੈਪਟਾਪ ਦੇ ਇਸਤੇਮਾਲ ਲਈ ਪ੍ਰੇਰਿਤ ਕਰਨ ਦੀ ਯੋਜਨਾ 'ਤੇ ਵੀ ਸਵਾਲ ਖੜੇ ਕਰਦਾ ਹੈ। ਐੱਮ. ਐੱਸ. ਯੂ. 'ਚ ਮਨੋਵਿਗਿਆਨਿਕ ਦੀ ਐਸੋਸੀਏਟ ਪ੍ਰੋਫੈਸਰ ਅਤੇ ਅਧਿਐਨ ਦੀ ਸਹਿ-ਲੇਖਿਕਾ ਕਿਮਬਰਲੀ ਫੇਨ ਨੇ ਕਿਹਾ ਹੈ ਕਿ ਖੋਜਕਾਰਾਂ ਨੇ ਇਕ ਘੰਟੇ 50 ਮਿੰਟ ਦੇ ਲੈਕਚਰ ਦਾ ਆਯੋਜਨ ਕੀਤਾ ਸੀ, ਜਿਸ 'ਚ 507 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਅਧਿਐਨ 'ਚ 127 ਵਿਦਿਆਰਥੀਆਂ ਨੇ ਹਿੱਸਾ ਲਿਆ। ਅਧਿਐਨ ਸਾਈਕਲਾਜੀਕਲ ਸਾਇੰਸ ਨਾਂ ਦੀ ਇਕ ਕਿਤਾਬ 'ਚ ਪ੍ਰਕਾਸ਼ਿਤ ਕੀਤਾ ਗਿਆ ਹੈ।
ਅਗਲੇ ਸਾਲ LG ਲਾਂਚ ਕਰੇਗਾ 4K HDR Monitors
NEXT STORY