ਗੈਜੇਟ ਡੈਸਕ– ਚੀਨ ਦੀ ਮੋਬਾਇਲ ਨਿਰਮਾਤਾ ਕੰਪਨੀ ਵੀਵੋ ਨੇ ਚੀਨ ’ਚ Vivo X23 ਦੇ ਨਵੇਂ ਵੇਰੀਐਂਟ Vivo X23 Star Edition ਨੂੰ ਲਾਂਚ ਕਰ ਦਿੱਤਾ ਹੈ। Vivo X23 Star Edition ਨੂੰ ਲਾਲ ਰੰਗ ਦੇ ਗ੍ਰੇਡੀਐਂਟ ਫਿਨਿਸ਼ ਅਤੇ ਵਰਟਿਕਲ ਸਟ੍ਰਾਇਪ ਦੇ ਨਾਲ ਲਾਂਚ ਕੀਤਾ ਗਿਆ ਹੈ। ਦੱਸ ਦੇਈਏ ਕਿ ਰੰਗ ਤੋਂ ਇਲਾਵਾ ਕੀਮਤ, ਫੀਚਰਸ ਅਤੇ ਸਪੈਸੀਫਿਕੇਸ਼ਨ ’ਚ ਕੋਈ ਅੰਤਰ ਨਹੀਂ ਹੈ।
ਕੀਮਤ
ਚੀਨੀ ਮਾਰਕੀਟ ’ਚ Vivo X23 Star Edition ਦੀ ਕੀਮਤ 3,498 ਚੀਨੀ ਯੁਆਨ (ਕਰੀਬ 37,100 ਰੁਪਏ) ਹੈ। ਦੱਸ ਦੇਈਏ ਕਿ ਇਸ ਕੀਮਤ ’ਚ ਹੀ Vivo X23 ਨੂੰ ਵੀ ਲਾਂਚ ਕੀਤਾ ਗਿਆ ਸੀ। ਚੀਨ ’ਚ Vivo X23 Star Edition ਦੀ ਪ੍ਰੀ-ਬੁਕਿੰਗ ਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ ਸ਼ੁਰੂ ਹੋ ਚੁੱਕੀ ਹੈ। ਵੀਵੋ ਬ੍ਰਾਂਡ ਦਾ ਇਹ ਫੋਨ 3 ਨਵੰਬਰ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। ਵੀਵੋ ਐਕਸ 23 ਨੂੰ 5 ਵੱਖ-ਵੱਖ ਰੰਗਾਂ ’ਚ ਲਾਂਚ ਕੀਤਾ ਜਾ ਚੁੱਕਾ ਹੈ ਪਰ ਹੁਣ ਸਟਾਰ ਐਡੀਸ਼ਨ ਇਕ ਅਲੱਗ ਰੰਗ ’ਚ ਆਏਗਾ।
Vivo X23 Star Edition ਦੇ ਫੀਚਰਸ
ਨਵੇਂ ਕਲਰ ਆਪਸ਼ਨ ਤੋਂ ਇਲਾਵਾ Vivo X23 Star Edition ਦੇ ਫੀਚਰਸ Vivo X23 ਨਾਲ ਮਿਲਦੇ-ਜੁਲਦੇ ਹਨ। ਡਿਊਲ ਸਿਮ Vivo X23 Star Edition ਐਂਡਰਾਇਡ 8.1 ਓਰੀਓ ’ਤੇ ਆਧਾਰਿਤ ਫਨਟੱਚ ਓ.ਐੱਸ. ’ਤੇ ਚੱਲਦਾ ਹੈ। ਇਸ ਵਿਚ 6.41-ਇੰਚ ਦੀ ਫੁੱਲ-ਐੱਚ.ਡੀ. + (1080x2340 ਪਿਕਸਲ) ਸੁਪਰ ਐਮੋਲੇਡ ਡਿਸਪਲੇਅ ਹੈ। ਇਸ ਵਿਚ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 670 ਪ੍ਰੋਸੈਸਰ ਹੈ ਜਿਸ ਦੀ ਕਲਾਕ ਸਪੀਡ 2.0 ਗੀਗਾਹਰਟਜ਼ ਹੈ। ਜੁਗਲਬੰਦੀ ਲਈ 8 ਜੀ.ਬੀ. ਰੈਮ ਹੈ।
ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ 12 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ 13 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਹੈ। ਇਹ 125 ਡਿਗਰੀ ਸੁਪਰ ਵਾਈਡ-ਐਂਗਲ ਲੈਂਜ਼ ਨਾਲ ਆਉਂਦਾ ਹੈ। ਫੋਨ ਦੇ ਫਰੰਟ ’ਚ 12 ਮੈਗਾਪਿਕਸਲ ਦਾ ਕੈਮਰਾ ਹੈ। ਫੋਨ ਦੀ ਇਨਬਿਲਟ ਸਟੋਰੇਜ 128 ਜੀ.ਬੀ. ਹੈ। ਫੋਨ ਨੂੰ ਪਾਵਰ ਦੇਣ ਲਈ 3400mAh ਦੀ ਬੈਟਰੀ ਹੈ।
4,030 mAh ਦੀ ਵੱਡੀ ਬੈਟਰੀ ਤੇ ਡਿਊਲ ਰੀਅਰ ਕੈਮਰੇ ਨਾਲ Vivo Y93 ਲਾਂਚ, ਜਾਣੋ ਕੀਮਤ
NEXT STORY