ਗੈਜੇਟ ਡੈਸਕ– ਵੀਵੋ ਨੇ ਡਿਊਲ ਸੈਲਫੀ ਕੈਮਰੇ ਨਾਲ ਆਪਣੇ V20 Pro 5G ਸਮਾਰਟਫੋਨ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਸਨੈਪਡ੍ਰੈਗਨ 765G ਪ੍ਰੋਸੈਸਰ ਅਤੇ 33 ਵਾਟ ਫਾਸਟ ਚਾਰਜਿੰਗ ਦੀ ਸੁਪੋਰਟ ਨਾਲ ਲਿਆਇਆ ਗਿਆ ਹੈ। ਵੀਵੋ ਇੰਡੀਆ ਦੇ ਡਾਇਰੈਕਟਰ ਨਿਪੁਨ ਮਾਰੀਆ ਨੇ ਫੋਨ ਦੀ ਲਾਂਚਿੰਗ ’ਤੇ ਕਿਹਾ ਕਿ ਇਕ ਗਲੋਬਲ ਤਕਨੀਕੀ ਬ੍ਰਾਂਡ ਦੇ ਰੂਪ ਚ ਅਸੀਂ ਇਨੋਵੇਸ਼ਨ ਦੀਆਂ ਸੀਮਾਵਾਂ ਤੋਂ ਅੱਗੇ ਵਧਣ ’ਚ ਵਿਸ਼ਵਾਸ ਕਰਦੇ ਹਾਂ। ਅਸੀਂ ਵੀਵੋ ਵੀ20 ਸੀਰੀਜ਼ ਦਾ ਵਿਸਤਾਰ ਕਰਕੇ ਕਾਫੀ ਉਤਸ਼ਾਹਿਤ ਹਾਂ। ਭਵਿੱਖ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਅਸੀਂ ਵੀਵੋ ਵੀ20 ਪ੍ਰੋ ਨੂੰ ਸ਼ਾਨਦਾਰ ਕੈਮਰੇ ਨਾਲ ਲੈ ਕੇ ਆਏ ਹਾਂ।
ਇਹ ਵੀ ਪੜ੍ਹੋ– ਸਾਵਧਾਨ! ਸ਼ਾਓਮੀ ਦਾ ਨਵਾਂ ਪ੍ਰੋਡਕਟ ਖ਼ਰੀਦਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ
ਕੀਮਤ
ਵੀਵੋ ਵੀ20 ਪ੍ਰੋ ਨੂੰ ਭਾਰਤ ’ਚ ਇਕ ਹੀ ਮਾਡਲ ’ਚ ਲਾਂਚ ਕੀਤਾ ਗਿਆ ਹੈ ਜਿਸ ਦੀ ਕੀਮਤ 29,990 ਰੁਪਏ ਹੈ। ਇਸ ਫੋਨ ਨੂੰ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਨਾਲ ਮਿਡਨਾਈਟ ਜੈਜ਼ ਅਤੇ ਸਨਸੈੱਟ ਮੈਲੋਡੀ ਰੰਗ ’ਚ ਖ਼ਰੀਦਿਆ ਜਾ ਸਕੇਗਾ।
ਇਹ ਵੀ ਪੜ੍ਹੋ– ਐਪਲ ਨੇ ਆਈਫੋਨ ਦੇ ਇਸ ਫੀਚਰ ਨੂੰ ਲੈ ਕੇ ਬੋਲਿਆ ਝੂਠ, ਲੱਗਾ ਕਰੋੜਾਂ ਦਾ ਜੁਰਮਾਨਾ
ਫੀਚਰਜ਼
ਵੀਵੋ ਵੀ20 ਪ੍ਰੋ ’ਚ ਐਂਡਰਾਇਡ 11 ਆਧਾਰਿਤ ਫਨਟਚ ਓ.ਐੱਸ. 11 ਦਿੱਤਾ ਗਿਆ ਹੈ। ਫੋਨ ’ਚ 6.44 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਡਿਸਪਲੇਅ ਦੀ ਕੁਆਲਿਟੀ ਅਮੋਲੇਡ ਹੈ। ਫੋਨ ’ਚ ਕੁਆਲਕਾਮ ਦਾ ਸਨੈਪਡ੍ਰੈਗਨ 765ਜੀ ਪ੍ਰੋਸੈਸਰ ਦਿੱਤਾ ਗਿਆ ਹੈ ਜੋ ਕਿ ਇਕ ਆਕਟਾ-ਕੋਰ 5ਜੀ ਪ੍ਰੋਸੈਸਰ ਹੈ। ਫੋਨ ’ਚ 8 ਜੀ.ਬੀ. ਰੈਮ ਨਾਲ 128 ਜੀ.ਬੀ. ਸਟੋਰੇਜ ਮਿਲੇਗੀ।
