ਗੈਜੇਟ ਡੈਸਕ - Vivo ਜਲਦ ਹੀ ਤਕਨਾਲੋਜੀ ਦੀ ਦੁਨੀਆ 'ਚ ਇਕ ਵੱਡਾ ਧਮਾਕਾ ਕਰਨ ਦੀ ਤਿਆਰੀ ਕਰ ਰਿਹਾ ਹੈ। ਸਰੋਤਾਂ ਅਨੁਸਾਰ, ਕੰਪਨੀ ਆਪਣੀ ਫਲੈਗਸ਼ਿਪ X ਸੀਰੀਜ਼ 'ਚ ਇਕ ਨਵਾਂ ਸਮਾਰਟਫੋਨ Vivo X500 Pro Max ਲਾਂਚ ਕਰਨ ਜਾ ਰਹੀ ਹੈ, ਜੋ ਆਪਣੇ ਬਿਹਤਰੀਨ ਕੈਮਰੇ ਅਤੇ ਦਮਦਾਰ ਬੈਟਰੀ ਕਾਰਨ ਚਰਚਾ 'ਚ ਹੈ।
ਸ਼ਾਨਦਾਰ ਕੈਮਰਾ ਸੈੱਟਅੱਪ
ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਰੀਅਰ ਕੈਮਰਾ ਸੈੱਟਅੱਪ ਹੈ। ਰਿਪੋਰਟਾਂ ਮੁਤਾਬਕ ਇਸ 'ਚ 200MP ਦਾ ਟੈਲੀਫੋਟੋ ਪੈਰੀਸਕੋਪ ਕੈਮਰਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਫੋਨ 'ਚ 50MP ਦਾ Sony LOFIC ਮੁੱਖ ਕੈਮਰਾ, 50MP ਅਲਟਰਾ-ਵਾਈਡ ਅਤੇ 50MP ਦਾ ਇਕ ਹੋਰ ਸੈਂਸਰ ਮਿਲਣ ਦੀ ਉਮੀਦ ਹੈ।
8000mAh ਦੀ ਵਿਸ਼ਾਲ ਬੈਟਰੀ
ਵੀਵੋ ਦੇ ਇਸ ਅਪਕਮਿੰਗ ਫੋਨ 'ਚ 8000mAh ਦੀ ਪਾਵਰਫੁੱਲ ਬੈਟਰੀ ਦਿੱਤੀ ਜਾ ਸਕਦੀ ਹੈ, ਜੋ ਲੰਬੇ ਸਮੇਂ ਤੱਕ ਸਾਥ ਨਿਭਾਏਗੀ। ਇਸ ਦੇ ਨਾਲ ਹੀ 120W ਫਾਸਟ ਚਾਰਜਿੰਗ ਅਤੇ 50W ਵਾਇਰਲੈੱਸ ਚਾਰਜਿੰਗ ਦੀ ਸਹੂਲਤ ਵੀ ਮਿਲਣ ਦੀ ਸੰਭਾਵਨਾ ਹੈ।
ਪਾਵਰਫੁੱਲ ਪ੍ਰੋਸੈਸਰ ਅਤੇ ਡਿਸਪਲੇਅ
ਇਹ ਡਿਵਾਈਸ 2nm MediaTek Dimensity ਚਿੱਪਸੈੱਟ (ਸੰਭਾਵਿਤ Dimensity 9600 ਸੀਰੀਜ਼) ਨਾਲ ਲੈਸ ਹੋ ਸਕਦਾ ਹੈ। ਇਸ 'ਚ 6.85 ਇੰਚ ਦੀ LIPO ਡਿਸਪਲੇਅ ਮਿਲੇਗੀ, ਜੋ 2K ਰੈਜ਼ੋਲਿਊਸ਼ਨ ਅਤੇ 144Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰੇਗੀ।
ਨਵਾਂ ਆਪਰੇਟਿੰਗ ਸਿਸਟਮ
ਇਹ ਫੋਨ Android 17 'ਤੇ ਆਧਾਰਿਤ OriginOS 'ਤੇ ਕੰਮ ਕਰੇਗਾ, ਜਿਸ ਨਾਲ ਯੂਜ਼ਰਸ ਨੂੰ ਬਿਲਕੁਲ ਨਵਾਂ ਅਨੁਭਵ ਮਿਲੇਗਾ।
ਕਦੋਂ ਹੋਵੇਗਾ ਲਾਂਚ?
ਜਾਣਕਾਰੀ ਅਨੁਸਾਰ, Vivo X500 Pro Max ਨੂੰ ਅਗਲੇ ਸਾਲ (2027) ਦੀ ਸ਼ੁਰੂਆਤ 'ਚ ਲਾਂਚ ਕੀਤਾ ਜਾ ਸਕਦਾ ਹੈ। ਕੰਪਨੀ ਨੇ ਹਾਲ ਹੀ 'ਚ ਭਾਰਤ 'ਚ Vivo X300 Ultra ਲਾਂਚ ਕੀਤਾ ਹੈ, ਜਿਸ 'ਚ Snapdragon 8 Elite Gen 5 ਚਿੱਪਸੈੱਟ ਅਤੇ 6,600mAh ਦੀ ਬੈਟਰੀ ਦਿੱਤੀ ਗਈ ਹੈ। ਉਸ ਦੇ ਮੁਕਾਬਲੇ X500 Pro Max 'ਚ ਕਾਫੀ ਵੱਡੇ ਅਪਗ੍ਰੇਡ ਦੇਖਣ ਨੂੰ ਮਿਲਣਗੇ।
Siri ਯੂਜ਼ਰਸ ਲਈ ਵੱਡੀ ਖ਼ੁਸ਼ਖ਼ਬਰੀ! Google ਅਤੇ Nvidia ਨਾਲ ਹੱਥ ਮਿਲਾ ਕੇ ਐਪਲ ਕਰ ਰਿਹੈ ਵੱਡੀ ਤਿਆਰੀ
NEXT STORY