ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਆਪਣੇ ਨਵੇਂ ਸਮਰਟਫੋਨ Vivo Y21T ਨੂੰ ਇੰਡੋਨੇਸ਼ੀਆ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਵਾਟਰਡ੍ਰੋਪ ਨੌਚ ਡਿਸਪਲੇਅ ਅਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਲਿਆਇਆ ਗਿਆ ਹੈ। ਇਸ ਫੋਨ ’ਚ ਸਨੈਪਡ੍ਰੈਗਨ 680 ਪ੍ਰੋਸੈਸਰ ਅਤੇ 18 ਵਾਟ ਫਾਸਟ ਚਾਰਜਿੰਗ ਦੀ ਸਪੋਰਟ ਮਿਲਦੀ ਹੈ। ਰਿਪੋਰਟ ਮੁਤਾਬਕ, ਇਸ ਨੂੰ ਅਗਲੇ ਹਫਤੇ ਭਾਰਤ ’ਚ ਲਾਂਚ ਕੀਤਾ ਜਾਵੇਗਾ।
ਕੀਮਤ
Vivo Y21T ਨੂੰ IDR 3,099,000 (ਕਰੀਬ 16,200 ਰੁਪਏ) ’ਚ ਲਾਂਚ ਕੀਤਾ ਗਿਆ ਹੈ। ਇਸ ਫੋਨ ਨੂੰ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਨਾਲ ਲਿਆਇਆ ਗਿਆ ਹੈ। ਗਾਹਕ ਇਸ ਨੂੰ ਮਿਡਨਾਈਟ ਬਲਿਊ ਅਤੇ ਪਰਲ ਵਾਈਟ ਰੰਗ ’ਚ ਖਰੀਦ ਸਕਣਗੇ।
Vivo Y21T ਦੇ ਫੀਚਰਜ਼
ਡਿਸਪਲੇਅ - 6.5 ਇੰਚ ਦੀ HD+, ਰੈਜ਼ੋਲਿਊਸ਼ਨ 720x1600 ਪਿਕਸਲਸ
ਪ੍ਰੋਸੈਸਰ - ਸਨੈਪਡ੍ਰੈਗਨ 680
ਓ.ਐੱਸ. - ਐਂਡਰਾਇਡ 11 ’ਤੇ ਆਧਾਰਿਤ ਫਨਟੱਚ ਓ.ਐੱਸ. 12
ਰੀਅਰ ਕੈਮਰਾ - 50MP (ਪ੍ਰਾਈਮਰੀ ਸੈਂਸਰ) + 2MP (ਮੈਕ੍ਰੋ ਲੈੱਨਜ਼) + 2MP (ਡੈਪਥ ਸੈਂਸਰ)
ਫਰੰਟ ਕੈਮਰਾ - 8MP
ਬੈਟਰੀ - 5000mAh, 18W ਦੀ ਫਾਸਟ ਚਾਰਜਿੰਗ ਦੀ ਸਪੋਰਟ
ਕੁਨੈਕਟੀਵਿਟੀ - 4G LTE, Wi-Fi, GPS, ਬਲੂਟੁੱਥ ਅਤੇ ਹੈੱਡਫੋਨ ਜੈੱਕ
Noise ਨੇ ਲਾਂਚ ਕੀਤੀ Body Temperature ਮਾਪਣ ਵਾਲੀ ਵਾਚ, ਜਾਣੋ ਕੀਮਤ
NEXT STORY