ਵਾਸ਼ਿੰਗਟਨ/ਕਰਾਚੀ- ਅਮਰੀਕਾ ਨੇ ਪਾਕਿਸਤਾਨ ਦੇ ਕਰਾਚੀ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਸੁਰੱਖਇਆ ਨੂੰ ਲੈ ਕੇ ਹਾਈ ਅਲਰਟ ਜਾਰੀ ਕੀਤਾ ਹੈ। ਰਿਪੋਰਟਾਂ ਮੁਤਾਬਕ, ਬਲੋਚ ਵਿਦਰੋਹੀ ਸਮੂਹਾਂ ਵੱਲੋਂ ਚੀਨੀ ਨਾਗਰਿਕਾਂ ਅਤੇ ਚੀਨ ਨਾਲ ਜੁੜੇ ਪ੍ਰਾਜੈਕਟਾਂ (ਜਿਵੇਂ- ਬੰਦਰਗਾਹ, ਨਿਰਮਾਣ, ਊਰਜਾ ਪ੍ਰਾਜੈਕਟਾਂ ਆਦਿ) ਨੂੰ ਨਿਸ਼ਾਨਾ ਬਣਾਏ ਜਾਣ ਦਾ ਖਦਸ਼ਾ ਹੈ।
ਖੁਫੀਆ ਸੂਤਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਬਲੋਚ 'ਫਿਦਾਇਨ' ਯਾਨੀ ਆਤਮਘਾਤੀ ਹਮਲਾਵਰ ਕਿਸੇ ਵੀ ਸਮੇਂ ਹਮਲਾ ਕਰ ਸਕਦੇ ਹਨ। ਇਸ ਕਾਰਨ ਅਮਰੀਕੀ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਕਰਾਚੀ ਅਤੇ ਉਸਦੇ ਨਜ਼ਦੀਕੀ ਇਲਾਕਿਆਂ 'ਚ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।
ਬਲੋਚ ਵਿਦਰੋਹੀ ਸਮੂਹ ਲੰਬੇ ਸਮੇਂ ਤੋਂ ਪਾਕਿਸਤਾਨ 'ਚ ਚੀਨ ਦੀ ਮੌਜੂਦਗੀ ਅਤੇ ਨਿਵੇਸ਼ ਦਾ ਵਿਰੋਧ ਕਰਦੇ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਪ੍ਰਾਜੈਕਟਾਂ ਨਾਲ ਸਥਾਨਕ ਲੋਕਾਂ ਨੂੰ ਫਾਇਦਾ ਨਹੀਂ ਹੁੰਦਾ ਅਤੇ ਉਨ੍ਹਾਂ ਦੇ ਸਾਧਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਬਲੋਚਿਸਤਾਨੀਆਂ ਨੇ ਪਾਕਿਸਤਾਨ ’ਚ ਤੇਲ ਭੰਡਾਰ ਵਿਕਸਿਤ ਕਰਨ ਦੇ ਅਮਰੀਕੀ ਸਮਝੌਤੇ ਦੀ ਕੀਤੀ ਆਲੋਚਨਾ
NEXT STORY