ਨਵੀਂ ਦਿੱਲੀ - ਵੋਡਾਫੋਨ ਆਈਡੀਆ (ਵੀ. ਆਈ.) ਨੂੰ 25,000 ਕਰੋੜ ਰੁਪਏ ਦੇ ਕਰਜ਼ਾ ਫੰਡਿੰਗ ਯੋਜਨਾ ’ਚ ਦੇਰੀ ਕਾਰਨ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਪੋਰਟ ਅਨੁਸਾਰ, ਕੰਪਨੀ ’ਤੇ 70,320 ਕਰੋੜ ਰੁਪਏ ਦਾ ਸਮਾਯੋਜਿਤ ਕੁੱਲ ਮਾਲੀਆ (ਏ. ਜੀ. ਆਈ.) ਬਕਾਇਆ ਹੈ ਅਤੇ ਸਤੰਬਰ ’ਚ ਸੁਪਰੀਮ ਕੋਰਟ ਵਲੋਂ ਏ. ਜੀ. ਆਈ. ਬਕਾਏ ’ਤੇ ਪਟੀਸ਼ਨ ਖਾਰਿਜ ਕੀਤੇ ਜਾਣ ਤੋਂ ਬਾਅਦ ਹਾਲਤ ਹੋਰ ਵੀ ਔਖੀ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਭਾਰਤੀ ਮੁੱਕੇਬਾਜ਼ ਨੀਰਜ ਗੋਇਤ ਦੀ ਸ਼ਾਨਦਾਰ ਜਿੱਤ 'ਤੇ ਬਾਗੋ ਬਾਗ ਹੋਈ ਸਾਰਾ ਗੁਰਪਾਲ
ਕੰਪਨੀ ਦੀ ਵਿੱਤੀ ਸਿਹਤ ਸੁਧਾਰਣ ਲਈ ਸਰਕਾਰ ਅਤੇ ਸਹਿ-ਮਾਲਕ ਆਦਿਤਿਆ ਬਿਰਲਾ ਗਰੁੱਪ ਅਤੇ ਵੋਡਾਫੋਨ ਗਰੁੱਪ ਦੀ ਭੂਮਿਕਾ ਅਹਿਮ ਹੋਵੇਗੀ। ਸਰਕਾਰ, ਜਿਸ ਕੋਲ ਵੀ. ਆਈ. ’ਚ 23.15 ਫ਼ੀਸਦੀ ਹਿੱਸੇਦਾਰੀ ਹੈ, ਫੰਡ ਜੁਟਾਉਣ ’ਚ ਮਦਦ ਕਰ ਸਕਦੀ ਹੈ। ਵੀ. ਆਈ. ਨੇ ਮਾਰਚ 2026 ਤੱਕ ਸਰਕਾਰ ਨੂੰ 29,000 ਕਰੋੜ ਰੁਪਏ ਅਤੇ ਮਾਰਚ 2027 ਤੱਕ 43,000 ਕਰੋੜ ਰੁਪਏ ਦਾ ਭੁਗਤਾਣ ਕਰਨਾ ਹੈ, ਜਿਨ੍ਹਾਂ ’ਚੋਂ ਏ. ਜੀ. ਆਈ. ਬਕਾਏ ਦਾ ਭੁਗਤਾਨ ਸਤੰਬਰ 2025 ਤੋਂ ਬਾਅਦ ਸ਼ੁਰੂ ਹੋਵੇਗਾ।
ਕੰਪਨੀ ਨੇ ਨਵੰਬਰ ਤੱਕ ਜ਼ਰੂਰੀ ਫੰਡ ਜੁਟਾਉਣ ਦੀ ਯੋਜਨਾ ਬਣਾਈ ਸੀ ਪਰ ਏ. ਜੀ. ਆਈ. ਪਟੀਸ਼ਨ ਖਾਰਿਜ ਹੋਣ ਤੋਂ ਬਾਅਦ ਇਹ ਪ੍ਰਕਿਰਿਆ ਮੱਠੀ ਪੈ ਸਕਦੀ ਹੈ। ਇਸ ਤੋਂ ਇਲਾਵਾ, ਵੀ. ਆਈ. ਨੂੰ 4-ਜੀ ਅਤੇ 5-ਜੀ ਨੈੱਟਵਰਕ ਦੇ ਵਿਸਥਾਰ ਲਈ ਅਗਲੇ ਤਿੰਨ ਸਾਲਾਂ ’ਚ 50,000-55,000 ਕਰੋੜ ਰੁਪਏ ਦੀ ਪੂੰਜੀਗਤ ਖਰਚਾ ਯੋਜਨਾ ਨੂੰ ਪੂਰਾ ਕਰਨਾ ਹੈ, ਜੋ ਹੁਣ ਸਵਾਲਾਂ ਦੇ ਘੇਰੇ ’ਚ ਹੈ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਸੀਰੀਅਲ 'ਅਨੁਪਮਾ' ਦੇ ਸੈੱਟ 'ਤੇ ਵੱਡਾ ਹਾਦਸਾ, 1 ਦੀ ਮੌਤ
ਸੀ. ਈ. ਓ. ਅਕਸ਼ੇ ਮੂੰਦਰਾ ਨੇ ਕਿਹਾ ਕਿ ਬੈਂਕ ਏ. ਜੀ. ਆਈ. ਬਕਾਏ ’ਤੇ ਰਾਹਤ ਅਤੇ ਬੈਂਕ ਗਾਰੰਟੀ ਮੁਆਫੀ ’ਤੇ ਸਪੱਸ਼ਟਤਾ ਦੀ ਉਮੀਦ ਕਰ ਰਹੇ ਹਨ, ਤਾਂ ਕਿ ਕਰਜ਼ਾ ਦੇਣ ’ਚ ਕੋਈ ਰੁਕਾਵਟ ਨਾ ਆਵੇ। ਕੰਪਨੀ ਕਰਜ਼ੇ ਨੂੰ ਇਕਵਿਟੀ ’ਚ ਬਦਲਣ ਦੇ ਨਾਲ-ਨਾਲ 2022 ਤੋਂ ਪਹਿਲਾਂ ਖਰੀਦੇ ਗਏ ਸਪੈਕਟਰਮ ’ਤੇ ਬੈਂਕ ਗਾਰੰਟੀ ਦੀ ਸ਼ਰਤ ਵੀ ਹਟਾਉਣ ਦੀ ਮੰਗ ਕਰ ਰਹੀ ਹੈ, ਤਾਂ ਜੋ ਉਹ 24,746 ਕਰੋੜ ਰੁਪਏ ਦੀ ਬੈਂਕ ਗਾਰੰਟੀ ਦਬਾਅ ਤੋਂ ਰਾਹਤ ਪਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Curved ਜਾਂ Flat, ਕਿਹੜੀ ਡਿਸਪਲੇ ਵਾਲਾ ਸਮਾਰਟਫੋਨ ਖਰੀਦਣਾ ਹੈ ਸਭ ਤੋਂ ਵਧੀਆ ?
NEXT STORY