ਆਟੋ ਡੈਸਕ- ਇਟਲੀ ਦੀ ਸੁਪਰਕਾਰ ਕੰਪਨੀ ਲੈਂਬੋਰਗਿਨੀ ਦੀਆਂ ਕਾਰਾਂ ਨੂੰ ਵਿਦੇਸ਼ਾਂ 'ਚ ਹੀ ਨਹੀਂ ਸਗੋਂ ਭਾਰਤ 'ਚ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ। ਹੁਣ ਕੰਪਨੀ ਦੀਆਂ ਕਾਰਾਂ 'ਚ ਦਮਦਾਰ ਇੰਜਣ ਨਹੀਂ ਮਿਲਣਗੇ। ਲੈਂਬੋਰਗਿਨੀ ਜਲਦ ਦਮਦਾਰ ਇੰਜਣ ਨੂੰ ਹਮੇਸ਼ਾ ਲਈ ਬੰਦ ਕਰ ਦੇਵੇਗੀ। ਆਓ ਜਾਣਦੇ ਹਾਂ ਕੰਪਨੀ ਕਿਸ ਇੰਜਣ ਨੂੰ ਹਮੇਸ਼ਾ ਲਈ ਬੰਦ ਕਰਨ ਜਾ ਰਹੀ ਹੈ ਅਤੇ ਆਖਰੀ ਵਾਰ ਇਸਨੂੰ ਕਿਹੜੀਆਂ ਕਾਰਾਂ 'ਚ ਇਸਤੇਮਾਲ ਕੀਤਾ ਗਿਆ।
ਬੰਦ ਹੋਵੇਗਾ ਇਹ ਇੰਜਣ
ਲੈਂਬੋਰਗਿਨੀ ਦੀਆਂ ਸੁਪਰਕਾਰਾਂ 'ਚ V12 ਦਮਦਾਰ ਇੰਜਣ ਨਹੀਂ ਮਿਲੇਗਾ। ਕੰਪਨੀ ਇਸ ਇੰਜਣ ਨੂੰ ਹਮੇਸ਼ਾ ਲਈ ਬੰਦ ਕਰਨ ਜਾ ਰਹੀ ਹੈ। ਇੰਜਣ ਨੂੰ ਬੰਦ ਕਰਨ ਤੋਂ ਪਹਿਲਾਂ ਲੈਂਬੋਰਗਿਨੀ ਦੋ ਕਾਰਾਂ ਨੂੰ ਇਸਦੇ ਨਾਲ ਪੇਸ਼ ਕਰੇਗੀ। ਇਨ੍ਹਾਂ 'ਚ ਕਈ ਖਾਸ ਫੀਚਰਜ਼ ਦਿੱਤੇ ਜਾਣਗੇ। ਇਸ ਦਮਦਾਰ ਇੰਜਣ ਦੀ ਵਰਤੋਂ ਕੰਪਨੀ ਨੇ ਆਪਣੀਆਂ ਕਈ ਕਾਰਾਂ 'ਚ ਕੀਤੀ ਗਈ, ਜਿਨ੍ਹਾਂ 'ਚ ਵੇਨੀਨੋ, ਰੇਵੇਂਟਨ ਵਰਗੀਆਂ ਸੁਪਰਕਾਰਾਂ ਸ਼ਾਮਲ ਹਨ।
ਲੈਂਬੋਰਗਿਨੀ ਦੇ ਸੀ.ਈ.ਓ. ਅਤੇ ਪ੍ਰਧਾਨ ਸਟੀਫਨ ਵਿੰਲਮੈਨ ਨੇ ਕਿਹਾ ਕਿ V12 ਇੰਜਣ ਸਾਡੇ ਇਤਿਹਾਸ ਅਤੇ ਸਾਡੀ ਬਿਹਤਰੀਨ ਸਫਲਤਾ ਦੇ ਸਤੰਭਾਂ 'ਚੋਂ ਇਕ ਹੈ। ਜਿਵੇਂ ਕਿ ਅਸੀਂ ਆਪਣੀ ਰਣਨੀਤੀ ਦੇ ਕੇਂਦਰ 'ਚ ਹਾਈਬ੍ਰਿਡ ਦੇ ਇਕ ਨਵੇਂ ਯੁਗ ਨੂੰ ਅਪਣਾਉਣ ਵੱਲ ਵੱਧ ਰਹੇ ਹਾਂ। ਅਜਿਹੇ 'ਚ ਇਹ ਸੁਭਾਵਿਕ ਰੂਪ ਨਾਲ ਐਸਪੀਰੇਟਿਡ V12 ਦੀ ਵਿਦਾਈ ਲਈ ਅਸੀਂ ਖਾਸ ਤਰੀਕਾ ਅਪਣਾ ਰਹੇ ਹਾਂ, ਜਿਨ੍ਹਾਂ 'ਚ ਅਸੀਂ ਦੋ ਕਾਰਾਂ 'ਚ ਇਸ ਇੰਜਣ ਨੂੰ ਆਖਰੀ ਵਾਰ ਦੇਵਾਂਗੇ।
ChatGPT ਨੂੰ ਟੱਕਰ ਦੇਵੇਗਾ Google Bard, ਇਨ੍ਹਾਂ ਯੂਜ਼ਰਜ਼ ਨੂੰ ਮਿਲ ਰਹੀ ਸਰਵਿਸ
NEXT STORY