ਗੈਜੇਟ ਡੈਸਕ– ਨੌਇਜ਼ ਨੇ ਨਵੇਂ ਸਾਲ ਦੇ ਸ਼ੁਰੂ ਹੁੰਦੇ ਹੀ ਆਪਣੀ ਕਿਫਾਇਤੀ ਸਮਾਰਟਵਾਚ Noise ColorFit Caliber ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਸਦੇ ਡਿਜ਼ਾਇਨ ਨੂੰ ਬਹੁਤ ਹੀ ਆਕਰਸ਼ਕ ਬਣਾਇਆ ਗਿਆ ਹੈ ਅਤੇ ਇਸ ਵਿਚ ਟੀ.ਐੱਫ.ਟੀ. ਡਿਸਪਲੇਅ ਮਿਲਦੀ ਹੈ। ਨਾਲ ਹੀ ਇਸ ਵਾਚ ’ਚ 150 ਤੋਂ ਜ਼ਿਆਦਾ ਵਾਚ ਫੇਸਿਸ ਦਿੱਤੇ ਗਏ ਹਨ ਯਾਨੀ ਤੁਸੀਂ ਰੋਜ਼ ਵਾਚ ਫੇਸ ਨੂੰ ਬਦਲ ਸਕੋਗੇ, ਜਿਸ ਨਾਲ ਤੁਹਾਨੂੰ ਵੱਖਰਾ ਹੀ ਅਨੁਭਵ ਮਿਲੇਗਾ। ਇਸ ਵਿਚ ਸਰੀਰ ਦਾ ਤਾਪਮਾਨ (Body Temperature) ਮਾਪਣ ਵਰਗੇ ਆਧੁਨਿਕ ਫੀਚਰ ਦੀ ਵੀ ਸੁਵਿਧਾ ਦਿੱਤੀ ਗਈ ਹੈ।
ਕੀਮਤ
Noise ColorFit Caliber ਦੀ ਅਸਲ ਕੀਮਤ 3,999 ਰੁਪਏ ਹੈ ਪਰ ਕੰਪਨੀ ਨੇ ਸਪੈਸ਼ਲ ਨਿਊ ਈਅਰ ਆਫਰ ਤਹਿਤ ਇਸ ਨੂੰ ਸਿਰਫ 1,999 ਰੁਪਏ ’ਚ ਉਪਲੱਬਧ ਕਰਨ ਦਾ ਫੈਸਲਾ ਕੀਤਾ ਹੈ। ਗਾਹਕ ਇਸ ਨੂੰ ਕਾਲੇ, ਹਰੇ, ਨੀਲੇ, ਲਾਲ, ਚਿੱਟੇ ਅਤੇ ਗ੍ਰੇਅ ਰੰਗ ਦੇ ਨਾਲ 6 ਜਨਵਰੀ ਤੋਂ ਫਲਿਪਕਾਰਟ ਤੋਂ ਖਰੀਦ ਸਕਣਗੇ।
ਕੁਝ ਖਾਸ ਫੀਚਰਜ਼
- ਇਸ ਵਾਚ ’ਚ 1.69 ਇੰਚ ਦੀ ਟੱਚ (ਟੀ.ਐੱਫ.ਟੀ.) ਡਿਸਪਲੇਅ ਮਿਲਦੀ ਹੈ।
- Noise ColorFit Caliber ਸਮਾਰਟਵਾਚ ’ਚ 150 ਤੋਂ ਜ਼ਿਆਦਾ ਕਲਾਊਡ ਵਾਚ ਫੇਸਿਜ਼ ਦੀ ਸੁਵਿਧਾ ਦਿੱਤੀ ਗਈ ਹੈ।
- ਕੰਪਨੀ ਦਾ ਦਾਅਵਾ ਹੈ ਕਿ ਇਸ ਵਿਚ ਦਿੱਤੀ ਗਈ ਹੈ ਬੈਟਰੀ 15 ਦਿਨਾਂ ਦਾ ਬੈਕਅਪ ਦੇਵੇਗੀ।
- ਇਸ ਵਾਚ ’ਚ ਸਟਰੈੱਸ, 24x7 ਹਾਰਟ-ਰੇਟ ਮਾਨੀਟਰਿੰਗ ਅਤੇ ਸਲੀਪ ਟ੍ਰੈਕਰ ਵਰਗੀਆਂ ਸੁਵਿਧਾਵਾਂ ਮਿਲਦੀਆਂ ਹਨ।
- ਇਸਤੋਂ ਇਲਾਵਾ ਸਮਾਰਟਵਾਚ ਨੂੰ ਆਈ.ਪੀ. 68 ਦੀ ਰੇਟਿੰਗ ਵੀ ਮਿਲੀ ਹੈ। ਇਸ ਦਾ ਮਤਲਬ ਹੈ ਕਿ ਇਹ ਵਾਚ ਵਾਟਰਪਰੂਫ ਹੈ।
- ਇਸ ਵਾਚ ਨੂੰ ਤੁਸੀਂ ਨੌਇਜ਼ਫਿਟ ਐਪ ਨਾ ਕੁਨੈਕਟ ਕਰਕੇ ਇਸਤੇਮਾਲ ਕਰ ਸਕਦੇ ਹੋ।
SUV ਬਾਜ਼ਾਰ ’ਚ ਵਾਹਨ ਕੰਪਨੀਆਂ ਵਿਚਾਲੇ ਜ਼ਬਰਦਸਤ ਮੁਕਾਬਲਾ
NEXT STORY