ਇਹ ਵੀ ਪੜ੍ਹੋ– Vi ਦਾ ਨਵਾਂ ਪਲਾਨ, 150GB ਡਾਟਾ ਤੇ ਅਨਲਿਮਟਿਡ ਕਾਲਿੰਗ ਸਮੇਤ ਮਿਲਣਗੇ ਇਹ ਫਾਇਦੇ
ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਮੈਨ ਲੈੱਨਜ਼ 64 ਮੈਗਾਪਿਕਸਲ ਦਾ ਸੈਮਸੰਗ ISOCELL GW1 ਸੈਂਸਰ ਹੈ ਜਿਸ ਦਾ ਅਪਰਚਰ f/1.89 ਹੈ। ਉਥੇ ਹੀ ਦੂਜਾ ਨੈੱਲਜ਼ 8 ਮੈਗਾਪਿਕਸਲ ਦਾ f/2.2 ਅਪਰਚਰ ਵਾਲਾ ਅਲਟਰਾ ਵਾਈਡ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੋਨੋਕ੍ਰੋਮ ਲੈੱਨਜ਼ ਹੈ ਜਿਸ ਦਾ ਅਪਰਚਰ f2.4 ਹੈ। ਫੋਨ ’ਚ ਡਿਊਲ ਸੈਲਫੀ ਕੈਮਰਾ ਦਿੱਤਾ ਗਿਆ ਹੈ ਜਿਸ ਵਿਚ ਮੇਨ ਲੈੱਨਜ਼ 44 ਮੈਗਾਪਿਕਸਲ ਦਾ ਅਤੇ ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਹੈ।
ਇਹ ਵੀ ਪੜ੍ਹੋ– ਸਰਕਾਰ ਦੇ ਇਸ ਫੈਸਲੇ ਨਾਲ ਗੱਡੀਆਂ ਦੀ ਚੋਰੀ ’ਤੇ ਲੱਗੇਗੀ ਰੋਕ, ਲਾਪਰਵਾਹੀ ਕਰਨ ’ਤੇ ਹੋਵੇਗੀ ਜੇਲ
ਵੀਵੋ ਦੇ ਇਸ ਫੋਨ ’ਚ 4,000mAh ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 33 ਵਾਟ ਦੀ ਫਲੈਸ਼ ਚਾਰਜ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਕੁਨੈਕਟੀਵਿਟੀ ਲਈ ਇਸ ਵਿਚ 5ਜੀ, 4ਜੀ ਐੱਲ.ਟੀ.ਈ., 3.5 ਐੱਮ.ਐੱਮ. ਦਾ ਹੈੱਡਫੋਨ ਜੈੱਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਮਿਲੇਗਾ। ਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।
Nissan Magnite ਭਾਰਤ ’ਚ ਲਾਂਚ, ਕੀਮਤ 4.99 ਲੱਖ ਰੁਪਏ ਤੋਂ ਸ਼ੁਰੂ, ਜਾਣੋ ਖੂਬੀਆਂ
NEXT STORY