ਗੈਜੇਟ ਡੈਸਕ- ਵੀਵੋ ਨੇ ਭਾਰਤੀ ਬਾਜ਼ਾਰ 'ਚ ਆਪਣਾ ਨਵਾਂ ਡਿਵਾਈਸ ਲਾਂਚ ਕਰ ਦਿੱਤਾ ਹੈ। ਕੰਪਨੀ ਦਾ ਨਵਾਂ 5G ਫੋਨ ਇੱਕ ਮਿਡ-ਰੇਂਜ ਡਿਵਾਈਸ ਹੈ, ਜੋ ਕਿ 15,000 ਰੁਪਏ ਦੇ ਬਜਟ ਵਿੱਚ ਆਉਂਦਾ ਹੈ। ਅਸੀਂ ਗੱਲ ਕਰ ਰਹੇ ਹਾਂ Vivo Y29 5G ਦੀ। ਇਹ ਫੋਨ ਸਟਾਈਲਿਸ਼ ਡਿਜ਼ਾਈਨ, ਲੰਬੀ ਬੈਟਰੀ ਲਾਈਫ ਅਤੇ ਦਮਦਾਰ ਪ੍ਰਦਰਸ਼ਨ ਨਾਲ ਆਉਂਦਾ ਹੈ।
ਕੰਪਨੀ ਨੇ ਇਸ ਸਮਾਰਟਫੋਨ 'ਚ ਡਿਊਲ ਸਪੀਕਰ ਦਿੱਤੇ ਹਨ, ਜੋ ਇਸ ਬਜਟ 'ਚ ਘੱਟ ਹੀ ਦੇਖਣ ਨੂੰ ਮਿਲੇ ਹਨ। ਇਸ ਤੋਂ ਇਲਾਵਾ ਇਹ ਫੋਨ SGS 5-ਸਟਾਰ ਡਰਾਪ ਰੇਸਿਸਟੈਂਸ ਨਾਲ ਆਉਂਦਾ ਹੈ। ਇਸ ਵਿੱਚ ਇੱਕ ਮਜ਼ਬੂਤ ਬਾਡੀ ਅਤੇ ਐਬਜ਼ਰਵਿੰਗ ਕੋਰਨਰ ਦਿੱਤੇ ਗਏ ਹਨ। ਆਓ ਜਾਣਦੇ ਹਾਂ ਇਸ ਫੋਨ ਦੀ ਕੀਮਤ ਅਤੇ ਫੀਚਰਜ਼ ਬਾਰੇ।
Vivo Y29 5G ਦੀ ਕੀਮਤ ਤੇ ਉਪਲੱਬਧਤਾ
ਵੀਵੋ ਦਾ ਇਹ ਫੋਨ ਚਾਰ ਕੰਫੀਗ੍ਰੇਸ਼ਨ 'ਚ ਲਾਂਚ ਹੋਇਆ ਹੈ। ਇਸ ਦੇ 4GB RAM + 128GB ਸਟੋਰੇਜ ਵੇਰੀਐਂਟ ਦੀ ਕੀਮਤ 13,999 ਰੁਪਏ ਹੈ। ਉਥੇ ਹੀ ਫੋਨ ਦਾ 6GB RAM + 128GB ਸਟੋਰੇਜ ਵੇਰੀਐਂਟ 15,499 ਰੁਪਏ ਦਾ ਹੈ। ਹੈਂਡਸੈੱਟ ਦੇ 8GB RAM + 128GB ਸਟੋਰੇਜ ਵੇਰੀਐਂਟ ਨੂੰ ਤੁਸੀਂ 16,999 ਰੁਪਏ 'ਚ ਖਰੀਦਗ ਸਕੋਗੇ।
Vivo Y29 5G ਦਾ ਟਾਪ ਵੇਰੀਐਂਟ 19,999 ਰੁਪਏ 'ਚ ਆਉਂਦਾ ਹੈ। ਇਹ 8GB RAM + 256GB ਸਟੋਰੇਜ 'ਚ ਆਉਂਦਾ ਹੈ। ਇਹ ਹੈਂਡਸੈੱਟ ਵੀਵੋ ਦੀ ਅਧਿਕਾਰਤ ਵੈੱਬਸਾਈਟ 'ਤੇ ਵਿਕਰੀ ਲਈ ਉਪਲੱਬਧ ਹੋਵੇਗਾ। ਇਸਨੂੰ ਤੁਸੀਂ ਤਿੰਨ ਰੰਗਾਂ- ਗਲੇਸ਼ੀਅਰ ਬਲਿਊ, ਟਾਈਟੇਨੀਅਮ ਗੋਲਡ ਅਤੇ ਡਾਇਮੰਡ ਬਲੈਕ 'ਚ ਖਰੀਦ ਸਕਦੇ ਹੋ।
