ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਭਾਰਤ 'ਚ Vivo V11 Pro ਲਾਂਚ ਕਰ ਦਿੱਤਾ ਹੈ। ਇਹ ਫੋਨ ਮੇਕ ਇਨ ਇੰਡੀਆ ਦੇ ਤਹਿਤ ਬਣਾਇਆ ਜਾਵੇਗਾ। ਇਸ ਨੂੰ ਕੰਪਨੀ ਦੇ ਗ੍ਰੇਟਰ ਨੌਇਡਾ ਯੂਨਿਟ 'ਚ ਮੈਨਿਊਫੈਕਚਰ ਕੀਤਾ ਜਾਵੇਗਾ। ਵੀਵੋ ਵੀ 11 ਪ੍ਰੋ 25,990 ਰੁਪਏ ਦੀ ਕੀਮਤ ਨਾਲ 12 ਸਤੰਬਰ ਨੂੰ ਸੇਲ ਲਈ ਉਪਲੱਬਧ ਹੋਵੇਗਾ।
Vivo V11 Pro ਦੀ ਡਿਸਪਲੇਅ ਤੇ ਡਿਜ਼ਾਈਨ :
ਇਸ ਫੋਨ 'ਚ 6.41 ਇੰਚ ਦੀ ਹੈਲਿਓ ਫੁੱਲਵਿਊ FHD+ ਸੁਪਰ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਸ ਨੂੰ 3ਡੀ ਕਰਵਡ ਡਿਜ਼ਾਈਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਦੇ ਬੇਜ਼ਲਸ 1.6 ਐੱਮ. ਐੱਮ ਦੇ ਹਨ। ਇਸ ਦਾ ਆਸਪੈਕਟ ਰੇਸ਼ਿਓ 19.5:9 ਹੈ। ਨਾਲ ਹੀ ਇਸ ਦੀ ਸਕਰੀਨ ਟੂ ਬਾਡੀ ਰੇਸ਼ਿਓ 91.27 ਫੀਸਦੀ ਹੈ। ਫੋਨ ਨੂੰ ਸਟਾਰੀ ਨਾਈਟ ਕਲਰ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ।
Vivo V11 Pro ਪਰਫਾਰਮੈਂਸ :
ਇਸ ਫੋਨ 'ਚ ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਹ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਹੈ। ਇਸ ਨੂੰ ਅਸਾਨੀ ਨਾਲ ਐਕਸੇਸ ਕੀਤਾ ਜਾ ਸਕਦਾ ਹੈ। ਇਹ ਪਹਿਲਾਂ ਤੋਂ 50 ਫੀਸਦੀ ਜ਼ਿਆਦਾ ਸਟੀਕ ਤੇ 10 ਫੀਸਦੀ ਜ਼ਿਆਦਾ ਤੇਜ਼ ਕੰਮ ਕਰਦਾ ਹੈ। ਫੋਨ 'ਚ ਫੇਸ ਅਨਲਾਕ ਫੀਚਰ ਵੀ ਦਿੱਤਾ ਗਿਆ ਹੈ। ਇਮੋਜੀ ਦੀ ਗੱਲ ਕਰੀਏ ਤਾਂ ਫੋਨ 'ਚ ਫਨਮੋਜੀ ਦਿੱਤੇ ਗਏ ਹਨ। ਫੋਨ 'ਚ 6 ਜੀ. ਬੀ ਰੈਮ ਤੇ 64 ਜੀ. ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਹ ਫੋਨ 14 ਐੱਨ. ਐੱਮ ਐੈੱਲ. ਪੀ. ਪੀ ਕੁਆਲਕਾਮ ਸਨੈਪਡ੍ਰੈਗਨ 660 ਪ੍ਰੋਸੈਸਰ ਨਾਲ ਲੈਸ ਹੈ। ਇਸ'ਚ ਕਰਾਔ 260 ਸੀ. ਪੀ. ਊ ਦਿੱਤਾ ਗਿਆ ਹੈ। ਗਰਾਫਿਕਸ ਲਈ ਫੋਨ 'ਚ ਐਡਰੀਨੋ 512 ਜੀ. ਪੀ. ਯੂ ਮੌਜੂਦ ਹੈ। ਇਸ ਤੋਂ ਇਲਾਵਾ ਗੇਮਿੰਗ ਲਈ ਫੋਨ 'ਚ ਗੇਮ ਮੋਡ 4.0 ਦਿੱਤਾ ਗਿਆ ਹੈ ਜੋ ਯੂਜ਼ਰਸ ਨੂੰ ਬਿਹਤਰ ਗੇਮਿੰਗ ਐਕਸਪੀਰਿਅੰਸ ਦਿੰਦਾ ਹੈ।
Vivo V11 Pro ਕੈਮਰਾ :
ਇਸ ਫੋਨ 'ਚ ਡਿਊਲ ਰੀਅਰ ਕੈਮਰਾ ਦਿੱਤਾ ਗਿਆ ਹੈ। ਇਸ ਦਾ ਪ੍ਰਾਈਮਰੀ ਸੈਂਸਰ 12 ਮੈਗਾਪਿਕਸਲ ਦਾ ਹੈ। ਦੂਜਾ ਸੈਂਸਰ 5 ਮੈਗਾਪਿਕਸਲ ਦਾ ਹੈ। ਇਸ ਦਾ ਪ੍ਰਾਈਮਰੀ ਸੈਂਸਰ ਡਿਊਲ ਪਿਕਸਲ ਤਕਨੀਕ 'ਤੇ ਕੰਮ ਕਰਦਾ ਹੈ। ਇਸ ਨਾਲ ਲੋਅ ਲਾਈਟ 'ਚ ਵੀ ਬਿਹਤਰ ਫੋਟੋਜ਼ ਕੈਪਚਰ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਫਾਸਟ ਆਟੋਫੋਕਸ ਫੀਚਰ ਸਮੇਤ ਏ. ਆਈ ਬੈਕਲਾਈਟ ਐੈੱਚ. ਡੀ. ਆਰ, ਏ. ਆਈ ਫੋਟੋ ਫ੍ਰੇਮਿੰਗ ਤੇ ਸ਼ਾਟ ਰੀਫੋਕਸ ਫੀਚਰ ਵੀ ਮੌਜੂਦ ਹਨ। ਇਸ ਨਾਲ ਫੋਟੋਜ ਨੂੰ ਕਾਫ਼ੀ ਡਿਟੇਲਿੰਗ ਦੇ ਨਾਲ ਲਿਆ ਜਾ ਸਕਦਾ ਹੈ। ਇਹੀ ਨਹੀਂ ਫੋਨ 'ਚ ਏ. ਆਈ ਸੀਨ ਰਿਕੋਗਨੀਸ਼ਨ ਫੀਚਰ ਵੀ ਦਿੱਤਾ ਗਿਆ ਹੈ ਜੋ ਹਰ ਤਰ੍ਹਾਂ ਦੀ ਫੋਟੋਜ਼ ਲੈਣ 'ਚ ਸਮਰੱਥਾਵਾਨ ਹੈ। ਫਰੰਟ ਸੈਂਸਰ ਦੀ ਗੱਲ ਕਰੀਏ ਤਾਂ ਫੋਨ 'ਚ 25 ਮੈਗਾਪਿਕਸਲ ਦਾ ਏ. ਆਈ ਕੈਮਰਾ ਦਿੱਤਾ ਗਿਆ ਹੈ। ਇਸ ਦੇ ਫਰੰਟ ਕੈਮਰੇ ਦੇ ਨਾਲ ਏ. ਆਈ ਫੇਸ ਸ਼ੇਪਿੰਗ ਫੀਚਰ, ਏ. ਆਈ ਸੈਲਫੀ ਲਾਈਟਨਿੰਗ ਮੋਡ ਜਿਹੇ ਫੀਚਰਸ ਦਿੱਤੇ ਗਏ ਹਨ।
ਬੈਟਰੀ :
ਫੋਨ ਨੂੰ ਪਾਵਰ ਦੇਣ ਲਈ ਡਿਊਲ ਇੰਜਣ ਫਾਸਟ ਚਾਰਜਿੰਗ ਦੇ ਨਾਲ 3400 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ।
ਨਵੀਂ ਐਂਡ੍ਰਾਇਡ 9.0 Pie ਨੂੰ ਲੈ ਕੇ ਅੱਜ ਕੁਝ ਵੱਡੇ ਐਲਾਨ ਕਰ ਸਕਦੀ ਹੈ ਸ਼ਾਓਮੀ
NEXT STORY