ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਜਲਦ ਹੀ ਆਪਣੇ ਨਵੇਂ ਸਮਾਰਟਫੋਨ Vivo V19 ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕਰਨ ਵਾਲੀ ਹੈ। ਅਧਿਕਾਰਤ ਲਾਂਚ ਤੋਂ ਪਹਿਲਾਂ ਫੋਨ ਦੀ ਕੀਮਤ ਅਤੇ ਫੀਚਰਜ਼ ਦਾ ਖੁਲਾਸਾ ਹੋ ਗਿਆ ਹੈ। ਇਸ ਫੋਨ ਨੂੰ ਭਾਰਤ ’ਚ ਸਨੈਪਡ੍ਰੈਗਨ 712 ਪ੍ਰੋਸੈਸਰ ਅਤੇ ਡਿਊਲ ਪੰਚ-ਹੋਲ ਕੈਮਰੇ ਦੇ ਨਾਲ ਲਿਆਇਆ ਜਾਵੇਗਾ। ਜਦਕਿ ਇੰਡੋਨੇਸ਼ੀਆ ’ਚ ਇਸ ਨੂੰ ਸਨੈਪਡ੍ਰੈਗਨ 675 ਪ੍ਰੋਸੈਸਰ ਅਤੇ ਸਿੰਗਲ ਪੰਚ-ਹੋਲ ਕੈਮਰੇ ਨਾਲ ਲਾਂਚ ਕੀਤਾ ਗਿਆ ਹੈ।
Vivo V19 ਦੀ ਕੀਮਤ
ਵੀਵੋ ਆਪਣੇ ਨਵੇਂ ਵੀ19 ਸਮਾਰਟਫੋਨ ਨੂੰ ਭਾਰਤ ’ਚ ਲਗਭਗ 25,000 ਰੁਪਏ ਦੀ ਕੀਮਤ ’ਚ ਲਾਂਚ ਕਰ ਸਕਦੀ ਹੈ। ਦੱਸ ਦੇਈਏ ਕਿ ਮੋਬਾਇਲ ਫੋਨਜ਼ ’ਤੇ ਭਾਰਤ ’ਚ ਜੀ.ਐੱਸ.ਟੀ. ਰੇਟ 12 ਫੀਸਦੀ ਤੋਂ ਵਧਾ ਕੇ 18 ਫੀਸਦੀ ਹੋ ਗਿਆ ਹੈ, ਇਸ ਲਈ ਫੋਨ ਦੀ ਕੀਮਤ ’ਚ ਥੋੜ੍ਹਾ ਫਰਕ ਆ ਸਕਦਾ ਹੈ।
Vivo V19 ਦੇ ਫੀਚਰਜ਼
ਡਿਸਪਲੇਅ – 6.44 ਇੰਚ ਫੁਲ-ਐੱਚ.ਡੀ.+, ਡਿਊਲ ਆਈਵਿਊ,, ਸੁਪਰ ਅਮੋਲੇਡ
ਪ੍ਰੋਸੈਸਰ – 2.3Ghz ਆਕਟਾ-ਕੋਰ ਸਨੈਪਡ੍ਰੈਗਨ 712
ਰੈਮ – 8 ਜੀ.ਬੀ.
ਸਟੋਰੇਜ – 128 ਜੀ.ਬੀ./256 ਜੀ.ਬੀ.
ਕਾਰਡ ਸੁਪੋਰਟ – 256 ਜੀ.ਬੀ.
ਰੀਅਰ ਕੈਮਰਾ – 48+8MP+2+2
ਫਰੰਟ ਕੈਮਰਾ – 32MP+8MP
ਬੈਟਰੀ – 4500mAh
ਓ.ਐੱਸ. – ਐਂਡਰਾਇਡ 10 ’ਤੇ ਆਧਾਰਿਤ ਫਨਟਚ ਓ.ਐੱਸ. 10
ਕੁਨੈਕਟੀਵਿਟੀ – Wi-Fi, ਬਲੂਟੁੱਥ 5.0, 4ਜੀ ਅਤੇ ਟਾਈਪ-ਸੀ ਪੋਰਟ
ਭਾਰ – 186.5 ਗ੍ਰਾਮ
Voda-Idea ਦੇ 2 ਧਾਂਸੂ ਪਲਾਨ, ਫ੍ਰੀ ਕਾਲਿੰਗ ਨਾਲ ਮਿਲੇਗਾ 8GB ਤਕ ਡਾਟਾ
NEXT STORY