Vivo Y29 5G 'ਚ 6.68-inch ਦੀ LCD ਸਕਰੀਨ ਮਿਲਦੀ ਹੈ ਜੋ 120Hz ਰਿਫ੍ਰੈਸ਼ ਰੇਟ ਸਪੋਰਟ ਦੇ ਨਾਲ ਆਉਂਦੀ ਹੈ। ਡਿਵਾਈਸ MediaTek Dimensity 6300 ਪ੍ਰੋਸੈਸਰ 'ਤੇ ਕੰਮ ਕਰਦਾ ਹੈ, ਜੋ ਕਾਫੀ ਪੁਰਾਣਾ ਹੈ। ਇਸ ਵਿਚ ਤੁਹਾਨੂੰ 4GB, 6GB ਅਤੇ 8GB RAM ਦਾ ਆਪਸ਼ਨ ਮਿਲਦਾ ਹੈ।
ਫੋਨ 'ਚ 128GB/ 256GB ਸਟੋਰੇਜ ਦਾ ਆਪਸ਼ਨ ਦਿੱਤਾ ਗਿਆ ਹੈ। ਸਟੋਰੇਜ ਨੂੰ ਤੁਸੀਂ ਮੈਮਰੀ ਕਾਰਡ ਦੀ ਮਦਦ ਨਾਲ ਵਧਾ ਸਕਦੇ ਹੋ। ਸਮਾਰਟਫੋਨ ਐਂਡਰਾਇਡ 14 'ਤੇ ਬੇਸਡ FunTouch OS14 'ਤੇ ਕੰਮ ਕਰਦਾ ਹੈ। ਇਸ ਵਿਚ 50MP ਦਾ ਪ੍ਰਾਈਮਰੀ ਲੈੱਨਜ਼ ਅਤੇ 0.08MP ਦਾ ਸੈਕੇਂਡਰੀ ਲੈੱਨਜ਼ ਵਾਲਾ ਡਿਊਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ।
ਉਥੇ ਹੀ ਫਰੰਟ 'ਚ ਕੰਪਨੀ ਨੇ 8MP ਦਾ ਸੈਲਫੀ ਕੈਮਰਾ ਦਿੱਤਾ ਹੈ। ਡਿਵਾਈਸ ਨੂੰ ਪਾਵਰ ਦੇਣ ਲਈ 5500mAh ਦੀ ਬੈਟਰੀ ਦਿੱਤੀ ਗਈ ਹੈ, ਜੋ 44W ਦੀ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ। ਇਸ ਵਿਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ਡਿਊਲ ਸਪੀਕਰ ਅਤੇ IP64 ਰੇਟਿੰਗ ਦੇ ਨਾਲ ਆਉਂਦਾ ਹੈ।
ਭਾਰਤ 'ਚ ਲਾਂਚ ਹੋਈ 2025 Honda SP 125 ਬਾਈਕ, ਜਾਣੋ ਕੀਮਤ ਤੇ ਖੂਬੀਆਂ
NEXT STORY