ਗੈਜੇਟ ਡੈਸਕ– ਵੀਵੋ ਦੀ ਵੀ23 ਸੀਰੀਜ਼ਸਦਾਬਹਾਰ ਸੀਰੀਜ਼ ਹੈ। ਇਸ ਸੀਰੀਜ਼ ਤਹਿਤ ਕਈ ਫੋਨ ਲਾਂਚ ਹੋਏ ਹਨ। ਇਸ ਸੀਰੀਜ਼ ਦਾ ਇਕ ਫੋਨ Vivo V23e 5G ਹੈ ਜੋ ਫਿਲਹਾਲ 5 ਹਜ਼ਾਰ ਰੁਪਏ ਸਸਤਾ ਮਿਲ ਰਿਹਾ ਹੈ। ਦਰਅਸਲ, ਵੀਵੋ ਨੇ Vivo V23e 5G ’ਤੇ ਸਮਰ ਸਪੈਸ਼ਲ ਆਫਰ ਤਹਿਤ 5 ਹਜ਼ਾਰ ਰੁਪਏ ਕੈਸ਼ਬੈਕ ਦੇਣ ਦਾ ਐਲਾਨ ਕੀਤਾ ਹੈ। Vivo V23e 5G ਨੂੰ ਹਾਲ ਹੀ ’ਚ ਭਾਰਤ ’ਚ ਐਮੋਲੇਡ ਡਿਸਪਲੇਅ ਅਤੇ ਮੀਡੀਆਟੈੱਕ ਡਾਈਮੈਂਸਿਟੀ ਪ੍ਰੋਸੈਸਰ ਨਾਲ ਲਾਂਚ ਕੀਤਾ ਗਿਆ ਸੀ।
Vivo V23e 5G ਦੀ ਨਵੀਂ ਕੀਮਤ
Vivo V23e 5G ਦੀ ਕੀਮਤ 25,990 ਰੁਪਏ ਹੈ ਅਤੇ ਇਸਨੂੰ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ’ਚ ਮਿਡਨਾਈਟ ਬਲਿਊ ਅਤੇ ਸਨਸ਼ਾਈਨ ਗੋਲਡ ਰੰਗ ’ਚ ਖਰੀਦਿਆ ਜਾ ਸਕੇਗਾ। 10 ਮਈ ਤਕ ਸਮਰ ਸਪੈਸ਼ਲ ਆਫਰ ਤਹਿਤ ਜੇਕਰ ਤੁਸੀਂ ICICI ਕਾਰਡ, IDFC ਕਾਰਡ, One ਕਾਰਡ ਅਤੇ SBI ਬੈਂਕ ਦੇ ਕਾਰਡ ਰਾਹੀਂ ਪੇਮੈਂਟ ਕਰਦੇ ਹੋ ਤਾਂ ਤੁਹਾਨੂੰ 5000 ਰੁਪਏ ਦਾ ਕੈਸ਼ਬੈਕ ਮਿਲੇਗਾ ਜਿਸਤੋਂ ਬਾਅਦ ਫੋਨ ਦੀ ਪ੍ਰਭਾਵੀ ਕੀਮਤ 20,990 ਰੁਪਏ ਹੋ ਜਾਵੇਗੀ। ਫੋਨ ਨੂੰ ਵੀਵੋ ਦੇ ਆਨਲਾਈਨ ਸਟੋਰ ਤੋਂ ਖਰੀਦਿਆ ਜਾ ਸਕੇਗਾ।
Vivo V23e 5G ਦੇ ਫੀਚਰਜ਼
Vivo V23e 5G ’ਚ ਐਂਡਰਾਇਡ 12 ਆਧਾਰਿਤ ਫਨਟੱਚ ਓ.ਐੱਸ. 12 ਹੈ। ਇਸ ਵਿਚ 6.44 ਇੰਚ ਦੀ ਫੁਲ ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 1080X2400 ਪਿਕਸਲ ਹੈ। ਇਸ ਵਿਚ ਮੀਡੀਆਟੈੱਕ ਡਾਈਮੈਂਸਿਟੀ 810 ਪ੍ਰੋਸੈਸਰ, 8 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਤਕ ਦੀ ਸਟੋਰੇਜ ਮਿਲੇਗੀ।
ਫੋਨ ’ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਹੈ। ਸੈਲਫੀ ਲਈਫੋਨ ’ਚ 44 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
Vivo V23e 5G ’ਚ 5ਜੀ, 4ਜੀ LTE, ਡਿਊਲ ਬੈਂਡ ਵਾਈ-ਫਾਈ, ਬਲੂਟੁੱਥ V5.1, GPS/A-GPS ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਮਿਲੇਗਾ। ਫੋਨ ’ਚ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੈ। Vivo V23e 5G ’ਚ 4500mAh ਦੀ ਬੈਟਰੀ ਹੈ ਜਿਸਦੇ ਨਾਲ 44 ਵਾਟ ਦੀ ਫਲੈਸ਼ ਚਾਰਜ ਫਾਸਟ ਚਾਰਜਿੰਗ ਸਪੋਰਟ ਹੈ।
ਐਪਲ ਨੇ ਭਾਰਤੀ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਹੁਣ ਕ੍ਰੈਡਿਟ ਤੇ ਡੈਬਿਟ ਕਾਰਡ ਰਾਹੀਂ ਨਹੀਂ ਹੋਵੇਗੀ ਪੇਮੈਂਟ
NEXT STORY